ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਦੇ 5–ਮੈਂਬਰੀ ਪਰਿਵਾਰ ਦੀ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਪੁਲਸੀਆਂ ਤੇ ਹੋਰਨਾਂ ਨੂੰ ਸਜ਼ਾ ਅੱਜ

​​​​​​​ਸੇਵਾ–ਮੁਕਤ ਡੀਆਈਜੀ ਕੁਲਤਾਰ ਸਿੰਘ (ਸੱਜੇ) ਅਤੇ ਡੀਐੱਸਪੀ ਹਰਦੇਵ ਸਿੰਘ ਅੰਮ੍ਰਿਤਸਰ ’ਚ ਇੱਕ ਅਦਾਲਤ ਤੋਂ ਬਾਹਰ ਆਉ

ਅੰਮ੍ਰਿਤਸਰ ਦੇ ਚੌਕ–ਮੁਨੀ ਇਲਾਕੇ ’ਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਵੱਲੋਂ ਕੀਤੀ ਗਈ ਸਮੂਹਕ ਖ਼ੁਦਕੁਸ਼ੀ ਦੇ ਮਾਮਲੇ ’ਚ ਉਦੋਂ ਦੇ ਐੱਸਐੱਸਪੀ ਤੇ ਡੀਆਈ ਦੇ ਅਹੁਦੇ ਤੋਂ ਸੇਵਾ–ਮੁਕਤ ਹੋਏ ਕੁਲਤਾਰ ਸਿੰਘ, ਡੀਐੱਸਪੀ ਹਰਦੇਵ ਸਿੰਘ ਸਮੇਤ ਛੇ ਜਣਿਆਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਸਾਰੇ ਦੋਸ਼ੀਆਂ ਨੂੰ ਭਲਕੇ 19 ਫ਼ਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਅਦਾਲਤੀ ਹੁਕਮ ਤੋਂ ਬਾਅਦ ਕੱਲ੍ਹ ਸਾਰੇ ਦੋਸ਼ੀਆਂ ਨੂੰ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ ਹੈ।

 

 

ਅਕਤੂਬਰ 2005 ’ਚ ਇੱਕ ਵਿਅਕਤੀ ਨੇ ਆਪਣੀ ਪਤਨੀ, ਪੁੱਤਰ, ਧੀ ਤੇ ਮਾਂ ਸਮੇਤ ਖ਼ੁਦਕੁਸ਼ੀ ਕਰ ਲਈ ਸੀ। ਇਸ ਪਰਿਵਾਰ ਨੇ ਆਪਣੀ ਖ਼ੁਦਕੁਸ਼ੀ ਦਾ ਕਾਰਨ ਆਪਣੇ ਘਰ ਦੀਆਂ ਕੰਧਾਂ ’ਤੇ ਲਿਖ ਦਿੱਤਾ ਸੀ। ਉਨ੍ਹਾਂ ਆਪਣੀ ਖ਼ੁਦਕੁਸ਼ੀ ਪਿੱਛੇ ਐੱਸਐੱਸਪੀ ਕੁਲਤਾਰ ਸਿੰਘ ਸਮੇਤ ਆਪਣੇ ਚਾਰ ਰਿਸ਼ਤੇਦਾਰਾਂ ਸਬਰੀਨ, ਪਰਮਿੰਦਰ ਕੌਰ, ਮਹਿੰਦਰ ਤੇ ਪਲਵਿੰਦਰਪਾਲ ਸਿੰਘ ਨੂੰ ਦੋਸ਼ੀ ਠਹਿਰਾਇਆ ਸੀ।

 

 

ਉਸ ਵੇਲੇ ਡੀਐੱਸਪੀ ਦੇ ਅਹੁਦੇ ’ਤੇ ਤਾਇਨਾਤ ਹਰੇਦਵ ਸਿੰਘ ਉੱਤੇ ਦੋਸ਼ ਸੀ ਕਿ ਉਨ੍ਹਾਂ ਕੁਲਤਾਰ ਦੇ ਕਹਿਣ ’ਤੇ ਖ਼ੁਦਕੁਸ਼ੀ ਦੇ ਸਬੂਤ ਨਸ਼ਟ ਕਰਨ ਲਈ ਕੰਧਾਂ ਸਾਫ਼ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਇਸ ਸਮੂਹਕ ਖ਼ੁਦਕੁਸ਼ੀ ਕਾਂਡ ਦੀ ਬਾਅਦ ’ਚ ਜਾਂਚ ਵੀ ਹੋਈ ਸੀ।

 

 

ਸੇਵਾ–ਮੁਕਤ ਜਸਟਿਸ ਅਜੀਤ ਸਿੰਘ ਦੀ ਅਗਵਾਈ ਹੇਠਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਕੇਸ ਆਪਣੇ ਹੱਥਾਂ ’ਚ ਲੈ ਕੇ ਇਸ ਦੀ ਜਾਂਚ ਕੀਤੀ ਸੀ।

 

 

ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਉੱਤੇ ਦੋਸ਼ ਸੀ ਕਿ ਉਸ ਨੇ ਆਪਣੇ ਪਿਤਾ ਦਾ ਕਤਲ ਕੀਤਾ ਹੈ। ਦੋਸ਼ ਸੀ ਕਿ ਵਿਅਕਤੀ ਨੇ ਆਪਣੇ ਪਿਤਾ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਹੈ। ਪੁਲਿਸ ਨੂੰ ਨਹਿਰ ਲਾਗਿਓਂ ਲਾਸ਼ ਬਰਾਮਦ ਹੋਈ ਸੀ। ਤਦ ਐੱਸਐੱਸਪੀ ਨੇ ਦੋਸ਼ੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

 

 

ਦੋਸ਼ ਹੈ ਕਿ ਮੁਲਜ਼ਮ ਤੋਂ 10 ਲੱਖ ਰੁਪਏ ਲੈ ਲਏ ਗਏ। ਮੁਲਜ਼ਮ ਇੱਕ ਆਪਣੀ ਪਤਨੀ ਨੂੰ ਐੱਸਐੱਸਪੀ ਦਫ਼ਤਰ ਲੈ ਕੇ ਗਿਆ, ਤਾਂ ਜੋ 10 ਲੱਖਾ ਰੁਪਏ ਦੀ ਰਕਮ ਦੇਣ ਤੋਂ ਬਾਅਦ ਮਾਮਲਾ ਰਫ਼ਾ–ਦਫ਼ਾ ਕਰਨ ਦੀ ਗੱਲ ਕੀਤੀ ਜਾਵੇ।

 

 

ਉਸ ਵਿਅਕਤੀ ਦਾ ਦੋਸ਼ ਸੀ ਕਿ ਉਸ ਦਿਨ ਐੱਸਐੱਸਪੀ ਨੇ ਉਸ ਨੂੰ ਬਾਹਰ ਭੇਜ ਦਿੱਤਾ ਤੇ ਦਫ਼ਤਰ ’ਚ ਉਸ ਦੀ ਪਤਨੀ ਨਾਲ ਜਬਰ–ਜਨਾਹ ਕੀਤਾ। ਉਸ ਨੇ ਆਪਣੇ ਪਤੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਤਦ ਇਸ ਘਟਨਾ ਤੋਂ ਦੁਖੀ ਹੋ ਕੇ ਪਰਿਵਾਰ ਨੇ ਖ਼ੁਦਕੁਸ਼ੀ ਕਰਨ ਦਾ ਫ਼ੈਸਲਾ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Police officials to be sentenced tomorrow who drove Amritsar s 5 member family to commit suicide