ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਹੁਰਿਆਂ ਨੇ ਦਾਜ ਖਾਤਰ ਗਰਭਵਤੀ ਨੁੰਹ ਨੂੰ ਲੱਤਾਂ-ਘਸੁੰਨਾਂ ਨਾਲ ਕੁੱਟਿਆ

ਫ਼ਿਰੋਜ਼ਪੁਰ ਦੇ ਥਾਣਾ ਲਕਖੋਕੇ ਬਹਰਾਮ ਚ ਪੈਂਦੇ ਪਿੰਡ ਗਜਨੀ ਵਾਲਾ ਚ ਸਹੁਰਿਆਂ ਨੇ ਗਰਭਵਤੀ ਨੁੰਹ ਨੂੰ ਲੱਤਾਂ-ਘਸੁੰਨਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਪੇਕੇ ਵਾਲਿਆਂ ਨੇ ਦੋਸ਼ ਲਗਾਇਆ ਕਿ ਪੀੜਤਾ ਦੇ ਗਰਭ ਦੇ ਬੱਚੇ ਨੂੰ ਡੇਗਣ ਖਾਤਰ ਉਸ ਦੇ ਢਿੱਡ ਚ ਲੱਤਾਂ-ਘਸੁੰਨ ਮਾਰੇ ਗਏ। ਸਥਾਨਕ ਪੁਲਿਸ ਨੇ ਪੀੜਤਾ ਦੇ ਬਿਆਨ ’ਤੇ ਦੋਸ਼ੀ ਪਤੀ ਸਮੇਤ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

 

ਪੀੜਤ ਕ੍ਰਿਸ਼ਨਾ ਰਾਣੀ (19) ਪਤਨੀ ਸੁਰਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਚ ਕਿਹਾ ਕਿ ਕੁਝ ਸਮੇਂ ਪਹਿਲਾ ਉਸਦਾ ਵਿਆਹ ਸੁਰਿੰਦਰ ਨਾਲ ਹੋਇਆ ਸੀ। ਸਹੁਰੇ ਵਾਲੇ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਵਿਆਹ ਮੌਕੇ ਦਿੱਤੇ ਗਏ ਦਾਜ ਨੂੰ ਸਹੁਰੇ ਪਰਿਵਾਰ ਖੁਰਦ-ਬੁਰਦ ਕਰ ਦਿੱਤਾ। ਪੀੜਤਾ ਨੇ ਦਸਿਆ ਕਿ ਉਹ ਗਰਭਵਤੀ ਹੈ ਤੇ ਦੋਸ਼ੀਆਂ ਨੇ ਉਸਦੇ ਢਿੱਡ ਚ ਪਲ ਰਹੇ ਬੱਚੇ ਨੂੰ ਗਿਰਾਉਣ ਲਈ ਉਸ ਨਾਲ ਕੁੱਟਮਾਰ ਕੀਤੀ।

 

ਪੀੜਤਾ ਨੇ ਪੁਲਿਸ ਨੂੰ ਦਸਿਆ ਕਿ ਕੁੱਟਮਾਰ ਕਾਰਨ ਉਸਦੀ ਹਾਲਤ ਵਿਗੜ ਗਈ ਤੇ ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਫਰਾਰ ਚੱਲ ਰਹੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The in-laws beat the pregnant daughter-in-law in firozpur