ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੀ ਕੁਲ ਮੰਗ ਇਸ ਸਾਲ ਜੂਨ ਵਿੱਚ 17.78 ਫੀਸਦੀ ਵਧ ਗਈ ਹੈ ਅਤੇ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਇਹ ਅੱਗੇ ਹੋਰ 33.31 ਫੀਸਦੀ ਵੱਧ ਗਈ ਹੈ। ਲੰਮਾ ਸਮਾਂ ਮੀਂਹ ਨਾ ਪੈਣ ਅਤੇ ਮਾਨਸੂਨ ਵਿੱਚ ਦੇਰੀ ਦੇ ਨਤੀਜੇ ਵਜੋਂ ਅਜਿਹਾ ਹੋਇਆ ਹੈ।
ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਇਸ ਸਾਲ ਜੂਨ ਵਿੱਚ ਖੇਤੀਬਾੜੀ ਸੈਕਟਰ ਚ ਬਿਜਲੀ ਦੀ ਖਪਤ ਦੀ ਮੰਗ 37 ਫੀਸਦੀ ਵਧੀ ਹੈ। ਇਹ ਵਾਧਾ ਝੋਨੇ ਦੀ ਲਵਾਈ 10 ਦਿਨ ਅਗੇਤੀ ਹੋਣ ਦੇ ਕਾਰਨ ਹੋਇਆ ਹੈ। ਇਹ ਮੰਗ ਸਾਲ 2019-20 ਦੌਰਾਨ ਵੱਧ ਤੋਂ ਵੱਧ 13,633 ਮੈਗਾਵਾਟ ਹੈ ਜੋ ਕਿ ਪਿਛਲੇ ਸਾਲ 12,638 ਮੈਗਾਵਾਟ ਸੀ।
ਸੀ.ਐਮ.ਡੀ. ਨੇ ਅੱਗੇ ਦੱਸਿਆ ਕਿ ਬਿਜਲੀ ਦੇ ਬੈਂਕਿੰਗ ਦੇ ਪ੍ਰਬੰਧਨ ਹੇਠ ਜੰਮੂ ਤੇ ਕਸ਼ਮੀਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰਾਖੰਡ ਸਣੇ ਹੋਰ ਸੂਬਿਆਂ ਨੂੰ ਸਟੇਟ ਪਾਵਰ ਯੂਟੀਲਿਟੀ ਬਿਜਲੀ ਵੇਚਦੀ ਰਹੀ ਹੈ।
ਸੀ.ਐਮ.ਡੀ. ਨੇ ਦੱਸਿਆ ਕਿ ਪੰਜਾਬ, ਭਾਰਤ ਸਰਕਾਰ ਦੇ ਖਪਤਕਾਰਾਂ ਦੇ ਈ- ਭੁਗਤਾਨ ਦੇ ਸਬੰਧ ਪਹਿਲੇ ਨੰਬਰ ’ਤੇ ਹੈ। ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਇਕ ਪੋਰਟਰ ” 9.. ਦੇ ਦਸੰਬਰ 2018 ਤੋਂ ਅਪ੍ਰੈਲ 2019 ਦੇ ਸਮੇਂ ਵਿੱਚ ਇਹ ਪਹਿਲੇ ਨੰਬਰ ’ਤੇ ਆਇਆ ਹੈ। ਪੀ.ਐਸ.ਪੀ.ਸੀ.ਐਲ ਨੇ ਅਪ੍ਰੈਲ 2018 ਤੋਂ ਮਾਰਚ 2019 ਤੱਕ ਡਿਜਿਟਲ ਮੋਡ ਰਾਹੀਂ 12,742 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ ਜੋ ਅੱਜ ਤੱਕ ਦਾ ਸਭ ਤੋਂ ਵੱਧ ਹੈ। ਇਹ 25,375 ਕਰੋੜ ਰੁਪਏ ਦੀ ਕੁਲ ਇਕਤਰਤਾ ਦਾ 50.25 ਫੀਸਦੀ ਹੈ।
.