ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਝ ਨਵਾਂ ਨਹੀਂ ਹੋਣਾ ਮੋਦੀ ਦੀ ਗੁਰਦਾਸਪੁਰ ਰੈਲੀ `ਚ: ਭਗਵੰਤ ਮਾਨ

ਕੁਝ ਨਵਾਂ ਨਹੀਂ ਹੋਣਾ ਮੋਦੀ ਦੀ ਗੁਰਦਾਸਪੁਰ ਰੈਲੀ `ਚ: ਭਗਵੰਤ ਮਾਨ

ਭਲਕੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ `ਚ ਇੱਕ ਰੈਲੀ ਨੂੰ ਸੰਬੋਧਨ ਕਰਨਾ ਹੈ। ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਮੋਦੀ `ਤੇ ਵਰ੍ਹਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਪਹਿਲਾਂ ਵੀ ਪੰਜਾਬ ਦੇ ਕਈ ਗੇੜੇ ਮਾਰ ਚੁੱਕੇ ਹਨ ਪਰ ਉਨ੍ਹਾਂ ਨੇ ਸੂਬੇ ਲਈ ਕੁਝ ਵੀ ਨਹੀਂ ਕੀਤਾ।


ਸ੍ਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ,‘ਵੀਰਵਾਰ ਨੂੰ ਮੋਦੀ ਹੁਰਾਂ ਦੀ ਗੁਰਾਸਪੁਰ ਰੈਲੀ ਵਿੱਚ ਕੁਝ ਵੀ ਨਵਾਂ ਹੋਣ ਵਾਲਾ ਨਹੀਂ ਹੈ। ਉਨ੍ਹਾਂ ਪਿਛਲੀ ਰੈਲੀ ਦੌਰਾਨ ਦਸਤਾਰ ਦਾ ਅਪਮਾਨ ਕੀਤਾ ਸੀ। ਭਾਰਤੀ ਜਨਤਾ ਪਾਰਟੀ ਕਿਉਂਕਿ ਜਾਣਬੁੱਝ ਕੇ ਇਤਿਹਾਸ ਨੂੰ ਤਰੋੜ-ਮਰੋੜ ਰਹੀ ਹੈ, ਮੈਨੂੰ ਸ਼ੱਕ ਹੈ ਕਿ ਆਪਣੀ ਇਸ ਰੈਲੀ ਵਿੱਚ ਸ੍ਰੀ ਮੋਦੀ ਗੁਰਦਾਸਪੁਰ ਦਾ ਨਾਂਅ ਬਦਲਣ ਜਿਹਾ ਕੋਈ ਨਵਾਂ ਐਲਾਨ ਕਰ ਸਕਦੇ ਹਨ।`


ਸ੍ਰੀ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਨਵੇਂ ਸਾਲ ਮੌਕੇ ਆਇਆ ਇੰਟਰਵਿਊ ਬਹੁਤ ਸੋਚ-ਸਮਝ ਕੇ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦਰਅਸਲ ਸ੍ਰੀ ਮੋਦੀ ਮੀਡੀਆ ਨੂੰ ਕੋਈ ਸਿੱਧਾ ਇੰਟਰਵਿਊ ਤੋਂ ਟਾਲ਼ਾ ਹੀ ਵੱਟਦੇ ਹਨ।


ਸ੍ਰੀ ਮਾਨ ਨੇ ਕਿਹਾ ਕਿ ਨਵੇਂ ਵਰ੍ਹੇ ਦਾ ਸਾਰਾ ਇੰਟਰਵਿਊ ਮਹਿਜ਼ ਇੱਕ ਨਾਟਕ ਸੀ, ਜਿਸ ਦੀ ਤਹਿਰੀਰ ਪਹਿਲਾਂ ਹੀ ਤਿਆਰ ਕਰ ਲਈ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:There will nothing new in Modi s Gurdaspur rally Bhagwant Mann