ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਚੌਕਸ ਹੋਈ ਪੰਜਾਬ ਸਰਕਾਰ

ਬਾਲ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਚੌਕਸ ਹੋਈ ਪੰਜਾਬ ਸਰਕਾਰ

ਬਿਹਾਰ ਦੇ ਮੁਜ਼ੱਫਰਪੁਰ ਤੇ ਯੂਪੀ ਦੇ ਬਾਲ ਘਰਾਂ `ਚ ਵਾਪਰੀਆਂ ਮੰਦਭਾਗੀ ਘਟਨਾਵਾਂ ਤੋਂ ਬਾਅਦ ਪੰਜਾਬ ਦੇ ਬਾਲ ਘਰਾਂ ਨੂੰ ਪੰਜਾਬ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਹੁਕਮਾਂ `ਤੇ ਅੱਜ ਪੰਜਾਬ ਦੇ 67 ਬਾਲ ਸੰਭਾਲ ਸੰਸਥਾਵਾਂ ਦੀ ਚੈਕਿੰਗ ਕੀਤੀ ਗਈ।  ਚੈਕਿੰਗ ਦੌਰਾਨ ਸਭ ਕੁੱਝ ਠੀਕ ਪਾਇਆ ਗਿਆ, ਇਸ ਦੌਰਾਨ ਕੋਈ ਵੀ ਵੱਡੀ ਸ਼ਿਕਾਇਤ, ਬੱਚਿਆਂ ਦੀ ਸੁਰੱਖਿਆ `ਚ ਖਾਮੀ ਸਾਹਮਣੇ ਨਹੀਂ ਆਈ। ਪ੍ਰੰਤੂ ਬਾਲ ਘਰਾਂ ਨੂੰ ਹੋਰ ਵਧੀਆ ਬਣਾਉਣ ਲਈ ਕੁਝ ਸੁਝਾਅ ਸਾਹਮਣੇ ਆਏ।

 

ਬਾਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਦੋ ਹੈਲਪਲਾਈਨ ਨੰਬਰ 70872 23325 ਉਤੇ 247 ਵੀ ਜਾਰੀ ਕੀਤਾ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਦੋ ਦਿਨਾਂ `ਚ ਵਿਸ਼ੇਸ਼ ਟੀਮਾਂ ਵੱਲੋਂ 14 ਜਿ਼ਲ੍ਹਿਆਂ ਦੇ 67 ਬਾਲ ਸੰਭਾਲ ਸੰਸਥਾਵਾਂ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਸੰਸਥਾਵਾਂ `ਚ 19 ਸਰਕਾਰੀ ਤੇ 48 ਗੈਰ ਸਰਕਾਰੀ ਹਨ। ਚੈਕਿੰਗ ਦੇ ਪਹਿਲੇ ਦਿਨ 36 ਅਤੇ ਦੂਜੇ ਦਿਨ 31 ਸੰਸਥਾਵਾਂ ਦੀ ਚੈਕਿੰਗ ਕੀਤੀ।

 

ਵਿਭਾਗ ਦਾ ਮੁੱਖ ਦਫ਼ਤਰ ਤੋਂ ਸੀਨੀਅਰ ਅਧਿਕਾਰੀ ਜਾਂ ਡਿਪਟੀ ਕਮਿਸ਼ਨਰ ਦੀ ਅਗਵਾਈ `ਚ ਚੈਕਿੰਗ ਕੀਤੀ ਗਈ। ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ `ਚ ਸਭ ਠੀਕ ਪਾਇਆ ਗਿਆ ਅਤੇ ਬਾਕੀ ਜਾਣਕਾਰੀ ਪੂਰੀ ਵਿਸਥਾਰਤ ਰਿਪੋਰਟਾਂ `ਚ ਸਾਹਮਣੇ ਆਵੇਗੀ।

 

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਕਿ ਉਤਰ ਪ੍ਰਦੇਸ਼ ਤੇ ਬਿਹਾਰ ਦੇ ਬਾਲ ਘਰਾਂ ਵਿੱਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਨੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਬਾਲ ਘਰਾਂ ਰੁਟੀਨ ਚੈਕਿੰਗਾਂ ਤੋਂ ਇਲਾਵਾਂ ਸੂਬਾ ਪੱਧਰ ’ਤੇ ਉਚ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਟੀਮਾਂ ਬਣਾ ਕੇ ਵਿਸ਼ੇਸ਼ ਚੈਕਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Punjab Government is alerted about the security of child home