ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੰਗੇ ਪੈਰੀਂ ਚੱਲਣਾ ਤੇ ਹੱਥ ਸਾਫ਼ ਨਾ ਰੱਖਣਾ ਪੇਟ ਦੇ ਕੀੜਿਆਂ ਦਾ ਮੁੱਖ ਕਾਰਨ

 

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਅੱਜ ਵੀਰਵਾਰ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦੇ ਕੌਮੀ ਦਿਵਸ (National De-Worming Day) ਭਾਰਤ-ਪਾਕਿ ਸਰਹੱਦਤੇ ਵਸੇ ਪਿੰਡ ਝੰਗੜ ਭੈਣੀ ਵਿਖੇ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਗੋਲੀਆਂ ਖੁਆ ਕੇ ਜ਼ਿਲ੍ਹਾ ਪੱਧਰੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਬੀਮਾਰਾਂ ਦੇ ਲੱਛਣਾਂ ਤੇ ਬਚਾਅ ਸਬੰਧੀ ਅਧਿਆਪਕਾਂ ਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ

 

ਉਨ੍ਹਾਂ ਕਿਹਾ ਕਿ ਖੂਨ ਦੀ ਘਾਟ, ਹਮੇਸ਼ਾ ਥਕਾਵਟ ਰਹਿਣੀ, ਸਰੀਰਿਕ ਤੇ ਮਾਨਸਿਕ ਰੂਪ ਵਿੱਚ ਵਿਕਾਸ ਪੂਰਾ ਨਾ ਹੋਣਾ ਆਦਿ ਅਲਾਮਤਾਂ ਪੇਟ ਵਿੱਚ ਕੀੜੇ ਹੋਣ ਦੇ ਲੱਛਣ ਹਨ ਉਨ੍ਹਾਂ ਪੇਟ ਦੇ ਕੀੜਿਆਂ ਦੇ ਬਚਾਅ ਬਾਰੇ ਦੱਸਦਿਆਂ ਕਿਹਾ ਕਿ ਪੇਟ ਦੇ ਕੀੜਿਆਂ ਤੋਂ ਰਾਹਤ ਦਵਾਉਣ ਲਈ ਸਿਹਤ ਵਿਭਾਗ ਵੱਲੋਂ ਐਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਜਾ ਰਹੀਆਂ ਹਨ।

 

ਉਨ੍ਹਾਂ ਕਿਹਾ ਕਿ ਹਮੇਸ਼ਾ ਹੱਥਾਂ ਦੀ ਸਫ਼ਾਈ ਰੱਖ ਕੇ, ਖੁੱਲੇ੍ਹ ਵਿਚ ਪਖਾਨੇ ਨਾ ਜਾ ਕੇ, ਨਹੁੰ ਛੋਟੇ ਤੇ ਸਾਫ਼ ਰੱਖ ਕੇ, ਨੰਗੇ ਪੈਰੀਂ ਨਾ ਰਹਿ ਕੇ, ਫਲ੍ਹਾਂ ਤੇ ਸਬਜ਼ੀਆਂ ਨੂੰ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਇਸ ਬੀਮਾਰ ਤੋਂ ਬੱਚ ਸਕਦੇ ਹਾਂ। ਉਨ੍ਹਾਂ ਅਧਿਆਪਕਾਂ ਤੇ ਬੱਚਿਆਂ ਨੂੰ ਹੱਥ ਧੋਣ ਦਾ ਡੈਮੋ ਕਰਕੇ ਵੀ ਵਿਖਾਇਆ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The main cause of stomach worms is walking barefoot and not keeping your hands clean