ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚ ਵਿਰੋਧੀ ਧੜੇ ਦੇ ਲੀਡਰ ਦੇ ਅਹੁਦੇ ਤੋਂ ਲਾਹੇ ਜਾਣ ਮਗਰੋਂ ਪਾਰਟੀ ਚ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਅੱਜ ਸਥਾਨਕ ਥਰਮਲ ਸਟੇਡੀਅਮ ਚ ਜ਼ੋਰਦਾਰ ਕਨਵੈਨਸ਼ਨ ਕਰ ਰਹੇ ਹਨ। ਜਿਸ ਵਿਚ ਹਾਜ਼ਰ ਹੋਣ ਲਈ ਉਨ੍ਹਾਂ ਦੇ ਹਮਾਇਤੀ ਹੁੰਮ ਹੁਮਾਂ ਕੇ ਪੁੱਜ ਵੀ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਕਨਵੈਨਸ਼ਨ ਚ 10 ਹਜ਼ਾਰ ਤੋਂ ਵੱਧ ਹਮਾਇਤੀ ਸ਼ਾਮਲ ਹੋ ਸਕਦੇ ਹਨ।

ਇਸ ਕਨਵੈਨਸ਼ਨ ਚ ਸੁਖਪਾਲ ਖਹਿਰਾ ਸਿੰਘ ਦੇ ਬੇਟੇ ਮਹਿਤਾਬ ਸਿੰਘ ਵੀ ਪਹੁੰਚ ਚੁੱਕੇ ਹਨ। ਕਨਵੈਨਸ਼ਨ ਕਰਨ ਲਈ ਤਿਆਰੀ ਕੀਤੀ ਗਈ ਸਟੇਜ਼ ਤੇ ਵਲੰਟੀਅਰਜ਼ ਕਨਵੈਨਸ਼ਨ ਦਾ ਵੱਡਾ ਪੋਸਟਰ ਵੀ ਲਾਈਆ ਗਿਆ ਹੈ ਜਦਕਿ ਪੋਸਟਰ ਚ ਕਿਸੇ ਵੀ ਪਾਰਟੀ ਆਗੂ ਜਾਂ ਹਾਈਕਮਾਨ ਦੀ ਕੋਈ ਤਸਵੀਰ ਨਹੀਂ ਲਗਾਈ ਗਈ ਹੈ।

ਇਸ ਕਨਵੈਨਸ਼ਨ ਚ ਸੁਖਪਾਲ ਖਹਿਰਾ ਤੋਂ ਇਲਾਵਾ ਪਾਰਟੀ ਦੇ 6 ਵਿਧਾਇਕ ਪਹੁੰਚ ਚੁੱਕੇ ਹਨ ਜਿਨ੍ਹਾਂ ਚ ਖਰੜ ਤੋਂ ਵਿਧਾਇਕ ਕੰਵਰ ਸੰਧੂ, ਮਾਨਸਾ ਤੋਂ ਨਾਜ਼ਰ ਸਿੰਘ, ਭਦੌੜ ਤੋਂ ਪਿਰਮਲ ਸਿੰਘ, ਜੈਤੋਂ ਤੋਂ ਬਲਦੇਵ ਸਿੰਘ, ਮਹਿਲਕਲਾਂ ਤੋਂ ਕੁਲਵੰਤ ਸਿੰਘ ਅਤੇ ਵਿਧਾਇਕ ਜਗਦੇਵ ਸਿੰਘ ਜੱਗਾ ਪਹੁੰਚ ਚੁੱਕੇ ਹਨ। ਇਸ ਮੌਕੇ ਮੌਜੂਦ ਕਈ ਆਗੂ ਹਾਈਕਮਾਨ ਨਾਲ ਅਤੇ ਪਾਰਟੀ ਚ ਵਿਚਰੀਆਂ ਆਪਬੀਤੀਆਂ ਨੂੰ ਤਾਜ਼ਾ ਕਰ ਰਹੇ ਹਨ। ਕਨਵੈਨਸ਼ਨ ਚ ਪਾਰਟੀ ਪ੍ਰਤੀ ਲੋਕਾਂ ਦਾ ਹਜੂਮ ਜ਼ਬਰਦਸਤ ਗਿਣਤੀ ਚ ਪਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਦਿੱਲੀ `ਚ ਵੀ ਅੱਜ ਅਰਵਿੰਦ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੋਈ ਹੈ ਜਿਸਦਾ ਮਕਸਦ ਪਾਰਟੀ ਵਿਧਾਇਕਾਂ ਨੂੰ ਸੁਖਪਾਲ ਖਹਿਰਾ ਦੀ ਰੈਲੀ `ਚ ਪਹੁੰਚਣ ਤੋਂ ਰੋਕਣਾ ਹੈ।