ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ BRTS ਬੱਸ ਸੇਵਾ ’ਚ ਯਾਤਰੀਆਂ ਦੀ ਗਿਣਤੀ 68% ਤੱਕ ਘਟੀ

ਅੰਮ੍ਰਿਤਸਰ BRTS ਬੱਸ ਸੇਵਾ ’ਚ ਯਾਤਰੀਆਂ ਦੀ ਗਿਣਤੀ 68% ਤੱਕ ਘਟੀ

ਗੁਰੂ ਕੀ ਨਗਰੀ ਅੰਮ੍ਰਿਤਸਰ ’ਚ ਪਿਛਲੇ ਤਿੰਨ ਮਹੀਨਿਆਂ ਤੋਂ ‘ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ’ (BRTS) ਦੀ ਜਿਹੜੀ ਮੁਫ਼ਤ ਸੇਵਾ ਚੱਲ ਰਹੀ ਸੀ, ਉਹ ਹੁਣ ਬੰਦ ਹੋ ਗਈ ਹੈ। ਇਹ ਸੇਵਾ ‘ਪੰਜਾਬ ਬੱਸ ਮੈਟਰੋ ਸੁਸਾਇਟੀ’ (PBMS) ਵੱਲੋਂ ਚਲਾਈ ਗਈ ਹੈ ਤੇ ਇਹ ਮੁਫ਼ਤ ਸੇਵਾ ਹੁਣ ਇਸੇ ਸੁਸਾਇਟੀ ਨੇ ਬੰਦ ਕੀਤੀ ਹੈ ਪਰ ਇਸ ਨਾਲ ਇਸ ਸੇਵਾ ਦਾ ਲਾਭ ਲੈਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ 68 ਫ਼ੀ ਸਦੀ ਕਮੀ ਹੋ ਗਈ ਹੈ।

 

 

ਜਦੋਂ ਤੱਕ ਇਹ ਬੱਸ ਸੇਵਾ ਮੁਫ਼ਤ ਚੱਲਦੀ ਰਹੀ, ਤਦ ਤੱਕ ਰੋਜ਼ਾਨਾ ਇਸ ਦਾ ਲਾਭ 60,000 ਯਾਤਰੀ ਲੈਂਦੇ ਰਹੇ ਪਰ ਹੁਣ ਜਦ ਤੋਂ ਇਸ ਦੀ ਟਿਕਟ ਲੱਗਣ ਲੱਗ ਪਈ ਹੈ, ਇਸ ਦਾ ਲਾਭ ਹੁਣ ਰੋਜ਼ਾਨਾ ਸਿਰਫ਼ 19,000 ਯਾਤਰੀ ਹੀ ਲੈ ਰਹੇ ਹਨ।

 

 

545 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਇਸ BRTS ਪ੍ਰੋਜੈਕਟ ਦਾ ਉਦਘਾਟਨ ਇਸੇ ਵਰ੍ਹੇ 28 ਜਨਵਰੀ ਨੂੰ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਹੁਤ ਜੋਸ਼ੋ–ਖ਼ਰੋਸ਼ ਨਾਲ ਸ਼ੁਰੂ ਕੀਤਾ ਸੀ।

 

 

ਪੰਜਾਬ ਦੀ ਇਸ ਪਹਿਲੀ BRTS ਸੇਵਾ ਨੂੰ ਪਹਿਲੇ ਤਿੰਨ ਮਹੀਨਿਆਂ ਲਈ ਬਿਲਕੁਲ ਮੁਫ਼ਤ ਰੱਖਿਆ ਗਿਆ ਸੀ ਤੇ ਇਸ ਨੂੰ ਅਰੰਭ ’ਚ ਭਰਵਾਂ ਹੁੰਗਾਰਾ ਵੀ ਮਿਲਿਆ ਸੀ।

 

 

ਬੀਤੀ 28 ਅਪ੍ਰੈਲ ਤੋਂ ਇਸ ਦਾ ਟਿਕਟ ਲੱਗਣ ਲੱਗ ਪਿਆ ਹੈ; ਜਿਸ ਕਾਰਨ ਇਸ ਸੇਵਾ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਚੋਖੀ ਘਟ ਗਈ ਹੈ।

 

 

ਇਸ ਲਈ ਟਿਕਟ ਤਿੰਨ ਕਿਲੋਮੀਟਰ ਲਈ 5 ਰੁਪਏ ਦਾ ਹੈ ਤੇ 6 ਕਿਲੋਮੀਟਰ ਤੱਕ 10 ਰੁਪਏ ਦਾ ਤੇ 6 ਕਿਲੋਮੀਟਰ ਤੋਂ ਵੱਧ ਦਾ ਟਿਕਟ 15 ਰੁਪਏ ਦਾ ਹੈ। PBMS ਨੇ ਵਿਦਿਆਰਥੀਆਂ ਲਈ ਇਸ ਸੇਵਾ ਰਾਹੀਂ ਮੁਫ਼ਤ ਸਫ਼ਰ ਤੇ 60 ਸਾਲ ਤੋਂ ਵੱਧ ਉਮਰ ਦੇ ਯਾਤਰੀਆਂ ਲਈ 50 ਫ਼ੀ ਸਦੀ ਛੋਟ ਰੱਖੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The numbers of passengers dip 68 per cent in Amritsar s BRTS