ਖੇਤਾਂ ਚ ਲੱਗੇ ਪਰਾਲੀ ਦੇ ਢੇਰਾਂ ਦੀ ਰੱਖਰਖਾਈ ਦੇ ਮਾਲੀ ਨੁਕਸਾਨ ਤੋਂ ਬਚਣ ਲਈ ਅੱਜ ਪਟਿਆਲਾ ਦੇ ਕਿਸਾਨਾਂ ਨੇ ਆਪਣੇ ਖੇਤਾਂ ਚ ਪਈ ਪਰਾਲੀ ਨੂੰ ਅੱਗ ਲਗਾ ਕੇ ਸਾੜ ਦਿੱਤਾ। ਜਿਸ ਕਾਰਨ ਸਥਾਨਕ ਕੁੱਝ ਇਲਾਕੇ ਧੂੰਆ ਧੂੰਆ ਹੋ ਗਏ।
ਪਰਾਲੀ ਨੂੰ ਅੱਗ ਲਗਾਉਣ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸਨ ਕਰ ਰਹੇ ਉਕਤ ਕਿਸਾਨਾਂ ਨੇ ਕਿਹਾ ਕਿ ਕਿਸਾਨ ਭਾਈਚਾਰਾ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਤੋਂ ਮੰਗ ਕਰ ਕਰ ਰਿਹਾ ਹੈ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਅਤੇ ਪਰਾਲੀ ਨਾ ਸਾੜਣ ਨੂੰ ਲੈ ਕੇ ਸੂਬਾ ਸਰਕਾਰ ਬਦਲੇ ਚ ਮੁਆਵਜ਼ਾ ਦੇਵੇ ਜਦਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪਰਾਲੀ ਸਾੜਣ ਦਾ ਕੋਈ ਬਦਲ ਨਹੀਂ ਹੈ। ਜਿਸ ਕਾਰਨ ਉਹ ਆਪਣੇ ਖੇਤਾਂ ਚ ਅੱਗ ਲਾ ਕੇ ਪਰਾਲੀ ਸਾੜਣ ਲਈ ਮਜਬੂਰ ਹਨ।
Punjab: Farmers in Patiala burn stubble, say, "We have no alternative. The government has not even waived off our loans. Does only stubble burning cause pollution and not crackers and celebrations during Dushhera and Diwali? " pic.twitter.com/H5K1n204rV
— ANI (@ANI) October 11, 2018
ਕਿਸਾਨਾਂ ਨੇ ਰੋਸ ਪ੍ਰਗਟਾਉਂਦਿਆਂ ਪੁੱਛਿਆ ਕਿ ਕੀ ਕਿਸਾਨਾਂ ਵੱਲੋਂ ਖੇਤਾਂ ਚ ਸਾੜੀਆਂ ਜਾਣ ਵਾਲੀ ਪਰਾਲੀ ਨਾਲ ਹੀ ਨੁਕਸਾਨ ਹੁੰਦਾ ਹੈ ? ਕੀ ਦੀਵਾਲੀ ਅਤੇ ਦਸਿ਼ਹਰੇ ਦੇ ਤਿਉਹਾਰ ਮਨਾਉਣ ਲਈ ਚਲਾਏ ਜਾਣ ਵਾਲੀਆਂ ਅਣਗਿਣਤ ਆਤਿਸ਼ਬਾਜ਼ੀਆਂ ਅਤੇ ਪਟਾਕਿਆਂ ਕਾਰਨ ਕੋਈ ਪ੍ਰਦੂਸ਼ਣ ਨਹੀਂ ਹੁੰਦਾ ?
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਤੋਂ ਸੂਬੇ ਦੇ ਕਿਸਾਨ ਪਿਛਲੇ ਕਾਫੀ ਸਮੇਂ ਤੋਂ ਕਰਜ਼ਾ ਮੁਆਫੀ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੂੰ ਕਰਜਿ਼ਆਂ ਚ ਛੋਟ ਦਿੱਤੇ ਜਾਣ ਨੂੰ ਲੈ ਕੇ ਕੈਪਟਨ ਸਰਕਾਰ ਨੇ ਆਪਣੀਆਂ ਨੀਤੀਆਂ ਚ ਕਈ ਬਦਲਾਅ ਕੀਤੇ ਹਨ ਪਰ ਇਸਦੇ ਬਾਵਜੂਦ ਪੰਜਾਬ ਦਾ ਕਿਸਾਨ ਕਿਸੇ ਪਾਸਿਓਂ ਖ਼ੁਸ਼ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਲੰਘੇ ਕੁੱਝ ਦਿਨਾਂ ਪਹਿਲਾਂ ਸੂਬੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਦੀ ਅਪੀਲ ਕੀਤੀ ਗਈ ਸੀ ਜਿਸਦੇ ਬਦਲ ਚ ਉਨ੍ਹਾਂ ਨੂੰ ਮੁਆਵਜ਼ਾ ਦੇਣ ਵੀ ਗੱਲ ਕਹਿ ਜਾ ਰਹੀ ਹੈ।