ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬੇਅਦਬੀ ਦੇ ਮੁਲਜ਼ਮ ਕਦੇ ਬਖ਼ਸ਼ੇ ਨਹੀਂ ਜਾਣੇ ਚਾਹੀਦੇ: SGPC ਪ੍ਰਧਾਨ ਲੌਂਗੋਵਾਲ

​​​​​​​ਬੇਅਦਬੀ ਦੇ ਮੁਲਜ਼ਮ ਕਦੇ ਬਖ਼ਸ਼ੇ ਨਹੀਂ ਜਾਣੇ ਚਾਹੀਦੇ–SGPC ਪ੍ਰਧਾਨ ਲੌਂਗੋਵਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਸ੍ਰੀ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੁੱਖ ਮੁਲਜ਼ਮਾਂ ਨੂੰ ਹਰ ਹਾਲਤ ਵਿੱਚ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਇਸ ਮਾਮਲੇ ਵਿੱਚ ਕਿਸੇ ਦਾ ਕੋਈ ਬਹਾਨਾ ਨਹੀਂ ਚੱਲੇਗਾ।

 

 

ਸ੍ਰੀ ਲੌਂਗੋਵਾਲ ਅੱਜ ਬੁਢਲਾਡਾ ਵਿਖੇ ਇੱਕ ਗੁਰਮਤਿ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

 

 

ਇੱਥੇ ਵਰਨਣਯੋਗ ਹੈ ਕਿ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਮਹਿੰਦਰ ਪਾਲ ਸਿੰਘ ਬਿੱਟੂ ਦਾ ਨਾਭਾ ਦੀ ਉੱਚ–ਸੁਰੱਖਿਆ ਪ੍ਰਾਪਤ ਜੇਲ੍ਹ ਵਿੱਚ ਕਤਲ ਹੋ ਜਾਣ ਤੋਂ ਬਾਅਦ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਨੇ ਫ਼ੈਸਲਾ ਲਿਆ ਸੀ ਕਿ ਉਹ ਤਦ ਤੱਕ ਬਿੱਟੂ ਦਾ ਅੰਤਿਮ ਸਸਕਾਰ ਨਹੀਂ ਕਰਨਗੇ, ਜਦੋਂ ਤੱਕ ਡੇਰਾ–ਸ਼ਰਧਾਲੂਆਂ ਵਿਰੁੱਧ ਇੱਕ ‘ਸਿਸਟਮ’ ਅਧੀਨ ਦਰਜ ਹੋਏ ਕੇਸ ਵਾਪਸ ਨਹੀਂ ਲਏ ਜਾਂਦੇ।

 

 

ਇੱਥੇ ਇਹ ਵੀ ਚੇਤੇ ਕਰਵਾਉਣਾ ਯੋਗ ਹੈ ਕਿ 49 ਸਾਲਾ ਬਿੱਟੂ ਦਾ ਜਦੋਂ ਸੀਬੀਆਈ ਨੇ ਨਾਰਕੋ ਟੈਸਟ (ਝੂਠ ਬੋਲਣ ਲਈ ਵਿਗਿਆਨਕ ਪਰਖ) ਕਰਵਾਇਆ ਸੀ, ਤਦ ਉਸ ਟੈਸਟ ਵਿੱਚੋਂ ਉਹ ਨਿਰਦੋਸ਼ ਨਿੱਕਲਿਆ ਸੀ।

 

 

ਅੱਜ ਪੰਜਾਬ ਦੇ ਜੇਲ੍ਹ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਬਿਆਨ ਦਿੱਤਾ ਹੈ ਕਿ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਨਾਲ ਇਸ ਮਾਮਲੇ ਦਾ ਅਹਿਮ ਸੁਰਾਗ਼ ਖ਼ਤਮ ਹੋ ਗਿਆ ਹੈ, ਜਿਸ ਨੇ ਸਾਲ 2015 ਦੌਰਾਨ ਪੰਜਾਬ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਮੁੱਖ ਤੇ ਅਸਲ ਦੋਸ਼ੀ ਦਾ ਨਾਅ ਦੱਸਣਾ ਸੀ ਪਰ ਹੁਣ ਉਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਵਾਲੀ SIT ਦੀ ਜਾਂਚ ਨੂੰ ਵੱਡਾ ਧੱਕਾ ਲੱਗਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The accused of sacrilege should never be spared says Longowal