ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਮੀਸ਼ ਵਰਮਾ ਲਈ ਖੜ੍ਹੀਆਂ ਹੋ ਸਕਦੀਆਂ ਨੇ ਕਾਨੂੰਨੀ ਗੁੰਝਲਾਂ

ਪਰਮੀਸ਼ ਵਰਮਾ ਲਈ ਖੜ੍ਹੀਆਂ ਹੋ ਸਕਦੀਆਂ ਨੇ ਕਾਨੂੰਨੀ ਗੁੰਝਲਾਂ

ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਹੁਣ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੇ ਪੁਲਿਸ ਪੁੱਛਗਿੱਛ ਦੌਰਾਨ ਦਾਅਵਾ ਕੀਤਾ ਹੈ ਕਿ ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਉਸ ਤੱਕ ਹਵਾਲਾ ਰਾਹੀਂ 20 ਲੱਖ ਰੁਪਏ ਦੀ ਰਾਸ਼ੀ ਪਹੁੰਚਾਈ ਸੀ।


ਜੇ ਇਹ ਸਿੱਧ ਹੋ ਗਿਆ, ਤਾਂ ਦਿਲਪ੍ਰੀਤ ਸਿੰਘ ਢਾਹਾਂ ਦੇ ਅਜਿਹੇ ਇੰਕਸ਼ਾਫ਼ ਕਾਰਨ ਪੰਜਾਬੀ ਗਾਇਕ ਨੂੰ ਮਿਲੀ ਸੁਰੱਖਿਆ ਵਾਪਸ ਲਈ ਜਾ ਸਕਦੀ ਹੈ ਤੇ ਉਸ ਨੂੰ ਕਾਨੂੰਨੀ ਗੁੰਝਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।


32 ਸਾਲਾ ਪਰਮੀਸ਼ ਵਰਮਾ, ਜੋ ਹੁਣ ਛੇਤੀ ਹੀ ‘ਸਿੰਘਮ` ਦੀ ਪੰਜਾਬੀ ਰੀਮੇਕ ਵਿੱਚ ਵਿਖਾਈ ਦੇਵੇਗਾ, ਨੂੰ ਪੰਜਾਬ ਪੁਲਿਸ ਵੱਲੋਂ ਦੋ ਸੁਰੱਖਿਆ ਗਾਰਡ ਮਿਲੇ ਹੋਏ ਹਨ। ਉਸ `ਤੇ  ਹੋਏ ਕਾਤਲਾਨਾ ਹਮਲੇ ਅਤੇ ਉਸ ਤੋਂ ਫਿ਼ਰੌਤੀ ਲੈਣ ਲਈ ਵਾਰ-ਵਾਰ ਆ ਰਹੀਆਂ ਕਾਲਾਂ ਕਾਰਨ ਇਹ ਸੁਰੱਖਿਆ ਦਿੱਤੀ ਗਈ ਸੀ। ਇਸੇ ਵਰ੍ਹੇ ਅਪ੍ਰੈਲ `ਚ ਇੱਕ ਰਾਤ ਨੂੰ ਪਰਮੀਸ਼ ਜਦੋਂ ਆਪਣੇ ਦੋਸਤ ਕੁਲਵੰਤ ਸਿੰਘ ਚਾਹਲ ਨਾਲ ਚੰਡੀਗੜ੍ਹ ਤੋਂ ਇੱਕ ਸਮਾਰੋਹ ਵਿੱਚ ਸਿ਼ਰਕਤ ਕਰਨ ਪਿੱਛੋਂ ਘਰ ਪਰਤ ਰਿਹਾ ਸੀ, ਤਦ ਮੋਹਾਲੀ `ਚ ਉਨ੍ਹਾਂ `ਤੇ ਹਮਲਾ ਹੋਇਆ ਸੀ।


ਦਿਲਪ੍ਰੀਤ ਸਿੰਘ ਢਾਹਾਂ ਕਤਲ, ਫਿ਼ਰੌਤੀ, ਡਕੈਤੀ ਤੇ ਲੁੱਟਾਂ-ਖੋਹਾਂ ਦੇ 30 ਮਾਮਲਿਆਂ ਵਿੱਚ ਦੋਸ਼ੀ ਹੈ। ਇਸ ਤੋਂ ਇਲਾਵਾ ਉਸ `ਤੇ ਨਸਿ਼ਆਂ ਦੀ ਸਮੱਗਲਿੰਗ ਕਰਨ ਦੇ ਵੀ ਦੋਸ਼ ਹਨ। ਇਸ ਵੇਲੇ ਉਹ ਸੱਤ ਦਿਨਾਂ ਲਈ ਮੋਹਾਲੀ ਪੁਲਿਸ ਦੀ ਹਿਰਾਸਤ ਵਿੱਚ ਹੈ।


ਮੋਹਾਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ,‘‘ਹੁਣ ਤੱਕ ਦੀ ਜਾਂਚ ਤੋਂ ਇਹੋ ਸਾਹਮਣੇ ਆਇਆ ਹੈ ਕ ਫਿ਼ਰੌਤੀ ਰਕਮ ਅਦਾ ਕੀਤੀ ਗਈ ਸੀ। ਜੇ ਹਵਾਲਾ ਰਾਹੀਂ ਰਕਮ ਅਦਾ ਕਰਨ ਦੇ ਦੋਸ਼ ਸਿੱਧ ਹੁੰਦੇ ਹਨ, ਤਾਂ ਗਾਇਕ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉਸ ਦੀ ਸੁਰੱਖਿਆ ਵੀ ਵਾਪਸ ਲਈ ਜਾ ਸਕਦੀ ਹੈ।``


ਦਿਲਪ੍ਰੀਤ ਦੇ ਸਹਿਯੋਗੀ ਗੌਰਵ ਪਟਿਆਲ ਉਰਫ਼ ਲੱਕੀ, ਨਿਵਾਸੀ ਖੁੱਡਾ ਲਾਹੌਰਾ ਨੇ ਫਿਰੌਤੀ ਦੀ ਇਹ ਰਕਮ ਦਿੱਲੀ `ਚ ਵਸੂਲ ਕੀਤੀ ਸੀ। ਪੁਲਿਸ ਸੂਤਰਾਂ ਅਨੁਸਾਰ ਦਿਲਪ੍ਰੀਤ ਸਿੰਘ ਤੇ ਉਸ ਦੇ ਗਿਰੋਹ ਨੂੰ ਉਸ ਰਕਮ ਵਿੱਚੋਂ ਸਿਰਫ਼ 10 ਲੱਖ ਰੁਪਏ ਮਿਲੇ ਸਨ ਤੇ ਬਾਕੀ ਦੀ ਰਕਮ ਅਮਰੀਕਾ ਦੇ ਉਸ ਵਿਅਕਤੀ ਨੇ ਰੱਖ ਲਈ ਸੀ, ਜਿਸ ਨੇ ਉਹ ਰਕਮ ਮੁਹੱਈਆ ਕਰਵਾਈ ਸੀ।


ਮੋਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ - ‘‘ਦਿਲਪ੍ਰੀਤ ਸਿੰਘ ਢਾਹਾਂ ਇਸ ਵੇਲੇ ਸਾਡੀ ਹਿਰਾਸਤ ਵਿੱਚ ਹੈ। ਅਸੀਂ ਉਸ ਤੋਂ ਪਰਮੀਸ਼ ਵਰਮਾ ਮਾਮਲੇ `ਚ ਹੀ ਪੁੱਛਗਿੱਛ ਨਹੀਂ ਕਰਾਂਗੇ, ਸਗੋਂ ਉਸ ਤੋਂ ਇਹ ਵੀ ਪੁੱਛਾਂਗੇ ਕਿ ਉਹ ਹੋਰ ਕਿਹੜੇ-ਕਿਹੜੇ ਵਿਅਕਤੀਆਂ ਤੋਂ ਇੰਝ ਫਿਰੌਤੀਆਂ ਵਸੂਲਦਾ ਰਿਹਾ ਹੈ ਅਤੇ ਕਿਹੜੇ ਵਿਅਕਤੀਆਂ ਨੇ ਹਾਲੇ ਤੱਕ ਪੁਲਿਸ ਤੱਕ ਪਹੁੰਚ ਨਹੀ਼ ਕੀਤੀ।``    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:There may be legal implications for Parmish Verma