ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦੇ ਹਲਵਾਰਾ ਵਿਖੇ ਬਣੇਗਾ ਨਵਾਂ ਆਲਮੀ ਏਅਰਪੋਰਟ

ਲੁਧਿਆਣਾ ਦੇ ਆਈਏਐਫ ਸਟੇਸ਼ਨ ਹਲਵਾਰਾ ਵਿਖੇ ਸਾਂਝੇ ਯੋਗਦਾਨ ਨਾਲ ਨਿਊ ਇੰਟਰਨੈਸ਼ਨਲ ਸਿਵਲ ਏਅਰ ਟਰਮੀਨਲ ਸਥਾਪਤ ਕਰਨ ਲਈ ਪੰਜਾਬ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (..ਆਈ) ਵੱਲੋਂ ਇਕ ਸਮਝੌਤਾ ਕੀਤਾ ਗਿਆ ਹੈਸਰਕਾਰੀ ਬੁਲਾਰੇ ਮੁਤਾਬਕ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ..ਆਈ. ਦੇ ਚੇਅਰਮੈਨ ਗੁਰਪ੍ਰਸਾਦ ਮਹਾਪਾਤਰਾ ਦੀ ਹਾਜ਼ਰੀ ਚ ਇਸ ਸਮਝੌਤੇ 'ਤੇ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਏਅਰਪੋਰਟਜ਼ ਅਥਾਰਟੀ ਆਫ ਇੰਡੀਆ ਦੇ .ਡੀ. ਸ੍ਰੀ ਜੀ.ਡੀ. ਗੁਪਤਾ ਵੱਲੋਂ ਹਸਤਾਖ਼ਰ ਕੀਤੇ ਗਏਇਹ ਪ੍ਰਾਜੈਕਟ ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਤੇ ਪੰਜਾਬ ਸਰਕਾਰ ਦੀ ਸਾਂਝੇਦਾਰੀ ਨਾਲ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਏਅਰਪੋਰਟ ਅਥਾਰਟੀ ਦਾ ਹਿੱਸਾ 51 ਫੀਸਦ ਅਤੇ ਪੰਜਾਬ ਸਰਕਾਰ ਗਲਾਡਾ ਦੇ ਰਾਹੀਂ 49 ਫੀਸਦੀ ਹਿੱਸੇਦਾਰੀ ਪਾਵੇਗੀ

 ਇਸ ਸਮਝੌਤੇ ਦੇ ਤਹਿਤ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨਵੇਂ ਏਅਰਪੋਰਟ ਦੇ ਵਿਕਾਸ ਸਬੰਧੀ ਸਾਰੇ ਪੂੰਜੀ ਖ਼ਰਚੇ ਕਰੇਗੀ ਜਦਕਿ ਪੰਜਾਬ ਸਰਕਾਰ ਇਸ ਵਿੱਚ 135.54 ਏਕੜ ਜ਼ਮੀਨ ਮੁਫ਼ਤ ਵਿੱਚ ਮੁਹੱਈਆ ਕਰਵਾਏਗੀ ਇਸ ਤੋਂ ਇਲਾਵਾ ਸਾਂਝੇਦਾਰੀ ਤਹਿਤ ਸਾਰੇ ਆਪਰੇਸ਼ਨਲ, ਪ੍ਰਬੰਧਕ ਅਤੇ ਰੱਖ ਰਖਾਅ ਜਿਸ ਵਿੱਚ ਰਿਪੇਅਰ ਵੀ ਸ਼ਾਮਿਲ ਹੈ, ਸਹਿਣ ਕੀਤੇ ਜਾਣਗੇ

 

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਕਾਰਜ ਵਾਸਤੇ ਪਹਿਲਾਂ ਐਮ..ਸੀ.. ਅਤੇ ਏਅਰਪੋਰਟਜ਼ ਅਥਾਰਟੀ ਆਫ ਇੰਡੀਆ (..ਆਈ.) ਨਾਲ ਸਮਝੌਤਾ ਕੀਤਾ ਗਿਆ ਸੀ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The new international airport will be at halwara Ludhiana