ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਲੌਕਡਾਊਨ 4.0 ਦੌਰਾਨ ਇਹ ਸਭ ਰਹੇਗਾ ਬੰਦ

ਤਸਵੀਰ: ਸੰਜੀਵ ਸ਼ਰਮਾ, ਹਿੰਦੁਸਤਾਨ ਟਾਈਮਜ਼ – ਚੰਡੀਗੜ੍ਹ

ਤਸਵੀਰ: ਸੰਜੀਵ ਸ਼ਰਮਾ, ਹਿੰਦੁਸਤਾਨ ਟਾਈਮਜ਼ – ਚੰਡੀਗੜ੍ਹ

 

 

ਪੰਜਾਬ ਸਰਕਾਰ ਨੇ ਉਨ੍ਹਾਂ ਸਾਰੀਆਂ ਗਤੀਵਿਧੀਆਂ ਬਾਰੇ ਆਪਣੀ ਇੱਕ ਵੱਖਰੀ ਸੂਚੀ ਐਤਵਾਰ ਦੇਰ ਸ਼ਾਮੀਂ ਜਾਰੀ ਕਰ ਦਿੱਤੀ ਸੀ; ਜਿਹੜੀਆਂ ਲੌਕਡਾਊਨ 4.0 ਦੌਰਾਨ ਜਾਰੀ ਰਹਿ ਸਕਣਗੀਆਂ। ਇਸ ਸੂਚੀ ਵਿੱਚ ਪਾਬੰਦੀਸ਼ੁਦਾ ਗਤੀਵਿਧੀਆ ਦੀ ਗੱਲ ਵੀ ਕੀਤੀ ਗਈ ਹੈ।

 

 

ਪੰਜਾਬ ’ਚ ਧਾਰਾ 144 ਜਾਰੀ ਰਹੇਗੀ; ਜਿਸ ਦਾ ਮਤਲਬ ਹੈ ਕਿ ਇੱਕ ਥਾਂ ਉੱਤੇ ਤਿੰਨ ਜਾਂ ਚਾਰ ਵਿਅਕਤੀਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਣਗੇ। ਸ਼ਾਮੀਂ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਕਰਫ਼ਿਊ ਜਾਰੀ ਰਹੇਗਾ।

 

 

ਇਸ ਤੋਂ ਇਲਾਵਾ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਰੋਗ ਹਨ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਉੱਤੇ ਘਰਾਂ ਤੋਂ ਬਾਹਰ ਨਿੱਕਲਣ ’ਤੇ ਪਾਬੰਦੀ ਰਹੇਗੀ।

 

 

ਇਹ ਸਾਰੀਆਂ ਹਦਾਇਤਾਂ ਕੇਂਦਰ ਸਰਕਾਰ ਵੱਲੋਂ ਕੱਲ੍ਹ ਜਾਰੀ ਦਿਸ਼ਾ–ਨਿਰਦੇਸ਼ਾਂ ਦੇ ਮੁਤਾਬਕ ਹੀ ਹਨ।

 

 

ਪੰਜਾਬ ’ਚ ਸਕੂਲ, ਕਾਲਜ ਤੇ ਹੋਰ ਵਿਦਿਅਕ ਅਦਾਰੇ ਅਤੇ ਕੋਚਿੰਗ ਸੰਸਥਾਨ ਵੀ ਬੰਦ ਰਹਿਣਗੇ। ਹੋਟਲ ਤੇ ਰੈਸਟੋਰੈਂਟ ਵੀ ਬੰਦ ਰਹਿਣਗੇ। ਸਿਨੇਮਾ ਹਾਲ, ਸ਼ਾਪਿੰਗ ਮਾਲ, ਸ਼ਾਪਿੰਗ ਕੰਪਲੈਕਸ, ਜਿਮਨੇਜ਼ੀਅਮ, ਸਵਿਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰਜ਼, ਆਡੀਟੋਰੀਅਮ, ਅਸੈਂਬਲੀ ਹਾਲ ਤੇ ਅਜਿਹੇ ਹੋਰ ਸਾਰੇ ਸਥਾਨ ਬੰਦ ਰਹਿਣਗੇ।

 

 

ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ/ਵਿਅਕਤੀਆਂ ਜਾਂ ਸੰਸਥਾ/ਸੰਸਥਾਨਾਂ ਵਿਰੁੱਧ ਆਫ਼ਤ ਪ੍ਰਬੰਧ ਕਾਨੂੰਨ 2005 ਦੀਆਂ ਧਾਰਾਵਾਂ 51 ਤੋਂ 60 ਤੱਕ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾ ਸਕੇਗੀ।

 

( ਇਸ ਤੋਂ ਅੱਗੇ ਪੜ੍ਹਨ ਲਈ ਇੱਥੇ ਕਲਿੱਕ ਕਰੋ )

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These Activities continues to prohibited in Punjab during Lockdown 4