ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅੰਮ੍ਰਿਤਸਰ ਘਰ ’ਚੋਂ ਨਕਦੀ, ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ

​​​​​​​ਅੰਮ੍ਰਿਤਸਰ ਘਰ ’ਚੋਂ ਨਕਦੀ, ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ

ਅੰਮ੍ਰਿਤਸਰ ਦੇ ਮਜੀਠਾ ਰੋਡ ਉੱਤੇ ਮੌਜੂਦ ਘਰ ਵਿੱਚੋਂ ਨਕਦੀ, ਗਹਿਣੇ ਤੇ ਹੋਰ ਕਾਫ਼ੀ ਕੀਮਤੀ ਸਮਾਨ ਚੋਰੀ ਹੋ ਗਿਆ। ਚੋਰ ਆਪਣੇ ਨਾਲ 30,080 ਰੁਪਏ ਦੇ ਸੋਨੇ ਦੇ ਗਹਿਣੇ, 30,000 ਰੁਪਏ ਮੁੱਲ ਦੇ ਆਸਟ੍ਰੇਲੀਆਈ ਡਾਲਰ, 5,000 ਰੁਪਏ ਨਕਦ, ਹੀਰੇ ਦੀਆਂ ਵਾਲ਼ੀਆਂ ਦੇ ਦੋ ਸੈੱਟ, ਇੱਕ ਡਿਜੀਟਲ ਕੈਮਰਾ, ਦੋ BOSS ਘੜੀਆਂ, ਇੱਕ ਚੈੱਕਬੁੱਕ ਅਤੇ ਇੱਕ ਪਾਸਬੁੱਕ ਲੈ ਗਿਆ।

 

 

ਸ੍ਰੀ ਬਾਵਾ ਸਿੰਘ ਨੇ ਪੁਲਿਸ ਕੋਲ ਕੀਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਆਪਣੇ ਕਿਸੇ ਨਿਜੀ ਕੰਮ ਲਈ ਘਰੋਂ ਬਾਹਰ ਸਨ ਤੇ ਜਦੋਂ ਉਹ ਅੱਧੀ ਰਾਤ ਨੂੰ 12 ਕੁ ਵਜੇ ਘਰ ਪਰਤੇ, ਤਾਂ ਘਰ ਦੇ ਜਿੰਦਰੇ ਟੁੱਟੇ ਪਏ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।

 

 

ਫਿਰ ਜਦੋਂ ਘਰ ਅੰਦਰ ਦਾਖ਼ਲ ਹੋ ਕੇ ਵੇਖਿਆ, ਤਾਂ ਚੋਰ ਆਪਣੇ ਨਾਲ ਨਕਦੀ, ਗਹਿਣੇ ਤੇ ਹੋਰ ਬਹੁਤ ਸਾਰਾ ਕੀਮਤੀ ਸਾਮਾਨ ਲਿਜਾ ਚੁੱਕਾ ਸੀ।

 

 

ਏਐੱਸਆਈ ਰਾਜ ਕੁਮਾਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਤਹਿਕੀਕਾਤ ਸ਼ੁਰੂ ਕਰ ਦਿੱਤੀ ਗਈ ਹੈ। ਚੋਰ ਨੂੰ ਫੜਨ ਦੀ ਕਵਾਇਦ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thief took away cash jewellery and precious items in Amritsar