ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਮਿੰਟ ਨਿਰੰਕਾਰੀ ਭਵਨ `ਚ ਰਹੇ ਦਹਿਸ਼ਤਗਰਦ

ਰਾਜਾਸਾਂਸੀ ਲਾਗਲੇ ਪਿੰਡ ਅਦਲੀਪਾਲ ਸਥਿਤ ਨਿਰੰਕਾਰੀ ਭਵਨ ਦੇ ਸੇਵਾਦਾਰ ਗਗਨਦੀਪ

ਅੰਮ੍ਰਿਤਸਰ ਜਿ਼ਲ੍ਹੇ `ਚ ਰਾਜਾਸਾਂਸੀ ਲਾਗਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ `ਚ ਐਤਵਾਰ ਨੂੰ ਦੋ ਅੱਤਵਾਦੀਆਂ ਨੇ ਲਗਭਗ 15 ਮਿੰਟ ਬਿਤਾਏ ਸਨ। ਭਵਨ ਦਾ ਇੱਕ ਸੁਰੱਖਿਆ ਗਾਰਡ ਗਗਨਦੀਪ ਉਨ੍ਹਾਂ `ਚੋਂ ਇੱਕ ਹਮਲਾਵਰ ਦੇ ਨਾਲ ਇੰਨਾ ਹੀ ਸਮਾਂ ਖੜ੍ਹਾ ਰਿਹਾ ਸੀ।


ਗਗਨਦੀਪ ਨੇ ਦੱਸਿਆ ਕਿ ਪਹਿਲਾਂ ਇੱਕ ਘੜੁੱਕਾ ਆਇਆ, ਜਿਸ `ਤੇ ਸੰਗਤ ਸੀ। ਉਸੇ ਵੇਲੇ ਦੋ ਜਣੇ ਮੋਟਰਸਾਇਕਲ `ਤੇ ਆਏ। ਦੋਵਾਂ ਨੇ ਚਿਹਰੇ ਢਕੇ ਹੋਏ ਸਨ। ਇੰਕ ਜਣਾ ਸੰਗਤ ਦੇ ਨਾਲ ਹਾਲ `ਚ ਚੱਲ ਰਹੇ ਸਤਿਸੰਗ `ਚ ਚਲਾ ਗਿਆ ਤੇ ਦੂਜਾ ਗਗਨਦੀਪ ਕੋਲ ਬਾਹਰ ਗੇਟ `ਤੇ ਹੀ ਖੜ੍ਹਾ ਰਿਹਾ।


ਗਗਨਦੀਪ ਨੇ ਦੱਸਿਆ ਕਿ ਉਸ ਵਿਅਕਤੀ ਨੇ ਤਦ ਅਚਾਨਕ ਪਿਸਤੌਲ ਕੱਢੀ ਤੇ ਉਸ ਦੀ ਪਿੱਠ ਨਾਲ ਲਾ ਕੇ ਪੁੱਛਿਆ ਕਿ ਅੰਦਰ ਕੀ ਹੋ ਰਿਹਾ ਹੈ? ਨਾਲ ਖਲੋਤਾ ਸੇਵਾਦਾਰ ਦੱਸਣ ਲੱਗਾ ਕਿ ਅੰਦਰ ਸਤਿਸੰਗ ਚੱਲ ਰਿਹਾ ਹੈ।


ਗਗਨਦੀਪ ਅਨੁਸਾਰ ਪਿਸਤੌਲ ਵਾਲਾ ਅੱਤਵਾਦੀ ਉਸ ਦੇ ਸਾਥੀ ਸੇਵਾਦਾਰ ਨੂੰ ਪਖਾਨੇ ਵੱਲ ਲੈ ਗਿਆ। ਉਸ ਨੇ ਸਕੂਟਰ ਸਟੈਂਡ `ਤੇ ਖੜ੍ਹੇ ਸੇਵਾਦਾਰ ਲਖਬੀਰ ਸਿੰਘ ਨੂੰ ਵੀ ਇਸ਼ਾਰੇ ਨਾਲ ਸੱਦ ਲਿਆ। ਇੰਨੇ ਨੂੰ ਅੰਦਰ ਸੰਗਤ ਨਾਲ ਮੌਜੂਦ ਦਹਿਸ਼ਤਗਰਦ ਨੇ ਗ੍ਰੇਨੇਡ ਸੁੱਟ ਦਿੱਤਾ। ਧਮਾਕੇ ਦੀ ਆਵਾਜ਼ ਨਾਲ ਸਤਿਸੰਗ ਵਾਲੀ ਥਾਂ `ਤੇ ਭਾਜੜਾਂ ਮਚ ਗਈਆਂ ਤੇ ਸੰਗਤ ਜ਼ਖ਼ਮੀਆਂ ਨੁੰ ਉਠਾਉਣ ਲੱਗੀ।


ਗਗਨਦੀਪ ਨੇ ਦੱਸਿਆ ਕਿ ਗ੍ਰੇਨੇਡ ਸੁੱਟ ਕੇ ਅੱਤਵਾਦੀ ਤੇਜ਼ੀ ਨਾਲ ਨੱਸਦਾ ਹੋਇਆ ਗੇਟ ਵੱਲ ਨੂੰ ਆਇਆ। ਇਸ ਤੋਂ ਬਾਅਦ ਪਿਸਤੌਲ ਵਾਲਾ ਅੱਵਾਦੀ ਵੀ ਉਸ ਕੋਲ ਪੁੱਜਾ ਤੇ ਦੋਵੇਂ ਬਾਈਕ `ਤੇ ਸਵਾਰ ਹੋ ਕੇ ਫ਼ਰਾਰ ਹੋ ਗਏ।


ਇਸੇ ਦੌਰਾਨ ਇੱਕ ਸ਼ਰਧਾਲੂ ਨੇ ਅੱਤਵਾਦੀ ਨੂੰ ਇੱਟ ਵੀ ਵਗਾਹ ਕੇ ਮਾਰੀ ਸੀ ਪਰ ਇੰਨੇ ਨੂੰ ਉਹ ਦੋਵੇਂ ਕਾਫ਼ੀ ਦੂਰ ਜਾ ਚੁੱਕੇ ਸਨ। ਇੰਝ ਕੁੱਲ ਮਿਲਾ ਕੇ ਦੋਵੇਂ ਅੱਤਵਾਦੀ ਲਗਭਗ 15 ਮਿੰਟਾਂ ਤੱਕ ਸਤਿਸੰਗ ਭਵਨ `ਚ ਰਹੇ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists remained 15 mts in Nirankari Bhawan