ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਢ ਮਹੀਨੇ ਦੇ ਬੱਚਿਆਂ ਨੂੰ ਪਿਲਾਈ ਰੋਟਾਵਾਇਰਸ ਵੈਕਸੀਨ, ਇਹ ਹੈ ਕਾਰਨ

ਡਾ. ਕਿਰਨਦੀਪ ਕੌਰ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਚੱਕ ਸ਼ੇਰੇਵਾਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਵੱਲੋਂ ਟੀਕਾਕਰਣ ਸੂਚੀ ਨਵੀਂ ਸ਼ਾਮਿਲ ਕੀਤੀ ਰੋਟਾਵਾਇਰਸ ਵੈਕਸੀਨ ਦੀ ਸ਼ੁਰੂਆਤ ਸਬ-ਸੈਂਟਰ ਹਰੀਕੇ ਕਲਾਂ ਵਿਖੇ ਡੇਢ ਮਹੀਨੇ ਦੇ ਬੱਚਿਆਂ ਨੂੰ ਰੋਟਾਵਾਇਰਸ ਵੈਕਸੀਨ ਪਿਲਾ ਕੇ ਕੀਤੀ ਗਈ

 

ਇਸ ਮੌਕੇ ਜਤਿੰਦਰ ਕੌਰ ::: ( ) ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਭਾਰਤ 0 ਤੋਂ 5 ਸਾਲ ਤੱਕ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਵਿੱਚ ਜ਼ਿਆਦਾਤਰ ਮੌਤਾਂ ਰੋਟਾਵਾਇਰਸ ਨਾਲ ਹੋਣ ਵਾਲੇ ਡਾਇਰੀਆ ਕਾਰਨ ਹੁੰਦੀਆਂ ਹਨ| ਜਿਸ ਕਰਕੇ ਇਸ ਬਿਮਾਰੀ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਰੋਟਾਵਾਇਰਸ ਵੈਕਸੀਨ ਰੁਟੀਨ ਟੀਕਾਕਰਣ ਸੂਚੀ ਵਿੱਚ ਅੱਜ ਮਿਤੀ 07 ਅਗਸਤ 2019 ਤੋਂ ਸ਼ਾਮਿਲ ਕਰ ਲਈ ਗਈ ਹੈ ਜਿਹੜੀ ਕਿ ਪੋਲੀਓ ਅਤੇ ਪੈਂਟਾਵੇਲੈਟ ਦੀ ਖੁਰਾਕ ਨਾਲ ਹੀ 6 ਹਫਤੇ 10 ਹਫਤੇ ਅਤੇ 14 ਹਫਤੇ ਦੀ ਉਮਰ 5 ਬੂੰਦਾਂ ਮੂੰਹ ਰਾਹੀਂ ਬੱਚੇ ਨੂੰ ਦਿੱਤੀ ਜਾਵੇਗੀ।

 
ਇਸ ਤੋਂ ਇਲਾਵਾ ਵਿਸ਼ਵ ਬ੍ਰੈਸਟ-ਫ਼ੀਡਿੰਗ ਹਫ਼ਤਾ ਮਨਾਉਂਦੇ ਹੋਏ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮਾਵਾਂ ਨੂੰ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਰਜੀਵ ਕੁਮਾਰ ਫ਼ਾਰਮਾਸਿਸਟ, ਨਿਰਮਲ ਸਿੰਘ, ਸਿਕੰਦਰ ਸਿੰਘ ਅਤੇ ਸਮੂਹ ਆਸ਼ਾ ਵਰਕਰ ਸ਼ਾਮਿਲ ਸਨ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The rotavirus vaccine is given to children for one and a half months this is the reason