ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਸ਼ੁਰੂ ਹੋਣ 'ਚ ਲੱਗਣਗੇ 6 ਤੋਂ 12 ਮਹੀਨੇ, ਹੋਣਗੇ ਇਹ ਕੰਮ...

ਗੁਰੂ ਕੀ ਨਗਰੀ ਦੇ ਸੁੰਦਰੀਕਰਨ ਲਈ ਖਰਚ ਹੋਣਗੇ 150 ਕਰੋੜ : ਨਵਜੋਤ ਸਿੰਘ ਸਿੱਧੂ

ਗੁਰੂ ਕੀ ਨਗਰੀ ਦੇ ਸੁੰਦਰੀਕਰਨ ਲਈ ਖਰਚ ਹੋਣਗੇ 150 ਕਰੋੜ : ਨਵਜੋਤ ਸਿੰਘ ਸਿੱਧੂ

   
ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਉਚ ਕੋਟੀ ਦਾ ਸ਼ਹਿਰ ਬਣਾਉਣ ਅਤੇ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਵਿਸ਼ੇਸ਼ ਧਿਆਨ 'ਚ ਰੱਖਦਿਆਂ ਪੰਜਾਬ ਦੇ ਸੈਰਸਪਾਟਾ ਅਤੇ ਸਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਉਲੀਕੇ ਗਏ ਪਹਿਲੇ ਪੜਾਅ ਚ 150 ਕਰੋੜ ਰੁਪਏ ਦੇ ਇਨ੍ਹਾਂ ਪ੍ਰਾਜੈਕਟਾਂ 'ਚ 63000 ਐਲ.ਈ.ਡੀ. ਲਾਈਟਾਂ, 500 ਵਾਹਨਾਂ ਦੀ ਪਾਰਕਿੰਗ ਲਈ ਹਾਲ ਬਜ਼ਾਰ ਵਿਖੇ ਕੈਰੋ ਮਾਰਕੀਟ ਵਿਖੇ ਮਲਟੀਲੈਵਲ ਕਾਰ ਪਾਰਕਿੰਗ, ਹੈਰੀਟੇਜ ਸਟਰੀਟ ’ਤੇ ਮੁਫਤ ਵਾਈ ਫਾਈ, ਸੁਰੱਖਿਆ ਪੱਖੋਂ ਪੂਰੇ ਸ਼ਹਿਰ ’ਤੇ ਨਿਗਾਂਹ ਰੱਖਣ ਲਈ ਅਤੇ ਸਾਰੇ ਕੰਮਾਂ ਦੀ ਨਿਗਰਾਨੀ ਲਈ ਸੇਫ਼ ਸਿਟੀ ਵਾਲਾ ਏਕੀਕ੍ਰਿਤ ਕਮਾਂਡ ਤੇ ਕੰਟਰੋਲ ਕੇਂਦਰ (ਆਈ.ਸੀ.ਸੀ.) ਪ੍ਰਾਜੈਕਟ ਅਤੇ ਪਾਰਕਾਂ ਤੇ ਖਾਲੀ ਥਾਵਾਂ ਦੇ ਵਿਕਾਸ ਤੇ ਸੁੰਦਰੀਕਰਨ ਦਾ ਕੰਮ ਸ਼ੁਰੂ ਹੋਵੇਗਾ। ਇਹ ਪ੍ਰਾਜੈਕਟਾਂ ਆਉਦੇ 6 ਤੋਂ 12 ਮਹੀਨਿਆਂ ਤੱਕ ਸ਼ੁਰੂ ਹੋਣਗੇ।

 

ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਕਰਨ ਵਾਲੀ ਕੰਪਨੀ ਹੀ ਇਨਾਂ ਦੀ ਤੈਅ ਸਮੇਂ ਦੌਰਾਨ ਸਾਂਭ ਸੰਭਾਲ ਵੀ ਕਰੇਗੀ।

 

ਸਿੱਧੂ ਨੇ ਕਿਹਾ ਕਿ ਦੂਜੇ ਪੜਾਅ 'ਚ ਸੀਵਰੇਜ ਸਿਸਟਮ, ਵਾਟਰ ਸਪਲਾਈ, ਡਰੇਨੇਜ਼, ਸਮਾਰਟ ਸੜਕਾਂ, ਸੈਰ ਸਪਾਟਾ ਪੱਖ ਤੋਂ ਵਿਕਾਸ ਅਤੇ ਫਲਾਈਓਵਰ ਹੇਠਾਂ ਥਾਵਾਂ ਦਾ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Amritsar Smart City project will take 6 to 12 months to start