ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਸੂਖ਼ਦਾਰਾਂ ਤੇ ਸਿਆਸੀ ਨੇਤਾਵਾਂ ਕਾਰਨ ਦੁੱਖ ਝੱਲ ਰਹੇ ਇਹ ਵਿਦਿਆਰਥੀ

ਰਸੂਖ਼ਦਾਰਾਂ ਤੇ ਸਿਆਸੀ ਨੇਤਾਵਾਂ ਕਾਰਨ ਦੁੱਖ ਝੱਲ ਰਹੇ ਇਹ ਵਿਦਿਆਰਥੀ

[ ਇਸ ਤੋਂ ਪਹਿਲਾਂ ਦੀ ਲੜੀ ਜੋੜਨ ਲਈ ਇਸੇ ਸਤਰ ’ਤੇ ਕਲਿੱਕ ਕਰੋ ]

 

 

ਸੰਗਰੂਰ ਤੋਂ 46 ਕਿਲੋਮੀਟਰ ਦੂਰ ਮਾਲੇਰਕੋਟਲਾ–ਲੁਧਿਆਣਾ ਸੜਕ ’ਤੇ ਅਹਿਮਦਗੜ੍ਹ ਲਾਗੇ ਸਥਿਤ ਕਸਬੇ ਜਿੱਤਵਾਲ ਕਲਾਂ ’ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪਿਛਲੇ ਚਾਰ ਸਾਲਾਂ ਤੋਂ ਪੜ੍ਹਦੇ ਆ ਰਹੇ ਇੱਕ ਦੁਖੀ ਵਿਦਿਆਰਥੀ ਸੋਹੇਲ ਖ਼ਾਨ ਨੇ ਦੱਸਿਆ ਕਿ – ‘ਇੱਥੋਂ ਦੀ ਹਵਾ ਵਿੱਚ ਤਾਂ ਸਾਹ ਲੈਣਾ ਵੀ ਔਖਾ ਹੁੰਦਾ ਹੈ। ਇਹ ਧੂੰਆਂ ਤੇ ਸੁਆਹ ਸਾਡੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਹਨ। ਸਰਕਾਰੀ ਅਧਿਕਾਰੀਆਂ ਨੇ ਕਦੇ ਵੀ ਇਸ ਉਦਯੋਗਿਕ ਇਕਾਈ ਨੂੰ ਬੰਦ ਕਰਨ ਬਾਰੇ ਨਹੀਂ ਸੋਚਿਆ ਕਿਉਂਕਿ ਇਹ ਫ਼ੈਕਟਰੀ ਕੁਝ ਅਸਰ–ਰਸੂਖ਼ ਵਾਲੇ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਹੈ।’

 

 

10ਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਕਿਹਾ – ‘ਇਹ ਸਕੂਲ ਤਾਂ ਸਾਡੇ ਲਈ ਇੱਕ ਗੈਸ ਚੈਂਬਰ ਬਣ ਚੁੱਕਾ ਹੈ। ਅਸੀਂ ਇੱਥੇ ਸਾਹ ਲੈਣ ਦੇ ਅਯੋਗ ਹਾਂ ਤੇ ਹਾਲਾਤ ਬਹੁਤ ਮਾੜੇ ਹਨ।’

 

 

ਇੱਕ ਅਧਿਆਪਕ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ – ‘ਇਹ ਸਿਆਸੀ ਮਾਮਲਾ ਹੈ ਤੇ ਸਿਆਸੀ ਪਾਰਟੀਆਂ ਅਸਲ ਵਿੱਚ ਇਹ ਮਸਲਾ ਹੱਲ ਵੀ ਨਹੀਂ ਕਰਨਾ ਚਾਹੁੰਦੀਆਂ। ਸਾਡਾ ਕੰਮ ਹੈ ਵਿਦਿਆਰਥੀਆਂ ਨੂੰ ਪੜ੍ਹਾਉਣਾ ਤੇ ਅਸੀਂ ਆਪਣੀ ਡਿਊਟੀ ਬਾਖ਼ੂਬੀ ਨਿਭਾ ਰਹੇ ਹਾਂ। ਬਹੁਤ ਸਾਰੇ ਅਧਿਆਪਕ ਇੱਥੋਂ ਛੇਤੀ ਹੀ ਤਬਾਦਲੇ ਕਰਵਾ ਜਾਂਦੇ ਹਨ।’

 

 

ਸੰਸਦੀ ਚੋਣਾਂ ਤੋਂ ਪਹਿਲਾਂ ਸਥਾਨਕ ਨਿਵਾਸੀਆਂ ਨੇ ਆਪਣੇ ਸਕੂਲ ਦੀ ਇਸ ਸਮੱਸਿਆ ਬਾਰੇ ਸੰਗਰੂਰ ਹਲਕੇ ਦੇ ਐੱਮਪੀ ਭਗਵੰਤ ਮਾਨ ਨੂੰ ਪੂਰੀ ਜਾਣਕਾਰੀ ਦਿੱਤੀ ਸੀ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿੱਕਲਿਆ। ਇਸ ਰਿਪੋਰਟ ਲਈ ਭਗਵੰਤ ਮਾਨ ਨਾਲ ਸੰਪਰਕ ਨਹੀਂ ਹੋ ਸਕਿਆ।

 

 

ਸਥਾਨਕ ਨਿਵਾਸੀਆਂ ਨੇ ਅਹਿਮਦਗੜ੍ਹ ਦੇ ਐੱਸਡੀਐੱਮ (SDM) ਤੱਕ ਵੀ ਪਹੁੰਚ ਕੀਤੀ ਹੈ ਤੇ ਉਹੀ ਹੁਣ ਇਸ ਸ਼ਿਕਾਇਤ ਦੀਆਂ ਸੁਣਵਾਈਆਂ ਵੀ ਕਰ ਰਹੇ ਹਨ। ਉਨ੍ਹਾਂ ਇਸ ਬਾਰੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (PPCB) ਦੇ ਅਧਿਕਾਰੀਆਂ ਨੂੰ ਤਲਬ ਕੀਤਾ ਸੀ।

 

 

SDM ਵਿਕਰਮਜੀਤ ਸਿੰਘ ਪਾਂਧੇ ਨੇ ਕਿਹਾ ਕਿ ਉਹ ਵਿਦਿਆਰਥੀਆਂ ਤੇ ਸਥਾਨਕ ਨਿਵਾਸੀਆਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਇੱਥੋਂ ਦਾ ਵਾਤਾਵਰਣ ਪ੍ਰਦੂਸ਼ਣ ਕਾਰਨ ਪੂਰੀ ਤਰ੍ਹਾਂ ਗੰਧਲਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਛੇਤੀ ਹੀ ਹੱਲ ਹੋ ਜਾਵੇਗਾ।

 

 

ਇਸ ਦੌਰਾਨ ‘ਗੁੱਡਲੱਕ ਕਾਰਬਨ’ ਨੇ ਅਜਿਹੇ ਸਾਰੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ। ਕੰਪਨੀ ਦੇ ਇੱਕ ਨੁਮਾਇੰਦੇ ਪਵਨ ਕੁਮਾਰ (ਜੋ SDM ਦੇ ਦਫ਼ਤਰ ਵਿੱਚ ਸਾਰੀਆਂ ਸੁਣਵਾਈਆਂ ਵਿੱਚ ਸ਼ਾਮਲ ਹੁੰਦੇ ਰਹੇ ਹਨ) ਨੇ ਕਿਹਾ ਕਿ – ‘ਕੰਪਨੀ ਨੇ ਵਾਤਾਵਰਣ ਵਿੱਚ ਕੋਈ ਪ੍ਰਦੂਸ਼ਣ ਨਹੀਂ ਫੈਲਾਇਆ। ਅਸੀਂ ਆਪਣੀ ਫ਼ੈਕਟਰੀ ਵਿੱਚ ਨਵਾਂ ਬੁਨਿਆਦੀ ਢਾਂਚਾ ਸਥਾਪਤ ਕਰ ਰਹੇ ਹਾਂ; ਇਸ ਵਿੱਚ ਕੁਝ ਸਮਾਂ ਲੱਗੇਗਾ।’

 

 

ਵਾਰ–ਵਾਰ ਜਤਨਾਂ ਦੇ ਬਾਵਜੂਦ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ। ਉਂਝ ਬੋਰਡ ਦੇ ਚੇਅਰਮੈਨ ਸਤਵਿੰਦਰ ਸਿੰਘ ਮਰਵਾਹਾ ਨੇ ਇੰਨਾ ਕੁ ਤਾਂ ਜ਼ਰੂਰ ਇੱਕ ਸੁਨੇਹਾ ਭੇਜਿਆ ਕਿ ‘ਛੇਤੀ ਹੀ ਕਾੱਲ–ਬੈਕ ਕਰਦਾ ਹਾਂ’ ਪਰ ਬਾਅਦ ਵਿੱਚ ਨਾ ਤਾਂ ਉਨ੍ਹਾਂ ਕਾੱਲ ਕੀਤੀ ਤੇ ਨਾ ਹੀ ਉਨ੍ਹਾਂ ਦੇ ਮੋਬਾਇਲ–ਫ਼ੋਨ ਉੱਤੇ ਭੇਜੇ ਗਏ ਸੁਨੇਹਿਆਂ ਦਾ ਕੋਈ ਜਵਾਬ ਦਿੱਤਾ।

 

 

ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ– ‘ਮੈਂ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਦੇ ਅਧਿਕਾਰੀਆਂ ਨਾਲ ਗੱਲ ਕਰਾਂਗਾ ਤੇ ਸਕੂਲ ਦੇ ਵਾਤਾਵਰਣ ਦਾ ਨਿਰੀਖਣ ਕਰਨ ਲਈ ਇੱਕ ਟੀਮ ਵੀ ਭੇਜੀ ਜਾਵੇਗੀ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These Students are suffering a lot due to influentials and political leaders