ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ’ਚ ਮਿਲਣਗੀਆਂ ਇਹ ਸਹੂਲਤਾਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ ਪੁਰਬ ਦੇ ਜਸ਼ਨ ਮਨਾਉਣ ਸਬੰਧੀ, ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ (ਡਬਲਯੂ.ਐਸ.ਐਸ.ਡੀ.) ਨੂੰ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੇ ਲੱਖਾਂ ਯਾਤਰੂਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ, ਸਾਫ-ਸਫਾਈ ਕਾਇਮ ਰੱਖਣ, ਸਫਾਈ ਦਾ ਪ੍ਰਬੰਧ ਕਰਨ ਅਤੇ ਕੂੜੇ ਦਾ ਪ੍ਰਬੰਧਨ ਕਰਨ ਤੋਂ ਇਲਾਵਾ ਸਮੁੱਚੇ ਪ੍ਰੋਗਰਾਮ ਨੂੰ ਖੁੱਲੇ ਵਿਚ ਸ਼ੌਂਚ ਰਹਿਤ ਕਰਵਾਉਣ ਦਾ ਮਹੱਤਵਪੂਰਨ ਕਾਰਜ ਸੌਂਪਿਆ ਗਿਆ ਹੈ।

 

ਪੰਜਾਬ ਦੀ ਜਲ ਸਪਲਾਈ ਅਤੇ ਸੈਨੀਟੇਸਨ ਮੰਤਰੀ ਸ੍ਰੀਮਤੀ ਰਜੀਆ ਸੁਲਤਾਨਾ ਨੇ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਇਨ੍ਹਾਂ ਵੱਖ ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

 

ਸੁਲਤਾਨਾ ਨੇ ਕਿਹਾ ਕਿ ਵਿਭਾਗ ਨੂੰ 500 ਏਕੜ ਦੇ ਖੇਤਰ ਵਿੱਚ ਫੈਲੀਆਂ 8 ਪਾਰਕਿੰਗ ਸਾਈਟਾਂ ਅਤੇ 100 ਏਕੜ ਤੋਂ ਵੱਧ ਰਕਬੇ ਵਿੱਚ ਫੈਲੀਆਂ 12 ਲੰਗਰ ਸਾਈਟਾਂ ਵਿੱਚ 24 ਘੰਟੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

 

ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਵਿਭਾਗ ਪਾਈਪਲਾਈਨ ਅਤੇ ਮਸੀਨਰੀ ਨਾਲ 8 ਟਿਊਬਵੈਲ ਲਗਾਏਗਾ ਅਤੇ ਹੁਣ ਤੱਕ 4 ਟਿਊਬਵੈੱਲ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਪੀਣ ਵਾਲੇ ਸ਼ੁੱਧ ਪਾਣੀ ਦੇ ਭੰਡਾਰਨ ਲਈ 5000 ਲੀਟਰ ਸਮਰੱਥਾ ਵਾਲੇ ਐਚ.ਡੀ.ਪੀ.. ਵਾਟਰ ਟੈਂਕ ਲਗਾਏ ਜਾਣਗੇ

 

ਇਸ ਤੋਂ ਇਲਾਵਾ ਸ਼ਹਿਰ ਦੀ ਹੱਦ ਵਿੱਚ ਮਿਊਂਸੀਪਲ ਕਮੇਟੀ ਦੀ ਵਾਟਰ ਸਪਲਾਈ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 35 ਵੱਖ-ਵੱਖ ਥਾਵਾਂਤੇ ਵਾਟਰ .ਟੀ.ਐਮਸ. ਅਤੇ ਸਟੇਨਲੈਸ ਸਟੀਲ ਟਰਫਾਂ (ਪਿਆਊ) ਲਗਾਈਆਂ ਜਾਣੀਆਂ ਹਨ।

 

ਇਸੇ ਤਰ੍ਹਾਂ ਮਿਊਂਸੀਪਲ ਦੀ ਹੱਦ ਤੋਂ ਬਾਹਰ 8 ਪਾਰਕਿੰਗ ਅਤੇ 12 ਲੰਗਰ ਵਾਲੀਆਂ ਥਾਵਾਂਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ 107 ਉੱਚ-ਪੱਧਰੀ ਸਟੈਨਲੈਸ-ਸਟੀਲ ਵਾਟਰ ਟਰਫ ਲਗਾਏ ਜਾਣਗੇ। ਹਰੇਕ ਪਾਣੀ ਦੀ ਟਰਫ ਵਿੱਚ 10 ਫੁੱਟ ਚੋੜਾਈ ਵਿੱਚ ਦੋਨੇ ਪਾਸੇ 5-5 ਟੂਟੀਆਂ ਲਗਾਈਆਂ ਜਾਣਗੀਆਂ

 

ਇਸ ਤੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਇਸ ਪ੍ਰੋਗਰਾਮ ਦੌਰਾਨ ਖੁੱਲੇ ਵਿਚ ਸ਼ੌਂਚ ਰਹਿਤ ਬਣਾਇਆ ਜਾਵੇਗਾ ਤਾਂ ਜੋਂ ਗੰਦਗੀ ਤੋਂ ਬਚਿਆ ਜਾ ਸਕੇ ਅਤੇ ਇਹਨਾਂ ਸਾਰਿਆ ਦੀ ਡਿਜੀਟਲ ਮੋਟਰਿੰਗ ਕੀਤੀ ਜਾਵੇਗੀ

 

ਸੁਲਤਾਨਾ ਨੇ ਕਿਹਾ ਕਿ ਇਸ ਪ੍ਰੋਗਰਾਮ ਆਉਣ ਵਾਲੀ ਸੰਗਤ ਵਾਸਤੇ ਸ਼ਹਿਰ, ਪਾਰਕਿੰਗ ਤੇ ਲੰਗਰ ਦੀਆਂ ਵੱਖ-ਵੱਖ ਸਾਈਟਾਂਤੇ 2000 ਅਸਥਾਈ ਪਖਾਨੇ ਅਤੇ 1500 ਯੂਰੀਨਲ ਲਗਾਏ ਜਾਣੇ ਹਨ। ਦਿਵਿਆਂਗਾਂ ਵਾਸਤੇ 125 ਨਹਾਉਣ ਵਾਲੇ ਅਤੇ 50 ਸਪੈਸ਼ਲ ਪਖਾਨੇ ਲਗਾਏ ਜਾਣੇ ਹਨ। ਇਹਨਾਂ ਪਖਾਨਿਆਂ ਦੀ ਦੇਖਭਾਲ ਤੇ ਸਾਫ ਸਫਾਈ ਵਾਸਤੇ 1100 ਸਫਾਈ ਕਰਮਚਾਰੀ ਲਗਾਏ ਜਾਣੇ ਹਨ।

 

ਇਸ ਦੇ ਨਾਲ ਹੀ ਹਵਾ ਅਤੇ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਸੀਵਰੇਜ ਦੀ 100 ਪ੍ਰਤੀਸ਼ਤ ਗੰਦਗੀ ਦਾ ਨਿਪਟਾਰ ਮੱਖੂ ਅਤੇ ਜ਼ੀਰਾ ਵਿਖੇ ਲੱਗੇ ਟੀਰਟਮੈਂਟ ਪਲਾਟਾਂ ਰਾਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ 30000 ਵਰਗ ਫੁੱਟ ਖੇਤਰਤੇ ਸਿਹਤ ਅਤੇ ਸਾਫ ਸਫਾਈ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਸਥਾਨਾਂਤੇ ਸਲੋਗਨ ਲਗਾਏ ਜਾਣੇ ਹਨ

 

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਕਿਹਾ ਕਿ ਇਸ ਸਮਾਗਮ ਮੌਕੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਅਤੇ ਸਫਾਈ ਵਿਵਸਥਾ ਦੀ 24 ਘੰਟੇ ਨਿਗਰਾਨੀ ਲਈ ਵੈਂਬ ਬੇਸਡ ਮੋਨੀਟਰਿੰਗ ਡੈਸ਼ਬੋਰਡ ਬਣਾਇਆ ਗਿਆ ਹੈ। ਇਸ ਪ੍ਰੋਗਰਾਮ ਦੌਰਾਨ ਜੇਕਰ ਜਲ ਸਪਲਾਈ ਅਤੇ ਸੈਨੀਟੇਸ਼ਨ ਦੀਆਂ ਸੁਵਿਧਾਵਾਂ ਸਬੰਧੀ ਕੋਈ ਔਕੜ ਪੇਸ਼ ਆਉਂਦੀ ਹੈ ਤਾਂ ਉਸ ਨੂੰ 3 ਘੰਟੇ ਦੇ ਅੰਦਰ-ਅੰਦਰ ਠੀਕ ਕਰ ਦਿੱਤਾ ਜਾਵੇਗਾ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:these facilities availables at sultanpur lodhi during 550th parkash purb