ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਬਾਇਲ ਫ਼ੋਨ ਛੱਡ ਕੇ ਕਿਤਾਬਾਂ ਅਪਨਾਉਣ ਨੌਜਵਾਨ: ਰਾਣਾ ਕੇਪੀ ਸਿੰਘ

ਮੋਬਾਇਲ ਫ਼ੋਨ ਛੱਡ ਕੇ ਕਿਤਾਬਾਂ ਅਪਨਾਉਣ ਨੌਜਵਾਨ: ਰਾਣਾ ਕੇਪੀ ਸਿੰਘ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੀਤੀ ਅਮਰਪਾਲ ਬੈਂਸ ਦੀ ਕਿਤਾਬ 'ਤੁਰਦਿਆਂ' ਰਿਲੀਜ਼

 

 

ਰੂਪਨਗਰ ਪ੍ਰੈਸ ਕਲੱਬ ਵਿੱਚ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ.ਕੇ.ਪੀ.ਸਿੰਘ ਨੇ ਅਮਰਪਾਲ ਬੈਂਸ ਦੀ ਕਿਤਾਬ 'ਤੁਰਦਿਆਂ' ਨੂੰ ਰਿਲੀਜ਼ ਕਰਨ ਦੀ ਰਸਮ ਨਿਭਾਈ।

 

 

ਇਸ ਮੌਕੇ ਜੁੜੇ ਪੱਤਰਕਾਰਾਂ, ਬੁਧੀਜੀਵੀਆਂ, ਲੇਖਕਾਂ, ਨਾਮਵਰ ਸਖਸ਼ੀਅਤਾਂ ਅਤੇ ਵਿਦਿਆਰਥੀਆਂ ਨੁੰ ਸੰਬੋਧਨ ਕਰਦੇ ਹੋਏ ਰਾਣਾ.ਕੇ.ਪੀ ਸਿੰਘ ਨੇ ਕਿਹਾ ਕਿ ਕਲਮਕਾਰਾਂ ਨੇ ਹਮੇਸ਼ਾਂ ਸਮਾਜ ਨੁੰ ਸਹੀ ਸੇਧ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

 

 

ਕਲਮ ਦੀ ਤਾਕਤ ਦੀ ਗੱਲ ਕਰਦਿਆ ਸਪੀਕਰ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਲਿਓ ਟਾਲਸਟਾਏ ਦੀ ਲਿਖਤਾਂ ਤੋਂ ਪ੍ਰਭਾਵਿਤ ਹੋ ਮੁਲਕ ਦੀ ਅਜ਼ਾਦੀ ਦੀ ਪ੍ਰਾਪਤੀ ਲਈ ਨਵੀਂ ਲਹਿਰ ਖੜ੍ਹੀ ਕੀਤੀ ਜਿਸ ਦੇ ਪ੍ਰਭਾਵਸ਼ਾਲੀ ਸਿੱਟੇ ਸਾਹਮਣੇ ਆਏ।

 

 

ਕੁਲਵਿੰਦਰਜੀਤ ਸਿੰਘ ਭਾਟੀਆ ਦੀ ਰਿਪੋਰਟ ਮੁਤਾਬਕ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ ਨੇ ਮੌਜੂਦਾ ਦੌਰ ਵਿੱਚ ਨੌਜਵਾਨ ਪੀੜ੍ਹੀ ਦੇ ਮੋਬਾਇਲ ਵਿੱਚ ਵਧ ਰਹੇ ਰੁਝਾਨ 'ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਨੌਜਵਾਨਾਂ ਨੂੰ ਕਿਤਾਬਾਂ ਵੱਲ ਰੁਚਿਤ ਹੋਣਾ ਚਾਹੀਦਾ ਹੈ।

 

 

ਇਸ ਮੌਕੇ 'ਤੇ ਡਾ. ਆਰ.ਐਸ. ਪਰਮਾਰ, ਅਸ਼ੋਕ ਵਾਹੀ ਸਾਬਕਾ ਪ੍ਰਧਾਨ ਨਗਰ ਕੌਸਲ, ਡਾ.ਗੁਰਿੰਦਰਪਾਲ ਬਿੱਲਾ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜ਼ਿਲ੍ਹਾਂ ਪ੍ਰੈਸ ਕਲੱਬਜ਼ ਅਸੋਸ਼ੀਏਸ਼ਨ ਦੇ ਪ੍ਰਧਾਨ ਬਹਾਦਰਜੀਤ ਸਿੰਘ, ਪ੍ਰਿੰਸੀਪਲ ਸੰਤ ਸੁਰਿੰਦਰਪਾਲ ਸਿੰਘ, ਪ੍ਰੋ.ਜਤਿੰਦਰ ਸਿੰਘ ਗਿੱਲ, ਯਤਿੰਦਰ ਮਾਹਲ, ਪੋਮੀ ਸੋਨੀ ਕੌਸਲਰ, ਰਾਣਾ ਹਰਿੰਦਰ ਸੋਢੀ, ਕਰਨੈਲ ਸਿੰਘ ਜੈਲੀ, ਬੌਬੀ ਚੌਹਾਨ, ਜਗਦੀਸ਼ ਕਾਂਜਲਾ ਮੌਜੂਦ ਸਨ।

 

 

ਇਸ ਸਮਾਰੋਹ ’ਚ ਰਮੇਸ਼ ਗੋਇਲ, ਸੁਖਵਿੰਦਰ ਸਿੰਘ ਗਿੱਲ, ਐਡਵੋਕੇਟ ਸੁਰੇਸ਼ ਭਿਓਰਾ, ਐਡਵੋਕੇਟ ਸੋਹਣ ਸਿੰਘ ਜੌਹਲ, ਐਡਵੋਕੇਟ ਚਰਨਜੀਤ ਸਿੰਘ ਘਈ, ਐਡਵੋਕੇਟ ਰਾਜ ਕੁਮਾਰ ਅਰੋੜਾ, ਰਾਜੇਸ਼ਵਰ ਸਿੰਘ ਲਾਲ਼ੀ, ਬਲਦੇਵ ਸਿੰਘ ਕੋਰੇ, ਰਬਿੰਦਰ ਸਿੰਘ ਰੱਬੀ, ਦਵਿੰਦਰ ਸਿੰਘ ਜਟਾਣਾ, ਰਾਮਜੀ ਦਾਸ, ਪੱਤਰਕਾਰ ਸਾਹਿਬਾਨ ਵਿਜੈ ਸਰਮਾ, ਸਤਨਾਮ ਸਿੰਘ ਸੱਤੀ, ਅਰੁਣ ਸ਼ਰਮਾ, ਸੰਦੀਪ ਵਸ਼ਿਸਟ, ਸਵਰਨ ਸਿੰਘ ਭੰਗੂ, ਜਰਨੈਲ ਸਿੰਘ ਨਿੱਕੂਵਾਲ, ਹਰਦੀਪ ਸਿੰਘ ਢੀਡਸਾ, ਪ੍ਰੀਤਮ ਸਿੰਘ ਬਰਾਰੀ, ਸਤੀਸ਼ ਜਗੋਤਾ, ਗੁਰਚਰਨ ਸਿੰਘ ਸਿੰਘ ਬਿੰਦਰਾ, ਰਾਜਿੰਦਰ ਸੈਣੀ, ਸਰਬਜੀਤ ਸਿੰਘ, ਕਮਲ ਭਾਰਜ ਸੁਰਜੀਤ ਸਿੰਘ ਗਾਂਧੀ, ਜਗਜੀਤ ਸਿੰਘ ਜੱਗੀ, ਹਰੀਸ਼ ਕਾਲੜਾ, ਪ੍ਰਭਾਤ ਭੱਟੀ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਭਰ ਚੋ ਆਏ ਪੱਤਰਕਾਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Youth should give up Mobile Phones and adopt Books says Rana KP Singh