ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਇਸ ਕਾਰਨ ਕਰ ਕੇ ਛੇਤੀ ਨਹੀਂ ਬਣ ਰਿਹਾ ਬਲੌਂਗੀ–ਖਰੜ ਫ਼ਲਾਈਓਵਰ

​​​​​​​ਇਸ ਕਾਰਨ ਕਰ ਕੇ ਛੇਤੀ ਨਹੀਂ ਬਣ ਰਿਹਾ ਬਲੌਂਗੀ–ਖਰੜ ਫ਼ਲਾਈਓਵਰ

ਲੁਧਿਆਣਾ–ਚੰਡੀਗੜ੍ਹ ਸੜਕ ਉੱਤੇ ਖਰੜ ’ਚ ਬਣ ਰਹੇ ਫ਼ਲਾਈਓਵਰ ਬ੍ਰਿਜ ਦੀ ਉਸਾਰੀ ਦਾ ਕੰਮ ਲਗਾਤਾਰ ਪੱਛੜਦਾ ਹੀ ਜਾ ਰਿਹਾ ਹੈ। ਪਹਿਲਾਂ ਤਾਂ ਇਸ ਲਈ ਜ਼ਮੀਨ ਅਕਵਾਇਰ ਕਰਨ ਵਿੱਚ ਦੇਰੀ ਹੁੰਦੀ ਰਹੀ ਅਤੇ ਹੁਣ ਭਾਰਤ ਦੀ ਰਾਸ਼ਟਰੀ ਹਾਈਵੇਅ ਅਥਾਰਟੀ (NHAI) ਨੇ ਮੋਹਾਲੀ ਦੇ  ਜ਼ਿਲ੍ਹਾ ਪ੍ਰਸ਼ਾਸਨ ਆਵਾਜਾਈ ਨੂੰ ਕਿਸੇ ਹੋਰ ਪਾਸਿਓਂ ਲੰਘਾਉਣ ਵਿੱਚ ਸਹਿਯੋਗ ਨਹੀਂ ਦੇ ਰਿਹਾ, ਜਿਸ ਕਾਰਨ ਨਿਰਮਾਣ ਵਿੱਚ ਦੇਰੀ ਹੁੰਦੀ ਜਾ ਰਹੀ ਹੈ।

 

 

NHAI ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਆਵਾਜਾਈ ਦੇ ਰੂਟ ਨਹੀਂ ਬਦਲੇ ਜਾ ਰਹੇ ਤੇ ਉਸ ਕਾਰਨ ਫ਼ਲਾਈਓਵਰ ਦੀ ਉਸਾਰੀ ਦੇ ਕੰਮ ਵਿੱਚ ਲਗਾਤਾਰ ਵਿਘਨ ਪੈ ਰਿਹਾ ਹੈ। ਅਧਿਕਾਰੀ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਕਈ ਵਾਰ ਲਿਖਿਆ ਜਾ ਚੁੱਕਾ ਹੈ ਪਰ ਟ੍ਰੈਫ਼ਿਕ ਦਾ ਪ੍ਰਬੰਧ ਠੀਕ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ। ਪ੍ਰਸ਼ਾਸਨ ਦਾ ਇੰਨਾ ਕੁ ਜਵਾਬ ਜ਼ਰੂਰ ਆਇਆ ਹੈ ਕਿ ਟ੍ਰੈਫ਼ਿਕਟ ਡਾਇਵਰਜ਼ਨ ਦਾ ਵਿਕਲਪ ਉਪਲਬਧ ਨਹੀਂ ਹੈ।

 

 

ਅਧਿਕਾਰੀ ਨੇ ਦੱਸਿਆ ਕਿ ਫ਼ਲਾਈਓਵਰ ਦਾ 65% ਕੰਮ ਮੁਕੰਮਲ ਹੋ ਚੁੱਕਾ ਹੈ ਤੇ ਬਾਕੀ ਦਾ ਪ੍ਰੋਜੈਕਟ ਮਾਰਚ 2020 ਤੱਕ ਮੁਕੰਮਲ ਹੋ ਜਾਣ ਦੀ ਆਸ ਹੈ।

 

 

ਇਹ ਫ਼ਲਾਈਓਵਰ ਰਾਸ਼ਟਰੀ ਰਾਜਮਾਰਗ (ਨੈਸ਼ਨਲ ਹਾਈਵੇਅ) ਨੰਬਰ 21 ਉੱਤੇ ਬਣ ਰਿਹਾ ਹੈ; ਜੋ ਪੰਜਾਬ ਦੇ ਅੱਧੇ ਤੋਂ ਵੱਧ ਭਾਗਾਂ ਦੇ ਨਾਲ–ਨਾਲ ਹਿਮਾਚਲ ਪ੍ਰਦੇਸ਼ ਤੇ ਜੰਮੂ–ਕਸ਼ਮੀਰ ਨੂੰ ਚੰਡੀਗੜ੍ਹ ਨਾਲ ਜੋੜਦਾ ਹੈ। ਇਸੇ ਲਈ ਇਸ ਉੱਤੇ ਭਾਰੀ ਆਵਾਜਾਈ ਰਹਿੰਦੀ ਹੈ।

 

 

ਜਨਵਰੀ ਮਹੀਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ 7 ਵਜੇ ਤੋਂ ਰਾਤੀਂ 8 ਵਜੇ ਤੱਕ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਕੈਂਟਰ, ਟਰੱਕ ਤੇ ਟਰੈਕਟਰ–ਟਰਾਲੇ ਆਮ ਹੀ ਸੜਕ ਉੱਤੇ ਘੁੰਮਦੇ ਵੇਖੇ ਜਾ ਸਕਦੇ ਹਨ।

 

 

ਉੱਧਰ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਖਰੜ ਦੇ ਸਿਬੰਧਤ ਅਧਿਕਾਰੀ ਆਵਾਜਾਈ ਨੂੰ ਠੀਕ ਕਰਵਾਉਣਗੇ ਤੇ ਪ੍ਰੋਜੈਕਟ ਸਮੇਂ ਸਿਰ ਮੁਕੰਮਲ ਹੋਵੇਗਾ।

 

 

ਇਹ ਪ੍ਰੋਜੈਕਟ ਨਵੰਬਰ 2015 ’ਚ ਅਰੰਭ ਹੋਇਆ ਸੀ ਤੇ ਇਸ ਦੀ ਡੈੱਡਲਾਈਨ ਦੋ ਵਾਰ ਬਦਲੀ ਜਾ ਚੁੱਕੀ ਹੈ। ਬੀਤੇ ਮਈ ਮਹੀਨੇ ਪ੍ਰਾਈਵੇਟ ਫ਼ਰਮ ਲਾਰਸਨ ਤੇ ਟੂਬਰੋ (L&T) ਨੇ ਇਸ ਪ੍ਰੋਜੈਕਟ ’ਚੋਂ ਆਪਣਾ ਹੱਥ ਪਿਛਾਂਹ ਖਿੱਚ ਲੈਣ ਦੀ ਧਮਕੀ ਵੀ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:That s why Balongi Kharar Flyover is not being constructed soon