ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਵਾਤਾਵਰਣ ਸ਼ੁਧਤਾ ਲਈ ਰੁੱਖ ਲਗਾਉਣੇ ਹੀ ਗਲੋਬਲ ਵਾਰਮਿੰਗ ਦਾ ਅਸਲ ਹੱਲ’

***ਦਮਦਮੀ ਟਕਸਾਲ ਨੇ ਦਰਜਨਾਂ ਪੰਚਾਇਤਾਂ ਨੂੰ 15 ਹਜਾਰ ਛਾਂਅਦਾਰ ਬੂਟੇ ਵੰਡਦਿਆਂ ਹਰਿਆਵਲੀ ਮੁਹਿੰਮ ਦਾ ਕੀਤਾ ਆਗਾਜ਼***

 

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਵੱਧਦੇ ਹਵਾ ਪ੍ਰਦੂਸ਼ਣ ਦੀ ਸਮਸਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਵਾਤਾਵਰਣ ’ਚ ਸ਼ੁਧਤਾ ਬਣਾਈ ਰਖਣਾ ਹੀ ਗਲੋਬਲ ਵਾਰਮਿੰਗ ਦਾ ਅਸਲ ਹੱਲ ਹੈ, ਜਿਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਦੇ ਹੈਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ (50 ਸਾਲਾ) ਨੂੰ ਸਮਰਪਿਤ ਬੂਟੇ ਵੰਡਦਿਆਂ ਵਾਤਾਵਰਨ ਸ਼ੁਰਧਾ ਪ੍ਰਤੀ ਰੁੱਖ ਲਗਾਉਣ ਦੀ ਹਰਿਆਵਲੀ ਮੁਹਿੰਮ ਦਾ ਆਗਾਜ਼ ਕਰ ਰਹੇ ਸਨ। ਅੱਜ ਇਸ ਮੁਹਿੰਮ ਤਹਿਤ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਚੈਰੀਟੇਬਲ ਟਰਸਟ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਵਲੋਂ ਇਲਾਕੇ ਦੀਆਂ 6 ਦਰਜਨ ਪੰਚਾਇਤਾਂ ਨੂੰ 15 ਹਜਾਰ ਛਾਂਅਦਾਰ ਬੂਟੇ ਵੰਡੇ ਗਏ।

 

ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਭਰੂਣ ਹਤਿਆ, ਦਾਜ, ਨਸ਼ਾ ਆਦਿ ਸਮਾਜਿਕ ਬੁਰਾਈਆਂ ਚਿੰਤਾ ਦਾ ਵਿਸ਼ਾ ਹਨ, ਜਿਨਾਂ ਦਾ ਖਾਤਮਾ ਜਰੂਰੀ ਹੈ। ਪਰ ਉਥੇ ਹੀ ਇਕ ਹੋਰ ਅਫਸੋਸਨਾਕ ਜੋ ਕਿ ਇਕ ਕੌੜਾ ਸੱਚ ਇਹ ਵੀ ਹੈ ਕਿ ਪ੍ਰਦੂਸ਼ਣ ਰਾਹੀਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤ ਵਿਚ ਕੇਵਲ ਜ਼ਹਿਰੀਲਾ ਵਾਤਾਵਰਨ ਅਤੇ ਨਾਮੁਰਾਦ ਬਿਮਾਰੀਆਂ ਦਾ ਸੰਤਾਪ ਦੇਣ ਜਾ ਰਹੇ ਹਾਂ।

 

ਉਹਨਾਂ ਕਿਹਾ ਕਿ ਨਿੱਤ ਨਵੀਆਂ ਵਿਗਿਆਨਕ ਖੋਜਾਂ ਦੇ ਸਿੱਟੇ, ਮਨੁੱਖ ਵਲੋਂ ਮੁਨਾਫੇ ਦੀ ਦੌੜ ਤਹਿਤ ਬੇਤਹਾਸ਼ਾ ਉਦਯੋਗੀਕਰਨ ਅਤੇ ਆਪਣੇ ਮੁਫਾਦਾਂ ਲਈ ਕੁਦਰਤੀ ਸਾਧਨਾਂ ਨਾਲ ਕੀਤਾ ਜਾ ਰਿਹਾ ਖਿਲਵਾੜ ਆਦਿ ਨੇ ਸਮੁੱਚੇ ਵਾਤਾਵਰਨ ਨੂੰ ਗੰਭੀਰ ਅਤੇ ਖਤਰਨਾਕ ਹਾਲਤ ਤੱਕ ਪ੍ਰਦੂਸ਼ਿਤ ਕਰਕੇ ਰਖ ਦਿਤਾ ਹੋਇਆ ਹੈ।

 

ਉਹਨਾਂ ਕਿਹਾ ਕਿ ਵਾਤਾਵਰਨ ਵਿਚ ਆ ਰਹੀਆਂ ਨਾਕਾਰਾਤਮਕ ਤਬਦੀਲੀਆਂ ਕਾਰਨ ਜਿਥੇ ਅਸੀਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਾਂ ਉਥੇ ਹੀ ਹੁਣ ਵੀ ਅਸੀਂ ਨਾ ਸੰਭਲੇ ਤਾਂ ਨੇੜੇ ਭਵਿਖ ਵਿਚ ਵਾਪਰਨ ਵਾਲੀਆਂ ਵਿਸ਼ਵ ਪੱਧਰੀ ਤ੍ਰਾਸਦੀਆਂ ਨਾਲ ਵੀ ਸਾਨੂੰ ਦੋ ਚਾਰ ਹੋਣਾ ਪਵੇਗਾ। ਮੌਸਮ ਦੀ ਤਬਦੀਲੀ ਕਾਰਨ ਜਿਥੇ ਇਕ ਪਾਸੇ ਡੋਬਾ ਹੈ ਤਾਂ ਉਥੇ ਦੂਜੇ ਪਾਸੇ ਜਬਰਦਸਤ ਸੋਕਾ ਮੂਹ ਅੱਡੀ ਖੜਾ ਹੈ। ਅਜਿਹੀ ਸਥਿਤੀ ਵਿਚ ਰੁੱਖ ਹੀ ਸਾਡੇ ਲਈ ਸੱਚੇ ਮਿੱਤਰ ਬਣ ਕੇ ਸਹਾਈ ਸਿੱਧ ਹੋ ਸਕਦੇ ਹਨ। ਪ੍ਰਕਿਰਤੀ ਦੇ ਸੰਤੁਲਨ ਨੂੰ ਕਾਇਮ ਰਖਣ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਈ ਰਖਣ ਵਿਚ ਰੁੱਖ ਅਹਿਮ ਰੋਲ ਅਦਾ ਕਰਦੇ ਹਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

ਉਹਨਾਂ ਵੱਧਦੇ ਪ੍ਰਦੂਸ਼ਣ ਅਤੇ ਆਲਮੀ ਤਪਸ਼ ਦੀ ਸਮਸਿਆ ਤੋਂ ਨਿਜਾਤ ਪਾਉਣ ਲਈ ਪੰਚਾਇਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਾਉਣ, ਦੂਜਿਆਂ ਨੂੰ ਵੀ ਇਸ ਕਾਰਜ ਲਈ ਪ੍ਰੇਰਿਤ ਕਰਨ ਅਤੇ ਰੁੱਖਾਂ ਪੌਦਿਆਂ ਦੀ ਵਧੀਆ ਢੰਗ ਅਤੇ ਪੂਰੀ ਤਨਦੇਹੀ ਨਾਲ ਸਾਂਭ-ਸੰਭਾਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੌਜੂਦ ਪੰਚਾਇਤਾਂ ਅਤੇ ਸੰਗਤ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਸੇਵਾ ਸੰਭਾਲ ਦਾ ਭਰੋਸਾ ਦਿਤਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The main solution to global warming is to plant trees for environmental purity