ਅਗਲੀ ਕਹਾਣੀ

​​​​​​​ਸਹੂੰਗੜਾ ਦੀ ਗ੍ਰਿਫ਼ਤਾਰੀ ਪਿੱਛੋਂ ਨਵਾਂਸ਼ਹਿਰ ਇਲਾਕੇ ’ਚ ਤਣਾਅ

​​​​​​​ਸਹੂੰਗੜਾ ਦੀ ਗ੍ਰਿਫ਼ਤਾਰ ਪਿੱਛੋਂ ਨਵਾਂਸ਼ਹਿਰ ਇਲਾਕੇ ’ਚ ਤਣਾਅ

ਹਿੰਦੂ ਦੇਵੀ–ਦੇਵਤਿਆਂ ਵਿਰੁੱਧ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਪੁਲਿਸ ਨੇ ਗੜ੍ਹਸ਼ੰਕਰ ਤੋਂ ਬਸਪਾ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

 

ਸਾਬਕਾ ਵਿਧਾਇਕ ਨੂੰ ਕੱਲ੍ਹ ਹੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਸਹੂੰਗੜਾ ਦੀ ਗ੍ਰਿਫ਼ਤਾਰੀ ’ਤੇ ਉਨ੍ਹਾਂ ਦੇ ਹਮਾਇਤ ਭੜਕ ਗਏ। ਉੱਧਰ ਅੱਜ ਸਨਿੱਚਰਵਾਰ ਨੂੰ ਵਾਲਮੀਕਿ ਸਮਾਜ ਦੇ ਸਮਰਥਕ ਵੀ ਭੜਕ ਗਏ ਹਨ।

 

 

ਭਾਈਚਾਰੇ ਦੇ ਲੋਕ ਸਾਬਕਾ ਵਿਧਾਇਕ ਵਿਰੁੱਧ ਐੱਸਐੱਸਪੀ ਦਫ਼ਤਰ ਦੇ ਬਾਹਰ ਇਕੱਠੇ ਹੋ ਗਏ। ਉਹ ਸਹੂੰਗੜਾ ਵਿਰੁੱਧ ਵੱਡੀ ਕਾਰਵਾਈ ਮੰਗ ਰਹੇ ਹਨ। ਅਜਿਹੇ ਤਣਾਅ ਨੂੰ ਵੇਖਦਿਆਂ ਪੁਲਿਸ ਨੇ ਐਂਟੀ–ਰਾਇਟ ਸਕੁਐਡ ਅਤੇ ਵਾਟਰ ਕੈਨਨ ਵਾਹਨ ਨੂੰ ਤਾਇਨਾਤ ਕੀਤਾ ਗਿਆ ਹੈ।

 

 

ਬੀਤੇ ਦਿਨੀਂ, ਸਹੂੰਗੜਾ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਮਿਲਣ ’ਤੇ ਉਨ੍ਹਾਂ ਦੇ ਹਮਾਇਤੀਐੱਸਐੱਸਪੀ ਦਫ਼ਤਰ ਦੇ ਬਾਹਰ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਸੜਕ ਜਾਮ ਕਰ ਦਿੱਤੀ।

 

 

ਸਹੂੰਗੜਾ ਵਿਰੁੱਧ ਧਾਰਮਿਕ ਭਾਵਨਾਵਾਂ ਤੇ ਦੰਗੇ ਲਈ ਲੋਕਾਂ ਨੂੰ ਭੜਕਾਉਣ ਸਮੇਤ ਵੱਖੋ–ਵੱਖਰੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

 

 

ਇਸ ਸਬੰਧੀ ਨਵਾਂਸ਼ਹਿਰ ਦੇ ਵੱਖੋ–ਵੱਖਰੇ ਸੰਗਠਨਾਂ ਨੇ 13 ਅਗਸਤ ਨੂੰ ਐੱਸਐੱਸਪੀ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਮੰਗ ਨਾ ਮੰਨਣ ਦੀ ਹਾਲਤ ਵਿੱਚ ਉਨ੍ਹਾਂ ਨੇ ਸ਼ਹਿਰ ਨੂੰ ਬੰਦ ਕਰਵਾਉਣ ਦੀ ਚੇਤਾਵਨੀ ਵੀ ਦਿੱਤੀ ਸੀ। ਇਸ ਤੋਂ ਬਾਅਦ ਰਾਹੋਂ, ਬਲਾਚੌਰ ਤੇ ਬੰਗਾ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਇਆ।

 

 

ਪੁਲਿਸ ਗ੍ਰਿਫ਼ਤਾਰੀ ਲਈ ਆਜ਼ਾਦੀ ਦਿਵਸ ਬੀਤ ਜਾਣ ਦੀ ਉਡੀਕ ਕਰ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tension in Nawanshehar region after arrest of Sahungra