ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦੇ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 231 ਤੋਂ ਘੱਟ ਕੇ ਹੋਈ 90

ਵੱਖ ਵੱਖ ਮਾਹਰਾਂ ਨੇ ਅੱਜ ਕਿਹਾ ਕਿ ਦੇਸ਼ ਦੇ ਆਂਧਰਾ ਪ੍ਰਦੇਸ਼ ਸੂਬੇ ਤੋਂ ਨੇਪਾਲ ਤੱਕ ਨਕਸਲ ਪ੍ਰਭਾਵਿਤ ਖੇਤਰ ਜੋ ਕਿ ਲਾਲ ਕੋਰੀਡੋਰ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਖੇਤਰਫ਼ਲ ਸੁੰਗੜਿਆ ਜ਼ਰੂਰ ਹੈ ਪਰ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋਇਆ।

 

ਅੱਜ ਇੱਥੇ ਸਥਾਨਕ ਲੇਕ ਕਲੱਬ ਵਿਖੇ ਮਿਲਟਰੀ ਲਿਟਰੇਚਰ ਫ਼ੈਸਟੀਵਲ-2019 ਦੇ ਅੰਤਮ ਦਿਨ 'ਕੀ ਰੈਡ ਕਾਰੀਡੋਰ ਹਾਲਾਂ ਵੀ ਮੌਜੂਦ ਹੈ' ਦੇ ਵਿਸ਼ੇ 'ਤੇ ਵਿਚਾਰ ਚਰਚਾ ਦੌਰਾਨ ਮਾਹਰਾਂ, ਜਿਨ੍ਹਾਂ ਵਿੱਚ ਡਾਇਰੈਕਟਰ ਕਾਊਂਟਰ ਇੰਨਸਰਜੈਂਸੀ ਬ੍ਰਿਗੇਡੀਅਰ ਬੀ ਕੇ ਪੰਵਾਰ, ਰਾਅ ਦੇ ਸਾਬਕਾ ਡਾਇਰੈਕਟਰ ਕੇ ਸੀ ਵਰਮਾ, ਦਿੱਲੀ ਸਕੂਲ ਆਫ਼ ਇਕਨਾਮਿਕਸ ਦੀ ਪ੍ਰੋ. ਨੰਦਿਨੀ ਸੁੰਦਰ ਨੇ ਕਿਹਾ ਕਿ ਸੰਨ 2005-06 ਦੇ ਵਿੱਚ ਜਿੱਥੇ ਦੇਸ਼ ਦੇ 231 ਜ਼ਿਲ੍ਹੇ ਪਸ਼ੂਪਤੀ ਤੋਂ ਲੈ ਲੇ ਤਿਰੂਪਤੀ ਤੱਕ ਨਕਸਲਵਾਦ ਤੋਂ ਪ੍ਰਭਾਵਿਤ ਸਨ, ਉੱਥੇ ਅੱਜ ਇਨ੍ਹਾਂ ਜ਼ਿਲ੍ਹਿਆਂ ਦੀ ਗਿਣਤੀ ਕੇਵਲ 90 ਰਹਿ ਗਈ ਹੈ।

 

ਉਨ੍ਹਾਂ ਕਿਹਾ ਕਿ ਸਰਕਾਰੀ ਦੀ ਬਹੁ ਦਿਸ਼ਾਈ ਰਣਨੀਤੀ ਜਿਸ ਵਿੱਚ ਪੁਲਿਸ ਨੂੰ ਅਤਿ ਆਧੁਨਿਕ ਅਤੇ ਮੁਹਾਰਤ ਵਾਲੀ ਸਿਖਲਾਈ ਦੇ ਨਾਲ-ਨਾਲ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ ਕਾਰਨ ਇਸ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਨਿਜਾਤ ਪਾਉਣ ' ਮੱਦਦ ਮਿਲੀ ਹੈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਨਕਸਲਵਾਦੀਆਂ ਦੀ ਸੀਨੀਅਰ ਲੀਡਰਸ਼ਿੱਪ ਦਾ ਅਕਾਲ ਚਲਾਣਾ ਕਰ ਜਾਣ, ਫੜੇ ਜਾਣਾ ਜਾਂ ਦੇਸ਼ ਛੱਡ ਕੇ ਦੌੜ ਜਾਣ ਨਾਲ ਵੀ ਇਸ ਸਮੱਸਿਆ ਦੇ ਕਮਜ਼ੋਰ ਹੋਣ ਦਾ ਮੁੱਖ ਕਾਰਨ ਬਣੀ। ਨਾਲ ਹੀ ਉਨ੍ਹਾਂ ਕਿਹਾ ਕਿ ਨੌਜੁਆਨ ਕੇਡਰ ਵਿੱਚ ਇਸ ਮੁਹਿੰਮ ਦੀ ਨੀਤੀ ਬਾਰੇ ਘਾਟ ਵੀ ਇਸ ਕੰਮ ' ਸਹਾਈ ਹੋਈ।

 

ਉਨ੍ਹਾਂ ਕਿਹਾ ਕਿ 2004-05 ਦੇ ਵਿੱਚ ਜਿੱਥੇ ਨਕਸਲਵਾਦੀ ਖੁਲੇਆਮ ਹੀ ਕਹਿੰਦੇ ਸਨ ਕਿ ਸੱਤ੍ਹਾ ਬੰਦੂਕ ਦੀ ਨੋਕ 'ਤੇ ਲਈ ਜਾਂਦੀ ਹੈ, ਉੱਥੇ ਅੱਜ ਵੱਡੀ ਤਾਦਾਦ ਵਿੱਚ ਨਕਸਲਵਾਦੀ ਪੁਲਿਸ ਅੱਗੇ ਆਤਮ ਸਮਰਪਣ ਕਰ ਰਹੇ ਹਨ ਕਿਉਂ ਜੋ ਸੁਰੱਖਿਆ ਦਸਤਿਆਂ ਨੇ ਪ੍ਰਭਾਵਸਸ਼ਾਲੀ ਰਣਨੀਤੀ ਤਹਿਤ ਉਨ੍ਹਾਂ ਦੀ ਘੇਰਾਬੰਦੀ ਕੀਤੀ ਹੈ। ਇਸ ਸਮੱਸਿਆ ਦੇ ਸਿਆਸੀ, ਫੌਜੀ, ਸਮਾਜਿਕ ਅਤੇ ਆਰਥਿਕ ਹੱਲ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਵਿੱਚ ਨਕਸਲੀਆਂ ਨੂੰ ਜਗ੍ਹਾ ਸਿਰਫ਼ ਇਸ ਕਰਕੇ ਮਿਲੀ ਕਿਉਂ ਜੋ ਉੁੱਥੇ ਸਰਕਾਰੀ ਤੰਤਰ ਬੁਰੀ ਤਰ੍ਹਾਂ ਨਾਲ ਫ਼ੇਲ੍ਹ ਹੋ ਚੁੱਕਿਆ ਹੈ।

 

ਉਨ੍ਹਾਂ ਕਿਹਾ ਕਿ ਜਦ ਤੱਕ ਇਨ੍ਹਾਂ ਮਸਲਿਆਂ ਦਾ ਸਥਾਈ ਹੱਲ ਨਹੀਂ ਲੱਭਿਆ ਜਾਂਦਾ, ਇਸ ਸਮੱਸਿਆ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਸੰਭਵ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਅਤਿ ਦੀ ਗਰੀਬੀ ਉਨ੍ਹਾਂ ਖਿੱਤਿਆਂ ਦੇ ਜ਼ਮੀਨੀ ਅਤੇ ਕੁਦਰਤੀ ਸਰੋਤਾਂ ਦਾ ਨਿੱਜੀ ਹਿੱਤਾਂ ਲਈ ਸੋਸ਼ਣ ਅਤੇ ਸੰਵਿਧਾਨ ਦੇ ਪੰਜਵੇਂ ਸ਼ਡਿਊਲ ਵਿੱਚ ਅਨੁਸੂਚਿਤ ਜਨ ਜਾਤੀਆਂ ਦੀ ਭਲਾਈ ਲਈ ਕੀਤੇ ਗਏ ਉਪਬੰਧਾਂ ਨੂੰ ਲਾਗੂ ਨਾ ਕਰਨਾ ਅਤੇ ਕਈ ਹੋਰ ਕਾਰਨ ਇਸ ਸਮੱਸਿਆ ਦੇ ਉਭਾਰ ਦਾ ਕਾਰਨ ਬਣੇ ਹਨ। ਉਨ੍ਹਾਂ ਕਿਹਾ ਕਿ ਨਕਸਲਵਾਦ ਦੇ ਕਾਰਨ, ਇਨ੍ਹਾਂ ਖੇਤਰਾਂ ਦੇ ਵਿੱਚ ਸੰਵਿਧਾਨ ਅਤੇ ਕਾਨੂੰਨ ਦਾ ਰਾਜ ਸੰਭਵ ਨਹੀਂ ਹੋ ਸਕਿਆ ਹੈ ਜੋ ਕਿ ਮੁਲਕ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਹੈ।

 

ਉਨ੍ਹਾਂ ਕਿਹਾ ਕਿ ਨਕਸਲਵਾਦੀਆਂ ਦੀ ਕਾਮਯਾਬੀ ਦਾ ਇੱਕ ਵੱਡਾ ਕਾਰਨ ਉਨ੍ਹਾਂ ਦਾ 'ਟਰੇਂਡ ਤੇ ਮੋਟੀਵੇਟਿਡ' ਕਾਡਰ ਸੀ ਜੋ ਹੁਣ ਖਤਮ ਹੋਣ ਦੇ ਕੰਢੇ ਹੈ।

 

ਪ੍ਰੋ. ਨੰਦਿਨੀ ਸੁੰਦਰ ਨੇ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਆ ਅਤੇ ਬਜਟ ਦਾ ਵਿਕਾਸ ਦੇ ਬਜਟ ਨਾਲੋਂ ਕਈ ਗੁਣਾ ਵਾਧਾ ਵੀ ਇਸ ਸਮੱਸਿਆ ਦਾ ਕਾਰਨ ਕਰਾਰ ਦਿੰਦਿਆਂ ਕਿਹਾ ਕਿ ਇਸ ਰੁਝਾਨ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਕਸਲੀਆਂ ਦੇ ਨਾਮ 'ਤੇ ਭੋਲੇ-ਭਾਲੇ ਪਿੰਡ ਵਾਸੀਆਂ ਦੀ ਕਤਲੋਗਾਰਤ ਵੀ ਇੱਕ ਚਿੰਤਾ ਜਨਕ ਵਿਸਸ਼ਾ ਹੈ, ਜਿਸ 'ਤੇ ਕਾਬੂ ਪਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਦਾ ਵਿਸ਼ਵਾਸ਼ ਬਹਾਲ ਕਰਨ ਲਈ ਇਨ੍ਹਾਂ ਖੇਤਰਾਂ ' ਉਨ੍ਹਾਂ ਨੂੰ ਅਤਿ-ਆਧਨਿਕ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The number of Naxal-affected districts in the country has dropped from 231 to 90 says Nandini sunder