ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੇਰ ਬੱਚਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਅਣਸੁਣੀ ਗਾਥਾ 'ਤੇ ਲਿਖੀ ਕਿਤਾਬ ਜਾਰੀ

ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਬਣਦਾ ਮਾਣ ਬਹਾਲ ਕੀਤਾ ਜਾਵੇ : ਲੇਖਕ ਬ੍ਰਿਗੇਡੀਅਰ ਜਸਬੀਰ ਸਿੰਘ

 

ਅੱਜ ਇੱਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਬ੍ਰਿਗੇਡੀਅਰ ਜਸਬੀਰ ਸਿੰਘ ਦੁਆਰਾ ਸ਼ੇਰ ਬੱਚਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਅਣਸੁਣੀ ਗਾਥਾ 'ਤੇ ਲਿਖੀ ਕਿਤਾਬ 'ਦ ਪੀ.ਓ.ਡਬਲਿਊ. ਹੂ ਸੇਵਡ ਕਸ਼ਮੀਰ' ਸਬੰਧੀ ਪੈਨਲ ਚਰਚਾ ਕੀਤੀ ਗਈ। ਇਸ ਮੌਕੇ ਕਿਤਾਬ ਦੀ ਪਹਿਲੀ ਕਾਪੀ ਲੇਖਕ ਨੂੰ ਭੇਟ ਕੀਤੀ ਗਈ।

 

ਪੈਨਲ ਚਰਚਾ ਦੌਰਾਨ ਪ੍ਰੀਤਮ ਸਿੰਘ ਦੀ ਬਹਾਦਰੀ ਅਤੇ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਬਹਾਲ ਕਰਨ  ਤੋਂ ਇਲਾਵਾ ਵੱਖ ਵੱਖ ਪਹਿਲੂਆਂ 'ਤੇ ਚਰਚਾ ਕੀਤੀ ਗਈ। ਪੈਨਲਿਸਟਾਂ ਵਿੱਚ ਕਿਤਾਬ ਦੇ ਲੇਖਕ ਬ੍ਰਿਗੇਡੀਅਰ ਜਸਬੀਰ ਸਿੰਘ, ਸੰਪਾਦਕ ਅਤੇ ਸਹਿ-ਲੇਖਕ ਪੰਕਜ ਪੀ ਸਿੰਘ ਅਤੇ 'ਇੰਡੀਅਨ ਮਿਲਟਰੀ ਰਵਿਊ' ਦੇ ਸੀ.ਈ.ਓ. ਚੀਫ਼ ਅਡੀਟਰ ਮੇਜਰ ਜਨਰਲ ਰਵੀ ਅਰੋੜਾ ਸ਼ਾਮਲ ਸਨ।

 

ਪੈਨਸਿਲਟਾਂ ਨੇ ਮਹਿਸੂਸ ਕੀਤਾ ਕਿ ਬ੍ਰਿਗੇਡੀਅਰ ਪੀ੍ਰਤਮ ਸਿੰਘ ਦੇ ਯੋਗਦਾਨ ਨੂੰ ਮਾਣਤਾ ਦਿੱਤੇ ਜਾਣ ਦੀ ਜ਼ਰੂਰਤ ਹੈ।

 

ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਸੂਰਬੀਰਤਾ ਦੀ ਗਾਥਾ, ਜਿਸ ਨੇ ਪੁੰਛ ਨੂੰ ਬਚਾਇਆ ਸੀ । ਉਨ੍ਹਾਂ ਇਹ ਉਪਾਧੀ ਉਦੋਂ ਹਾਸਲ ਕੀਤੀ ਜਦੋਂ 22 ਨਵੰਬਰ, 1947 ਤੋਂ 21 ਨਵੰਬਰ, 1948 ਤੱਕ ਇੱਕ ਸਾਲ ਲਈ ਸ਼ਹਿਰ ਨੂੰ ਪਾਕਿਸਤਾਨੀ ਫੌਜ ਨੇ ਘੇਰ ਲਿਆ ਸੀ। 

 

ਅਸਲ ਵਿੱਚ ਮੁਸੀਬਤ ਦੀ ਸ਼ੁਰੂਆਤ ਨਵੀਂ ਤਹਿ ਕੀਤੀ ਸਰਹੱਦ ਦੇ  ਪਾਰ ਤੋਂ ਆਏ ਤਕਰੀਬਨ 40,000 ਸ਼ਰਨਾਰਥੀਆਂ ਦੀ ਆਮਦ ਨਾਲ ਹੋਈ ਜਿਸ ਨੇ ਸ਼ਹਿਰ ਦੀ ਆਬਾਦੀ ਨੂੰ ਵਧਾ ਕੇ ਤਕਰੀਬਨ 50,000 ਤੱਕ ਪਹੁੰਚਾ ਦਿੱਤਾ। ਭੋਜਨ ਅਤੇ ਗਰਮ ਕੱਪੜੇ ਦੀ ਘਾਟ ਅਤੇ ਦੁਸ਼ਮਣ ਦੇ ਦਰਵਾਜ਼ੇ ਖੜਕਾਉਣ ਕਾਰਨ ਲੋਕਾਂ ਨੂੰ ਬੇਅੰਤ ਦੁੱਖਾਂ ਦਾ ਸਾਹਮਣਾ ਕਰਨਾ ਪਿਆ। 

 

ਇਸ ਸਮੇਂ, ਬ੍ਰਿਗੇਡੀਅਰ ਪ੍ਰੀਤਮ ਸਿੰਘ, ਪੁੰਛ ਦਾ ਮੁਕਤੀਦਾਤਾ ਬਣ ਕੇ ਉੱਭਰਿਆ, ਅਤੇ ਸ਼ਹਿਰ ਦੇ ਬਜ਼ੁਰਗਾਂ ਨੇ ਘੇਰਾਬੰਦੀ ਦੌਰਾਨ ਉਸ ਦੀ ਦਿਲੇਰਾਨਾ ਅਗਵਾਈ ਲਈ ਉਸ ਨੂੰ ਉੱਥੋਂ ਦੇ ਲੋਕਾਂ ਵੱਲੋਂ 'ਸ਼ੇਰ ਬੱਚਾ' ਕਹਿ ਕੇ ਸਨਮਾਨਿਆ ਸੀ।

 

ਇਸ ਪੁਸਤਕ ਵਿਚ ਦਰਜ ਇੱਕ ਸਾਲ ਤੱਕ ਚੱਲੀ ਘੇਰਾਬੰਦੀ  ਨੂੰ ਪਛਾਣ ਦੀ ਲੋੜ ਹੈ ਕਿ ਅਸਲ ਵਿੱਚ ਉਹ ਕੀ ਸੀ। ਸ਼ਾਇਦ ਇਹ ਯਾਦ ਰੱਖਣਾ ਕਾਫ਼ੀ ਹੈ ਕਿ ਜੇ ਪ੍ਰੀਤਮ ਸਿੰਘ ਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਸਿਰਫ ਪੁੰਛ ਦੀ ਨਹੀਂ, ਸ੍ਰੀਨਗਰ ਦੀ ਕਿਸਮਤ ਵੀ ਸੌ ਗੁਣਾ ਬਦਤਰ ਹੋਣੀ ਸੀ। 

 

ਉਨ੍ਹਾਂ ਕਿਹਾ ਕਿ ਇਹ ਬ੍ਰਿਗੇਡੀਅਰ ਪ੍ਰੀਤਮ ਸਿੰਘ ਅਤੇ ਉਸ ਦੀ ਬਟਾਲੀਅਨ ਦੀ ਬਹਾਦਰੀ ਸਦਕਾ ਸੰਭਵ ਹੋ ਸਕਿਆ ਜਿਸਨੇ ਪੁੰਛ ਨੂੰ ਬਚਾਇਆ ਸੀ। ਪਰ ਕੁਝ ਸਮਾਂ ਬਾਅਦ ਹੀ ਪੁੰਛ ਦੇ ਇਸ ਮੁਕਤੀਦਾਤਾ ਦੀ ਕਹਾਣੀ ਨੇ ਇੱਕ ਨਵਾਂ ਮੋੜ ਲਿਆ। 

 

ਆਪਣੇ ਨਿੱਜੀ ਮੁਫਾਦ ਸਿੱਧ ਕਰਨ ਵਾਲਿਆਂ ਵਲੋਂ ਬ੍ਰਿਗੇਡੀਅਰ ਪ੍ਰੀਤਮ ਨੂੰ ਕੁਝ ਝੂਠੇ ਇਲਜ਼ਾਮ ਲਗਾ ਕੇ ਕੋਰਟ ਮਾਰਸ਼ਲ ਕਰ ਦਿੱਤਾ। ਪੈਨਲਿਸਟਾਂ ਨੇ ਕਿਹਾ ਕਿ ਲਗਭਗ ਸੱਤ ਦਹਾਕਿਆਂ ਬਾਅਦ ਹੁਣ ਵੀ, ਇਤਿਹਾਸ ਦੀ ਇਸ ਗੰਭੀਰ ਬੇਇਨਸਾਫੀ ਨੂੰ ਪੜਚੋਲਣ ਅਤੇ ਦ੍ਰਿੜ ਹੋ ਕੇ ਆਪਣਾ ਫਰਜ਼ ਨਿਭਾਉਣ ਵਾਲੇ ਇਕ ਬਹਾਦਰ ਪੁੱਤਰ ਦੇ ਮਾਣ ਸਨਮਾਨ ਨੂੰ ਮੁੜ ਬਹਾਲ ਕਰਨ ਦਾ ਸਮਾਂ ਆ ਗਿਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:THE POW WHO SAVED KASHMIR BOOK ON UNSUNG SAGA OF SHER BACHA BRIG PRITAM SINGH RELEASED DURING MILITARY LITERATURE FEST