ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੀਜਾ ਮਿਲਟਰੀ ਲਿਟਰੇਚਰ ਫੈਸਟੀਵਲ 2019 ਭਲਕੇ ਤੋਂ ਹੋਵੇਗਾ ਸ਼ੁਰੂ ; ਮੁੱਖ ਮੰਤਰੀ ਆਪਣੇ ਤਜ਼ਰਬੇ ਕਰਨਗੇ ਸਾਂਝੇ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੋਚ - ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐਫ.) ਦਾ ਤੀਜਾ ਅਡੀਸ਼ਨ- ਫਿਰ ਤੋਂ ਡਿਫੈਂਸ਼ ਸਬੰਧੀ ਮੁੱਦਿਆਂ ਅਤੇ ਉਨ੍ਹਾਂ ਵਿਆਕਤੀਆਂ ਜਿਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੇ ਇਸ ਸੰਸਾਰ ਨੂੰ ਸਦਭਾਵਨਾ ਨਾਲ ਰਹਿਣ ਲਈ ਢੁਕਵਾਂ ਸਥਾਨ ਬਣਾਇਆ ਹੈ, ਦੇ ਕਿੱਸਿਆਂ ਨਾਲ ਲੋਕਾਂ ਨੂੰ ਰੂਬਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
 

 

ਫੌਜ ਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਵਟਾਂਦਰੇ ਦੀ ਅਗਵਾਈ ਕਰਦਿਆਂ ਅਤੇ ਹਥਿਆਰਬੰਦ ਸੈਨਾਵਾਂ ਵਿਚ ਦੇਸ਼ ਦੀ ਸੇਵਾ ਕਰਨ ਸਬੰਧੀ ਆਪਣੇ ਤਜਰਬਿਆਂ ਨੂੰ ਸਾਂਝਾ ਕਰਦਿਆਂ, ਕੈਪਟਨ ਅਮਰਿੰਦਰ ਸਿੰਘ ਇਸ ਮੇਲੇ ਦੌਰਾਨ ਯੁੱਧ ਦੇ ਮੈਦਾਨ ਅਤੇ ਸਾਹਿਤਕ ਖੇਤਰ ਵਿਚੋਂ ਸਭ ਤੋਂ ਮਾਹਿਰ ਵਿਅਕਤੀਆਂ ਨੂੰ ਰੂਬਰੂ ਕਰਵਾ ਰਹੇ ਹਨ।
 

ਚੰਡੀਗੜ੍ਹ ਦੇ ਲੇਕ ਕਲੱਬ ਵਿਖੇ 13 ਦਸੰਬਰ ਤੋਂ 15 ਦਸੰਬਰ ਤੱਕ ਤਿੰਨ ਦਿਨ ਚੱਲਣ ਵਾਲੇ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਕਰਨਗੇ। ਉਨ੍ਹਾਂ ਨਾਲ ਉੱਘੇ ਸਾਹਿਤਕਾਰ ਸਰ ਮਾਰਕ ਟੂਲੀ, ਇਤਿਹਾਸਕਾਰ ਪੁਸਪੇਸ ਪੰਤ, ਰੈਮਨ ਮੈਗਸੇਸੇ ਐਵਾਰਡੀ ਰਵੀਸ ਕੁਮਾਰ, ਬਹਾਦਰੀ ਪੁਰਸਕਾਰ ਜੇਤੂ ਅਤੇ ਰੱਖਿਆ ਮਾਹਰ ਇਸ ਫੈਸਟ ਵਿੱਚ ਮੌਜੂਦ ਹੋਣਗੇ ਅਤੇ ਹਾਜ਼ਰੀ ਲਗਾਉਣ ਵਾਲੇ ਸੈਲਾਨੀਆਂ ਨੂੰ ਵੱਖ-ਵੱਖ ਮੁੱਦਿਆਂ 'ਤੇ ਕੇਂਦ੍ਰਤ ਸੈਸਨਾਂ ਦੇ ਸਮੂਹਾਂ ਵਿਚ ਸਾਮਲ ਕੀਤਾ ਜਾਵੇਗਾ।
 

 

13 ਤੋਂ 15 ਦਸੰਬਰ ਤੱਕ ਆਯੋਜਿਤ ਹੋਣ ਵਾਲੇ ਇਸ ਫੈਸਟ ਦੌਰਾਨ ਸੈਨਿਕ ਇਤਿਹਾਸ ਤੋਂ ਲੈ ਕੇ ਯੁੱਧਾਂ ਅਤੇ ਮੌਜੂਦਾ ਸਾਈਬਰ ਸੁਰੱਖਿਆ ਮਾਮਲਿਆਂ ਤੱਕ ਦੇ ਵਿਸਆਿਂ 'ਤੇ ਪੈਨਲ ਚਰਚਾ ਕਰਵਾਈ ਜਾਵੇਗੀ। ਇਸ ਦੌਰਾਨ ਸੰਵਾਦ ਸੈਸ਼ਨ ਵਿੱਚ ਬਹਾਦਰੀ ਪੁਰਸਕਾਰ ਜੇਤੂਆਂ ਵੱਲੋਂ ਲੜਾਈ ਦੇ ਮੈਦਾਨ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਤਿੰਨ ਦਿਨਾਂ ਦੌਰਾਨ ਹਥਿਆਰਬੰਦ ਸੈਨਾਵਾਂ ਦਾ ਹਿੱਸਾ ਬਣਨ 'ਤੇ ਜੋਸ਼... ਜਜਬਾ ਅਤੇ ਜਨੂੰਨ... 'ਤੇ ਅਧਾਰਿਤ ਵਿਸ਼ੇਸ਼ ਆਡੀਓ ਵਿਜੁਅਲ ਸੋਅ ਕਲੈਰੀਅਨ ਕਾਲ ਥੀਏਟਰ ਆਯੋਜਿਤ ਕਰਵਾਏ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Third Military Literature Festival starts tomorrow