ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੀਸਰਾ ਮਿੰਨੀ ਕਹਾਣੀ ਸਮਾਗਮ ਆਯੋਜਿਤ, ਅਣੂ ਦਾ ਨਵਾਂ ਅੰਕ ਰਿਲੀਜ਼

ਤੀਸਰਾ ਮਿੰਨੀ ਕਹਾਣੀ ਸਮਾਗਮ ਆਯੋਜਿਤ, ਅਣੂ ਦਾ ਨਵਾਂ ਅੰਕ ਰਿਲੀਜ਼

ਕਰੋਨਾ ਵਾਇਰਸ ਕਾਰਨ ਚੱਲ ਰਹੇ ਲਾਕਡਾਊਨ/ਕਰਫ਼ਿਊ ਦਰਮਿਆਨ ਅੱਜ ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ ਅਤੇ ਅਦਾਰਾ ‘ਮਿੰਨੀ’ ਵੱਲੋਂ ਮਿੰਨੀ ਕਹਾਣੀ ਵਿਕਾਸ ਮੰਚ ਬਰੇਟਾ ਦੇ ਸਹਿਯੋਗ ਨਾਲ ਤੀਸਰਾ ਆਨਲਾਈਨ ‘ਮਿੰਨੀ ਕਹਾਣੀ ਪਾਠ ਤੇ ਚਰਚਾ’ ਸਮਾਗਮ ਰਚਾਇਆ ਗਿਆ। ਜਿਸ ਵਿਚ ਲਗਭਗ 35 ਲੇਖਕਾਂ ਨੇ ਘਰ ਬੈਠਿਆ ਹੀ ਸ਼ਮੂਲੀਅਤ ਕੀਤੀ।

 

 

ਸਮਾਗਮ ਵਿਚ ਸਭ ਤੋਂ ਪਹਿਲਾਂ ਮੰਚ ਦੇ ਕੋ-ਕਨਵੀਨਰ ਜਗਦੀਸ਼ ਰਾਏ ਕੁਲਰੀਆਂ ਨੇ ਸਮਾਗਮ ਦੀ ਰੂਪਰੇਖਾ ਸਾਂਝੀ ਕਰਦਿਆਂ ਭਵਿੱਖ ਵਿਚ ਕਰਵਾਏ ਜਾਣ ਵਾਲੇ ਸਮਾਗਮਾਂ ਸੰਬੰਧੀ ਵੀ ਗੱਲਬਾਤ ਕੀਤੀ।ਮਿੰਨੀ ਕਹਾਣੀ ਵਿਕਾਸ ਮੰਚ ਬਰੇਟਾ ਵੱਲੋਂ ਮਹਿੰਦਰਪਾਲ ਮਿੰਦਾ ਨੇ ਸਾਰੇ ਸ਼ਾਮਿਲ ਲੇਖਕਾਂ ਨੂੰ ਜੀ ਆਇਆ ਨੂੰ ਕਹਿੰਦੇ ਹੋਏ ਰਸਮੀ ਸਵਾਗਤ ਕੀਤਾ।ਇਸ ਤੋਂ ਬਾਅਦ ਸੁਰਿੰਦਰ ਕੈਲੇ ਦੀ ਸੰਪਾਦਨਾ ਹੇਠ ਛਪਦੇ ਮੈਗਜ਼ੀਨ ‘ਅਣੂ’ ਦਾ ਕਿਸਾਨੀ ਜਨ-ਜੀਵਨ ਤੇ ਅਧਾਰਿਤ ਵਿਸ਼ੇਸ਼ ਅੰਕ-2 ਨੂੰ ਰਿਲੀਜ਼ ਕੀਤਾ ਗਿਆ।

 

 

ਇਸ ਸਮਾਗਮ ਵਿਚ ਪੰਜ ਲੇਖਕਾਂ ਜਿੰਨ੍ਹਾਂ ਵਿਚ ਡਾ. ਸ਼ਿਆਮ ਸੁੰਦਰ ਦੀਪਤੀ ਨੇ ‘ਪਹਿਲ’, ਹਰਭਜਨ ਸਿੰਘ ਖੇਮਕਰਨੀ ਨੇ ‘ਖੁਰਦੀਆਂ ਪੈੜਾਂ’, ਡਾ. ਬਲਦੇਵ ਸਿੰਘ ਖਹਿਰਾ ਨੇ ‘ਅੰਤਹੀਣ ਯੁੱਧ’, ਮਨਪ੍ਰੀਤ ਕੌਰ ਭਾਟੀਆ ਨੇ ‘ਉਡੀਕ’ ਅਤੇ ਕੁਲਵਿੰਦਰ ਕੌਸ਼ਲ ਨੇ ‘ਠਕ-ਠਕ-ਠਕ’ ਨਾਮੀਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ।ਇਹਨਾਂ ਮਿੰਨੀ ਕਹਾਣੀਆਂ ਤੇ ਵਿਦਵਾਨ ਆਲੋਚਕਾਂ ਡਾ. ਰਾਵਿੰਦਰ ਸਿੰਘ ਸੰਧੂ ਅਤੇ ਪ੍ਰੋ. ਗੁਰਦੀਪ ਢਿੱਲੋਂ ਨੇ ਚਰਚਾ ਕਰਦੇ ਹੋਏ ਕਿਹਾ ਕਿ ਪੜ੍ਹੀਆਂ ਗਈਆਂ ਮਿੰਨੀ ਕਹਾਣੀਆਂ ਮੁੱਖ ਤੌਰ ਤੇ ਨਾਰੀਵਾਦੀ ਮਿੰਨੀ ਕਹਾਣੀਆਂ ਹਨ, ਜੋ ਔਰਤ ਦੇ ਸ਼ਸ਼ਕਤੀਕਰਨ, ਲਿੰਗਕ ਸਮਾਨਤਾ ਅਤੇ ਮਨੁੱਖੀ ਮਨ ਦੀ ਘਾੜਤ ਦੀ ਗੱਲ ਕਰਦੀਆਂ ਹੋਈਆਂ ਨਾਰੀ ਮਨ ਦੇ ਅੰਤਰੀਵ ਭਾਵਾਂ ਨੂੰ ਪ੍ਰਗਟ ਕਰਦੀਆਂ ਹਨ।

ਤੀਸਰਾ ਮਿੰਨੀ ਕਹਾਣੀ ਸਮਾਗਮ ਆਯੋਜਿਤ, ਅਣੂ ਦਾ ਨਵਾਂ ਅੰਕ ਰਿਲੀਜ਼

 

ਸਭ ਤੋਂ ਵੱਡੀ ਗੱਲ ਇਹਨਾਂ ਵਿਚਲਾ ਕਥਾ ਰਸ ਧਿਆਨ ਖਿੱਚਦਾ ਹੈ ਤੇ ਇਸ ਵਿਧਾ ਦੀ ਸਮਰੱਥਾ ਨੂੰ ਪ੍ਰਗਟ ਕਰਦਾ ਹੈ।ਇਸ ਸੰਵਾਦ ਦੀ ਲੜੀ ਨੂੰ ਡਾ. ਨਾਇਬ ਸਿੰਘ ਮੰਡੇਰ, ਡਾ. ਇੰਦਰਪਾਲ ਕੌਰ, ਡਾ. ਹਰਪ੍ਰੀਤ ਸਿੰਘ ਰਾਣਾ, ਸ਼ਿਆਮ ਸੁੰਦਰ ਅਗਰਵਾਲ, ਜਸਬੀਰ ਢੰਡ, ਡਾ. ਹਰਜਿੰਦਰਪਾਲ ਕੌਰ ਕੰਗ, ਪਰਦੀਪ ਮਹਿਤਾ, ਮੰਗਤ ਕੁਲਜਿੰਦ, ਕੰਵਲਜੀਤ ਭੋਲਾ ਲੰਡੇ, ਸੋਮਨਾਥ ਕਲਸੀਆਂ, ਰਾਜਦੇਵ ਕੌਰ ਸਿਧੂ, ਡਾ. ਸਾਧੂ ਰਾਮ ਲੰਗੇਆਣਾ, ਸੀਮਾ ਵਰਮਾ, ਵਿਵੇਕ, ਸੁਖਦਰਸ਼ਨ ਗਰਗ, ਡਾ. ਗੁਰਵਿੰਦਰ ਅਮਨ, ਡਾ. ਸੰਦੀਪ ਰਾਣਾ, ਮਮਤਾ ਸ਼ਰਮਾ ਸੇਤੀਆ, ਮਨਿੰਦਰ ਭਾਟੀਆ, ਬੀਰ ਇੰਦਰ ਸਿੰਘ ਬਨਭੌਰੀ, ਅਮਰਜੀਤ ਕੌਰ ਹਰੜ੍ਹ, ਹਰਿੰਦਰ ਸਿੰਘ ਗੋਗਨਾ, ਊਸ਼ਾ ਦੀਪਤੀ, ਦਰਸ਼ਨ ਸਿੰਘ ਬਰੇਟਾ ਨੇ ਅੱਗੇ ਤੋਰਦਿਆਂ ਮਿੰਨੀ ਕਹਾਣੀ ਵਿਧਾ ਦੇ ਵਿਭਿੰਨ ਪੱਖਾਂ ਤੇ ਚਰਚਾ ਕੀਤੀ।ਲਗਭਗ ਦੋ ਘੰਟੇ ਤੱਕ ਚੱਲਿਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ।

-ਜਗਦੀਸ਼ ਰਾਏ ਕੁਲਰੀਆਂ   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Third Mini Kahani Event Organized New Issue of Annu Released