ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਇਨ੍ਹਾਂ 10 ਸ਼ਹਿਰਾਂ ’ਚ ਹੋਣਗੇ ਅਤਿ–ਆਧੁਨਿਕ ਬੱਸ ਅੱਡੇ, ਇਹ ਹੋਣਗੀਆਂ ਸਹੂਲਤਾਂ

ਪੰਜਾਬ ਦੇ ਇਨ੍ਹਾਂ 10 ਸ਼ਹਿਰਾਂ ’ਚ ਹੋਣਗੇ ਅਤਿ–ਆਧੁਨਿਕ ਬੱਸ ਅੱਡੇ, ਇਹ ਹੋਣਗੀਆਂ ਸਹੂਲਤਾਂ

ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਹੈ ਕਿ ਸੂਬੇ ਵਿੱਚ 14 ਸਥਾਨਾਂ ਉੱਤੇ ਪੀ.ਪੀ.ਪੀ. ਢੰਗ ਨਾਲ ਉਸਾਰੇ ਜਾਣ ਵਾਲੇ ਸੰਭਾਵੀ ਆਧੁਨਿਕ ਬੱਸ ਟਰਮੀਨਲ ਕਮ-ਕਮਰਸ਼ੀਅਲ ਕੰਪਲੈਕਸਾਂ ਦੇ ਪ੍ਰਾਜੈਕਟ ਸੂਬੇ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਦੇਣ ਵਿੱਚ ਬੇਹੱਦ ਸਹਾਈ ਸਾਬਤ ਹੋਣਗੇ

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਇਨ੍ਹਾਂ ਦੇ ਵਿਕਸਿਤ ਕੀਤੇ ਜਾਣ ਪਿੱਛੇ ਮੁੱਖ ਮਕਸਦ ਆਮ ਆਦਮੀ ਦੀ ਸਹੂਲਤ ਹੋਵੇਗਾ ਅਤੇ ਇਨ੍ਹਾਂ ਵਿੱਚ ਫੂਡ ਕੋਰਟ, ਆਰਾਮ ਕਰਨ ਲਈ ਸਥਾਨ, ਪਾਰਕਿੰਗ ਲਈ ਲੋੜੀਂਦੀ ਢੁਕਵੀਂ ਥਾਂ, ਯਾਤਰੀਆਂ ਦੇ ਚੜ੍ਹਨ ਅਤੇ ਉਤਰਨ ਲਈ ਸੁਰੱਖਿਅਤ ਸਥਾਨ, ਪੀਣ ਵਾਲਾ ਸਾਫ਼ ਪਾਣੀ ਅਤੇ ਸਾਫ਼ ਪਖਾਨਿਆਂ ਆਦਿ ਸੁਵਿਧਾਵਾਂ ਹੋਣਗੀਆਂ

 


ਇਸ ਪ੍ਰਾਜੈਕਟ ਤਹਿਤ ਗੁਰਦਾਸਪੁਰ ਵਿਖੇ ਉਸਾਰੇ ਜਾਣ ਵਾਲੇ ਬੱਸ ਟਰਮੀਨਲ ਦੀ ਪ੍ਰਾਜੈਕਟ ਫਿਜ਼ੀਬਿਲਟੀ ਰਿਪੋਰਟ ਅਤੇ ਡਰਾਫਟ ਆਰ.ਐਫ.ਪੀ. ਦਸਤਾਵੇਜ਼  ’ਤੇ ਵਿਸਥਾਰਪੂਰਵਕ ਚਰਚਾ ਹੋ ਚੁੱਕੀ ਹੈ ਅਤੇ ਇਸ ਸਬੰਧੀ ਪਹਿਲੀ ਜਨਤਕ ਸੁਣਵਾਈ ਵੀ ਗੁਰਦਾਸਪੁਰ ਤੋਂ ਹੀ ਸ਼ੁਰੂ ਹੋਵੇਗੀ ਪੰਜਾਬ ਮੁੱਢਲਾ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਵੱਲੋਂ ਪਟਿਆਲਾ ਵਿਖੇ ਇਸ ਪ੍ਰਾਜੈਕਟ ਤਹਿਤ ਉਸਾਰੇ ਜਾਣ ਵਾਲੇ ਬੱਸ ਟਰਮੀਨਲ ਸਬੰਧੀ ਕਾਰਵਾਈ ਆਰੰਭ ਕੀਤੀ ਜਾ ਚੁੱਕੀ ਹੈ ਜਿਸਦੇ ਹਿੱਸੇ ਵਜੋਂ ਪ੍ਰਾਜੈਕਟ ਫਿਜ਼ੀਬਿਲਟੀ ਰਿਪੋਰਟ  ਪੇਸ਼ ਕੀਤੀ ਗਈ ਸੀ ਜਿਸ ਉਤੇ ਪੀ.ਆਰ.ਟੀ.ਸੀ. ਨੇ ਕੁਝ ਸੁਝਾਅ ਦਿੱਤੇ ਸਨ ਜਿਨ੍ਹਾਂ ਨੂੰ ਇਸ ਰਿਪੋਰਟ ਨੂੰ ਸੋਧੇ ਜਾਣ ਸਮੇਂ ਇਸ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ ਅਤੇ ਹੁਣ ਸੋਧੀ ਗਈ ਰਿਪੋਰਟ ਉਤੇ ਪੀ.ਆਰ.ਟੀ.ਸੀ. ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ਜਿਸਨੂੰ ਕਿ ਛੇਤੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਸ੍ਰੀਮਤੀ ਚੌਧਰੀ ਨੇ ਇਸ ਮੌਕੇ ਇਸ ਪ੍ਰਾਜੈਕਟ ਤਹਿਤ ਬਠਿੰਡਾ, ਬਟਾਲਾ, ਅੰਮ੍ਰਿਤਸਰ, ਜਲੰਧਰ, ਕਰਤਾਰਪੁਰ, ਬਰਨਾਲਾ, ਮਾਨਸਾ, ਰਾਏਕੋਟ, ਲੁਧਿਆਣਾ ਅਤੇ ਰੂਪਨਗਰ ਵਿਖੇ ਉਸਾਰੇ ਜਾਣ ਵਾਲੇ ਬੱਸ ਟਰਮੀਨਲਾਂ ਸਬੰਧੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ ਇਸ ਮੌਕੇ ਉਨ੍ਹਾਂ ਨੂੰ ਇਹ ਜਾਣੂੰ ਕਰਵਾਇਆ ਗਿਆ ਕਿ ਦੋ ਸਥਾਨਾਂ ਵਿਖੇ ਬੱਸ ਟਰਮੀਨਲ ਦੀ ਥਾਂ ਮੁਕੱਦਮੇਬਾਜ਼ੀ ਅਧੀਨ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These 10 cities of Punjab would have ultra modern Bus Stands with these facilities