ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮ੍ਰਿਤਕ ਜਿਉਂਦਾ ਮਿਲਿਆ : ਪੁਲਿਸ ਮੁਲਾਜ਼ਮਾਂ ਖਿਲਾਫ ਚਲ ਰਿਹਾ 14 ਸਾਲ ਤੋਂ ਕੇਸ

ਮ੍ਰਿਤਕ ਜਿਉਂਦਾ ਮਿਲਿਆ : ਪੁਲਿਸ ਮੁਲਾਜ਼ਮਾਂ ਖਿਲਾਫ ਚਲ ਰਿਹਾ 14 ਸਾਲ ਤੋਂ ਕੇਸ

ਇਕ ਨੌਜਵਾਨ ਦੇ ਕਤਲ ਮਾਮਲੇ ਵਿਚ ਪਿਛਲੇ 14 ਸਾਲ ਤੋਂ ਤਿੰਨ ਪੁਲਿਸ ਮੁਲਾਜ਼ਮ ਮਾਮਲਾ ਦਾ ਸਾਹਮਣਾ ਕਰ ਰਹੇ ਸਨ, ਪ੍ਰੰਤੂ ਉਹ ਨੌਜ਼ਵਾਨ ਹੁਣ ਜਿਉਂਦਾ ਮਿਲਿਆ।  ਨੌਜਵਾਨ ਦੇ ਕਤਲ ਮਾਮਲੇ ਲਈ ਪਰਿਵਾਰ ਦੇ ਇਕ ਲੰਬੇ ਸੰਘਰਸ਼ ਬਾਅਦ ਪੁਲਿਸ ਮੁਲਾਜ਼ਮਾਂ ਉਤੇ ਕੇਸ ਦਰਜ ਕਰਵਾਇਆ ਸੀ ਅਤੇ ਪਰਿਵਾਰ ਨੇ ਸਰਕਾਰ ਕੋਲੋਂ ਮਦਦ ਦੇ ਤੌਰ ਉਤੇ ਪੈਸੇ ਵੀ ਲਏ ਸਨ। ਇਸ ਮਾਮਲੇ ਵਿਚ ਸੇਵਾ ਮੁਕਤ ਡੀਐਸਪੀ ਅਮਰਜੀਤ ਸਿੰਘ ਖਹਿਰਾ, ਏਐਸਆਈ ਜਸਵੰਤ ਸਿੰਘ ਅਤੇ (ਤੱਤਕਾਲੀਨ ਹਵਲਦਾਰ) ਏਐਸਆਈ ਕਾਬਲ ਸਿੰਘ ਮੁਕਦਮੇ ਦਾ ਸਾਹਮਣਾ ਕਰ ਰਹੇ ਸਨ। ਹੁਣ ਪੁਲਿਸ ਦੇ ਸੀਆਈਏ ਸਟਾਫ ਨੇ ਨੌਜਵਾਨ ਨੂੰ ਜਿਉਂਦਾ ਗ੍ਰਿਫਤਾਰ ਕੀਤਾ ਹੈ।

 

ਸੇਵਾ ਮੁਕਤ ਡੀਐਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ 2005 ਵਿਚ ਥਾਣੇ ਡੇਹਲੋ ਦੇ ਇੰਚਾਰਜ ਸਨ। ਜਾਗਰਣ ਅਖਬਾਰ ਵਿਚ ਲੱਗੀ ਖਬਰ ਮੁਤਾਬਕ 25 ਅਗਸਤ 2005 ਨੂੰ ਉਨ੍ਹਾਂ ਏਐਸਆਈ ਜਸਵੰਤ ਸਿੰਘ, ਹਵਲਦਾਰ ਕਾਬਲ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਪਿੰਡ ਰੰਗੀਆਂ ਦੇ ਹਰਦੀਪ ਸਿੰਘ ਪੁੱਤਰ ਨਗਿੰਦਰ ਸਿੰਘ ਨੂੰ ਮੋਟਰਸਾਈਕਲ ਉਤੇ 70 ਕਿਲੋਗ੍ਰਾਮ ਭੁੱਕੀ ਨਾਲ ਗ੍ਰਿਫਤਾਰ ਕੀਤਾ ਸੀ। ਉਸ ਖਿਲਾਫ ਥਾਣਾ ਡੇਹਲੋਂ ਵਿਚ ਮੁਕਦਮਾ ਦਰਜ ਕੀਤਾ ਗਿਆ। ਪੁਲਿਸ ਜਦੋਂ ਉਸ ਨੂੰ ਪੁੱਛਗਿੱਛ ਲਈ ਲੈ ਕੇ ਜਾ ਰਹੀ ਸੀ ਤਾ ਉਹ ਕਿਲਾ ਰਾਏਪੁਰ ਸੂਏ ਕੋਲੋਂ ਭੱਜ ਗਿਆ।

 

17 ਸਤੰਬਰ 2005 ਨੂੰ ਪਿੰਡ ਦਾਇਆ ਕਲਾਂ ਦੇ ਛੱਪੜ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਹਰਦੀਪ ਸਿੰਘ ਦੇ ਪਿਤਾ ਨਗਿੰਦਰ ਸਿੰਘ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਕਿ ਜੋ ਲਾਸ਼ ਛੱਪੜ ਵਿਚੋਂ ਮਿਲੀ ਹੈ ਉਹ ਉਸਦੇ ਪੁੱਤਰ ਦੀ ਸੀ। ਹਰਦੀਪ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਪੁਲਿਸ ਨੇ ਸੁੱਟਿਆ ਹੈ। ਹਾਈਕੋਰਟ ਨੇ ਏਡੀਜੀਪੀ ਕ੍ਰਾਈਮ ਨੂੰ ਜਾਂਚ ਸੌਪੀ। ਜਾਂਚ ਰਿਪੋਰਟ ਵਿਚ ਉਨ੍ਹਾਂ ਕਿਹਾ ਕਿ ਜੋ ਲਾਸ਼ ਛੱਪੜ ਵਿਚੋਂ ਮਿਲੀ ਸੀ ਉਹ ਹਰਦੀਪ ਸਿੰਘ ਦੀ ਨਹੀਂ, ਕਿਸੇ ਹੋਰ ਵਿਅਕਤੀ ਦੀ ਸੀ। ਹਰਦੀਪ ਸਿੰਘ ਦੀ ਮੌਤ ਨਹੀਂ ਹੋਈ।

 

ਉਨ੍ਹਾਂ ਆਪਣੇ ਪੱਤਰ ਵਿਚ ਹਰਦੀਪ ਸਿੰਘ, ਨਗਿੰਦਰ ਸਿੰਘ ਅਤੇ ਹੋਰ ਖਿਲਾਫ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ, ਜਿਸ ਉਤੇ ਏਐਸਆਈ ਸੁਖਬੀਰ ਸਿੰਘ ਨੇ ਮਾਮਲਾ ਦਰਜ ਕੀਤਾ। ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਪ੍ਰੰਤੂ ਹਰਦੀਪ ਸਿੰਘ ਇਸ ਮਾਮਲੇ ਵਿਚ ਭਗੌੜਾ ਕਰਾਰ ਦਿੱਤਾ ਗਿਆ।

 

ਨਗਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਹਾਈਕੋਰਟ ਦਾ ਦਰਵਾਜਾ ਖਟਕਾਉਂਦੇ ਹੋਏ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਹਾਈਕੋਰਟ ਦੇ ਆਦੇਸ਼ ਉਤੇ ਲੁਧਿਆਣਾ ਦੇ ਸੈਸ਼ਨ ਜੱਜ ਨੇ ਜਾਂਚ ਕੀਤੀ ਅਤੇ ਉਨ੍ਹਾਂ ਆਪਣੀ ਰਿਪੋਰਟ ਵਿਚ ਕਿਹਾ ਕਿ ਜੋ ਲਾਸ਼ ਪਿੰਡ ਦਿਆ ਕਲਾਂ ਦੇ ਛੱਪੜ ਵਿਚੋਂ ਮਿਲੀ ਉਹ ਹਰਦੀਪ ਸਿੰਘ ਦੀ ਹੀ ਸੀ। ਇਸ ਨੂੰ ਪੁਲਿਸ ਨੇ ਅਣਪਛਾਤਾ ਕਰਾਰ ਦਿੰਦੇ ਹੋਈ ਕਾਰਵਾਈ ਕੀਤੀ। ਸੈਸ਼ਨ ਜੱਜ ਨੇ ਤੱਤਕਾਲੀਨ ਡੀਐਸਪੀ ਅਮਰਜੀਤ ਸਿੰਘ ਖਹਿਰਾ, ਏਐਸਆਈ ਜਸਵੰਤ ਸਿੰਘ ਅਤੇ ਹਵਲਦਾਰ ਕਾਬਲ ਸਿੰਘ ਖਿਲਾਫ ਕਤਲ ਦੇ ਦੋਸ਼ ਵਿਚ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ। 21 ਅਗਸਤ 2010 ਨੂੰ ਕਤਲ ਦਾ ਕੇਸ਼ ਦਰਜ ਕੀਤਾ ਗਿਆ।

 

ਇਸ ਮਾਮਲੇ ਵਿਚ ਅਗਲੀ ਪੇਸ਼ੀ 2 ਸਤੰਬਰ ਨੂੰ ਹੈ। ਇਸ ਤੋਂ ਪਹਿਲਾਂ ਹੀ ਹਰਦੀਪ ਸਿੰਘ ਨੂੰ ਸੀਆਈਏ ਸਟਾਫ ਦੇ ਏਐਸਆਈ ਜਨਕ ਰਾਜ ਨੇ ਭੂੰਦੜੀ ਤੋਂ ਗ੍ਰਿਫਤਾਰ ਕਰਕੇ ਡੇਹਲੋਂ ਪੁਲਿਸ ਹਵਾਲੇ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: The deceased was found alive case against police from 14 years