ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਬੈਠੇ ਅੱਤਵਾਦੀ ਪੰਜਾਬ ’ਚ ਹਿੰਸਕ ਗੜਬੜੀ ਫੈਲਾਉਣ ਦੇ ਜਤਨਾਂ ’ਚ: ਪੰਜਾਬ ਪੁਲਿਸ

ਪਾਕਿ ’ਚ ਬੈਠੇ ਅੱਤਵਾਦੀ ਪੰਜਾਬ ’ਚ ਹਿੰਸਕ ਗੜਬੜੀ ਫੈਲਾਉਣ ਦੇ ਜਤਨਾਂ ’ਚ

ਹੁਣ ਜਦੋਂ ਆਪਰੇਸ਼ਨ ਬਲੂ–ਸਟਾਰ ਦੌਰਾਨ ਸ਼ਹੀਦ ਹੋਏ ਸਿੰਘਾਂ–ਸਿੰਘਣੀਆਂ ਦੀ 35ਵੀਂ ਬਰਸੀ ਮਨਾਏ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਅਜਿਹੇ ਵੇਲੇ ਅੰਮ੍ਰਿਤਸਰ ਜ਼ਿਲ੍ਹੇ ’ਚ ਅਜਨਾਲਾ ਲਾਗੇ ਕੱਲ੍ਹ ਦੋ ਹੱਥਗੋਲ਼ੇ ਬਰਾਮਦ ਕੀਤੇ ਗਏ ਸਨ। ਪੁਲਿਸ ਨੇ ਅੱਜ ਦਾਅਵਾ ਕੀਤਾ ਕਿ ਪਾਕਿਸਤਾਨ ’ਚ ਮੌਜੂਦ ਕੁਝ ਅੱਤਵਾਦੀ ਅਨਸਰ ਪੰਜਾਬ ਵਿੱਚ ਦੋਬਾਰਾ ਹਿੰਸਕ ਗੜਬੜੀ ਫੈਲਾਉਣ ਦੇ ਚੱਕਰਾਂ ਵਿੱਚ ਹਨ।

 

 

ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮਜੀਤ ਦੁੰਗਲ ਨੇ ਕਿਹਾ ਕਿ ਕੱਲ੍ਹ ਜਿਹੜੇ ਦੋ ਹੱਥਗੋਲੇ ਬਰਾਮਦ ਹੋਏ ਸਨ, ਉਨ੍ਹਾਂ ਦਾ ਸਬੰਧ ਪਾਕਿਸਤਾਨ ’ਚ ਰਹਿ ਰਹੇ ਇੱਕ ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪੀ–ਐੱਚ.ਡੀ. ਨਾਲ ਹੈ। ਰਾਜਾ ਸਾਂਸੀ ਵਿਖੇ ਨਿਰੰਕਾਰੀ ਭਵਨ ’ਚ ਹਿੰਸਕ ਵਾਰਦਾਤ ਨੂੰ ਅੰਜਾਮ ਦੇਣ ਪਿੱਛੇ ਵੀ ਇਸੇ ਹਰਪ੍ਰੀਤ ਸਿੰਘ ਉਰਫ਼ ਹੈਪੀ ਦਾ ਹੀ ਹੱਥ ਦੱਸਿਆ ਗਿਆ ਸੀ।

 

 

ਹਰਪ੍ਰੀਤ ਸਿੰਘ ਹੈਪੀ ਉਰਫ਼ ਪੀ–ਐੱਚ.ਡੀ. ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਨਾਲ ਸਬੰਧਤ ਹੈ।

 

 

ਘੱਲੂਘਾਰਾ ਦਿਵਸ ਨਾਲ ਸਬੰਧਤ ਸ਼ਰਧਾਂਜਲੀ ਸਮਾਰੋਹ 6 ਜੂਨ ਨੂੰ ਹੋਣੇ ਤੈਅ ਹਨ। ਉਸੇ ਦਿਨ ਕੁਝ ਜੱਥੇਬੰਦੀਆਂ ਨੇ ‘ਅੰਮ੍ਰਿਤਸਰ ਬੰਦ’ ਦਾ ਸੱਦਾ ਵੀ ਦਿੱਤਾ ਹੋਇਆ ਹੈ।

 

 

ਅੰਮ੍ਰਿਤਸਰ – ਦਿਹਾਤੀ ਪੁਲਿਸ ਨੇ ਕੱਲ੍ਹ ਨਾਕੇ ’ਤੇ ਦੋ ਸ਼ੱਕੀ ਅਨਸਰਾਂ ਦਾ ਪਿੱਛਾ ਕੀਤਾ ਸੀ ਪਰ ਉਹ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ ਸਨ।

 

 

ਅੰਮ੍ਰਿਤਸਰ ਤੋਂ ਅਨਿਲ ਸ਼ਰਮਾ ਦੀ ਰਿਪੋਰਟ ਮੁਤਾਬਕ ਪੁਲਿਸ ਮੁਤਾਬਕ ਸ਼ੱਕੀ ਅਨਸਰ ਮੋਟਰਸਾਇਕਲ ’ਤੇ ਸਵਾਰ ਸਨ। ਕੁੱਕੜਾਂਵਾਲਾ ਅੱਡਾ ’ਤੇ ਲੱਗੇ ਨਾਕੇ ਉੱਤੇ ਸਵਾਰ ਜਦੋਂ ਦੋਵੇਂ ਸ਼ੱਕੀਆਂ ਨੂੰ ਰੁਕਣ ਲਈ ਆਖਿਆ ਗਿਆ ਸੀ, ਤਾਂ ਉਹ ਰੁਕਣ ਦੀ ਥਾਂ ਉੱਥੋਂ ਭੱਜ ਨਿੱਕਲੇ ਸਨ।

 

 

ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਸੀ ਪਰ ਉਹ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਪਿੱਛਾ ਕਰਦੇ ਸਮੇਂ ਤੇਜ਼ੀ ਕਾਰਨ ਸ਼ੱਕੀਆਂ ਕੋਲੋਂ ਇੱਕ ਬੈਗ ਡਿੱਗ ਪਿਆ ਸੀ। ਜਦੋਂ ਉਸ ਬੈਗ ਨੂੰ ਚੈੱਕ ਕੀਤਾ ਗਿਆ, ਤਾਂ ਉਸ ਵਿੱਚੋਂ ਦੋ ਹੱਥਗੋਲੇ ਬਰਾਮਦ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists in Pakistan want to create violent disturbance in Punjab Punjab Police