ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਜਲੀ ਦੇ ਨੁਕਸਾਨੇ ਮੀਟਰਾਂ ਤੇ ਬੁਨਿਆਦੀ ਢਾਂਚੇ ਦੀ ਭਰਪਾਈ ਨਿਗਮ ਦੇ ਸਿਰ

ਪੇਂਡੂ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀ.ਐਮ.ਡੀ. ਇੰਜ: ਬਲਦੇਵ ਸਿੰਘ ਸਰਾਂ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਭਾਵੇਂ ਉਹ ਬਿਜਲੀ ਦੇ ਮੀਟਰ, ਤਾਰਾਂ, ਟਰਾਂਸਫਾਰਮਰਾਂ ਜਾਂ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੀ ਭਰਪਾਈ ਬਿਜਲੀ ਨਿਗਮ ਆਪਣੇ ਪੱਧਰ ਤੇ ਕਰੇਗਾ। ਬਿਜਲੀ ਖਪਤਕਾਰਾਂ ਤੇ ਇਸ ਦੇ ਖਰਚੇ ਦਾ ਕੋਈ ਬੋਝ ਨਹੀਂ ਪਾਇਆ ਜਾਵੇਗਾ।

 

ਉਨ੍ਹਾਂ ਦੱਸਿਆ ਕਿ ਪੰਜਾਬ ਚ ਬੀਤੇ ਦਿਨੀਂ ਹੋਈ ਭਾਰੀ ਵਰਸ਼ਾ ਅਤੇ ਹੜ੍ਹਾਂ ਤੋਂ ਪਹਿਲਾਂ ਪੀ.ਐਸ.ਪੀ.ਸੀ.ਐਲ. ਵਲੋਂ ਆਪਣੇ ਵੰਡ ਅਫਸਰਾਂ ਨੂੰ ਸਮੇਂ ਸਿਰ ਦਿੱਤੀਆਂ ਹਦਾਇਤਾਂ ਸਦਕਾ ਰਾਜ ਵਿੱਚ ਕੋਈ ਮਨੁੱਖੀ ਅਤੇ ਜਾਨਵਰਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

 

ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ, ਇੰਜ: ਬਲਦੇਵ ਸਿੰਘ ਸਰਾਂ, ਸੀ.ਐਮ.ਡੀ. ਪੀਐਸਪੀਸੀਐਲ, ਇੰਜ: ਐਨ.ਕੇ. ਸ਼ਰਮਾ ਡਾਇਰੈਕਟਰ ਵੰਡ, ਇੰਜ: ਗੋਪਾਲ ਸ਼ਰਮਾ ਪ੍ਰਮੁੱਖ ਇੰਜ: ਇੰਨਫੋਰਸਮੈਂਟ, ਇੰਜ: ਸੰਜੀਵ ਕੁਮਾਰ ਮੁੱਖ ਇੰਜੀਨੀਅਰ/ਸੰਚਾਲਣ, ਉਤਰ ਤੋਂ ਇਲਾਵਾ ਕਾਰਪੋਰੇਸ਼ਨ ਦੇ ਸੀਨੀਅਰ ਇੰਜੀਨੀਅਰਾਂ ਦਾ ਇਕ ਵਫਦ  ਲੋਹੀਆਂ ਅਤੇ ਸੁਲਤਾਨਪੁਰ ਲੋਧੀ ਦੇ ਹੜ੍ਹ ਪੀੜ੍ਹਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਉਨਾਂ ਕਿਹਾ ਕਿ ਹੜ੍ਹ ਨਾਲ ਹੋਏ ਨੁਕਸਾਨ ਸਬੰਧੀ ਵਿਸਥਾਰਤ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਪੀ ਜਾਵੇਗੀ।

 

ਉਨਾਂ ਕਿਹਾ ਕਿ ਹੜਾਂ ਸਬੰਧੀ ਬਿਜਲੀ ਨਿਗਮ ਦੇ ਅਫਸਰਾਂ ਨੂੰ ਪਹਿਲਾਂ ਸਾਵਧਾਨ ਕਰਨ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ। ਉਨਾਂ ਕਿਹਾ ਕਿ ਸ਼ਾਹਕੋਟ ਅਤੇ ਲੋਹੀਆਂ ਇਲਾਕੇ ਦੇ ਜਾਨੀਆਂ, ਮਹਿਰਾਜਵਾਲ, ਜੈਨੀਆਂ ਚਾਹਲ, ਕੋਠਾ, ਮੁੰਡੀ ਕਾਲੂ, ਮੁੰਡੀ ਚੋਹਾਲੀਅਨ, ਮੁੰਡੀ ਸ਼ਹਿਰੀਆਂ, ਗਾਟਾ ਮੁੰਡੀ ਕਾਸੂ, ਚੱਕ ਵਡਾਲਾਮ ਮੰਡਾਲਾ, ਛੰਨਾ, ਨਸੀਰਪੁਰ, ਸਰਦਾਰਵਾਲਾ, ਥੇਹ ਕੁਸਾਲਗੜ, ਢਾਕਾ ਬਸਤੀ, ਪਿੰਡ ਨਾਲੂ ਡੇਰਾ ਆਦਿ 16 ਨੰ: ਪਿੰਡ ਸਪਲਾਈ ਤੋਂ ਪ੍ਰਭਾਵਤ ਹਨ। ਇਸ ਇਲਾਕੇ ਦੇ 1100 ਖਪਤਕਾਰ ਇਸ ਸਪਲਾਈ ਨਾਲ ਪ੍ਰਭਾਵਤ ਹੋਏ ਹਨ। ਇੰਜ: ਸਰਾਂ ਵਲੋਂ ਦੱਸਿਆ ਗਿਆ ਕਿ ਸੁਲਤਾਨਪੁਰ ਲੋਧੀ ਇਲਾਕੇ ਦੇ 9 ਪਿੰਡਾਂ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।  

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The head of the corporation on infrastructure loss meters and damaged infrastructure