ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਤਹਿਗੜ੍ਹ ਸਾਹਿਬ ’ਚ ਇਹ ਬੈਂਕ-ਬਰਾਂਚਾਂ ਰਹਿਣਗੀਆਂ ਖੁੱਲ੍ਹੀਆਂ

 

ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ  ਜ਼ਿਲ੍ਹੇ ਵਿੱਚ ਲਾਏ ਗਏ ਕਰਫਿਊ ਦੇ ਮੱਦੇਨਜ਼ਰ ਅਤੇ ਵਿੱਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਵੱਲੋਂ ਬੈਂਕਾਂ ਖੁੱਲ੍ਹਣ ਅਤੇ ਉਨ੍ਹਾਂ ਦੇ ਕੰਮ ਕਾਜ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।  ਗੈਸ, ਪੰਪ, ਦਵਾਈਆਂ ਸਮੇਤ ਵੱਖ ਵੱਖ ਜ਼ਰੂਰੀ ਵਸਤਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਤੇ ਹੋਰ ਅਤਿ ਜ਼ਰੂਰੀ ਕਾਰਜਾਂ ਦੇ ਮੱਦੇਨਜ਼ਰ ਬੈਂਕ ਖੋਲ੍ਹੇ ਗਏ ਹਨ।


ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ  ਖਜ਼ਾਨੇ/ਨਕਦੀ ਭੰਡਾਰਨ ਤੇ ਨਕਦੀ ਲੈਣ/ਦੇਣ ਵਾਲੀਆਂ ਬੈਂਕਾਂ ਦੀਆਂ ਬ੍ਰਾਂਚਾਂ ਸਵੇੇਰੇ 11:00 ਵਜੇ ਤੋਂ ਬਾਅਦ ਦੁਪਹਿਰ 02:00 ਵਜੇ ਤੱਕ ਖੁੱਲੀਆਂ ਰਹਿਣਗੀਆਂ। ਏ ਟੀ ਐਮ ਵਾਲੀਆਂ ਬ੍ਰਾਚਾਂ, ਜਿਨ੍ਹਾਂ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਹੈ, ਇਹ ਯਕੀਨੀ ਬਣਾਉਣਗੀਆਂ ਕਿ ਏ ਟੀ ਐਮ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਖੁੱਲ੍ਹੇ ਰਹਿਣ। ਖੁੱਲ੍ਹੀਆਂ ਰਹਿਣ ਵਾਲੀਆਂ ਬ੍ਰਾਂਚਾਂ ਵਿੱਚ ਡੀਲਿੰਗ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 02:00 ਵਜੇ ਤੱਕ ਹੋਵੇਗੀ।

 

ਹਰੇਕ ਬੈਂਕ ਦੀ ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰ ਵਿੱਚ ਇੱਕ ਬ੍ਰਾਂਚ ਹੀ ਖੁੱਲੀ ਰਹੇਗੀ। ਪੇਂਡੂ ਖੇਤਰਾਂ ਵਿਚ ਵੀ ਹਫਤੇ ਦੇ ਕੁੱਝ ਦਿਨ ਹੀ ਬੈਂਕ ਖੁੱਲ੍ਹਣਗੇ ਤੇ ਘੱਟ ਤੋਂ ਘੱਟ ਸਟਾਫ ਨਾਲ ਹੀ ਕੰਮ ਕਰਨਗੇ। ਦਰਾਮਦ/ਬਰਾਮਦ ਵਪਾਰ ਨਾਲ ਸਬੰਧਤ ਬੈਂਕਾਂ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 02:00 ਵਜੇ ਤੱਕ ਕੰਮ ਕਰਨਗੀਆਂ।


ਸਾਰੇ ਬ੍ਰਾਂਚ ਮੈਨੇਜਰ ਇਹ ਯਕੀਨੀ ਬਣਾਉਣਗੇ ਕਿ ਕਰੋਨਾ ਵਾਇਰਸ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਹੋਵੇ। ਬੈਂਕਾਂ ਵਿੱਚ  ਮੌਜੂਦ ਵਿਅਕਤੀ ਆਪਸ ਵਿੱਚ ਤੈਅ  ਫਾਸਲਾ ਰੱਖਣ, ਸੈਨੀਟਾਈਜ਼ਰ, ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਖੁੱਲ੍ਹੀਆਂ ਰਹਿਣ ਵਾਲੀਆਂ ਬੈਂਕਾਂ ਦੀਆਂ ਸੂਚੀਆਂ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਸਾਂਝੀਆਂ ਕੀਤੀਆਂ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These bank branches will remain open at Fatehgarh Sahib