ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਾਖਾ ਤੋਂ ਇਸ ਉਮੀਦਵਾਰ ਨੇ ਅਨੋਖੇ ਢੰਗ ਨਾਲ ਭਰੇ ਨਾਮਜ਼ਦਗੀ ਕਾਗਜ਼

ਦਾਖਾ ਤੋਂ ਇਸ ਉਮੀਦਵਾਰ ਨੇ ਅਨੋਖੇ ਢੰਗ ਨਾਲ ਭਰੇ ਨਾਮਜ਼ਦਗੀ ਕਾਗਜ਼

ਅੱਜ ਦਾਖਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਇੱਕ ਉਮੀਦਵਾਰ ਨੇ ਅਨੋਖੇ ਤਰੀਕੇ ਨਾਲ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਉਮੀਦਵਾਰ ਦਾ ਨਾਂਅ ਟੀਟੂ ਬਾਣੀਆ ਹੈ।

 

 

ਟੀਟੂ ਨੇ ਆਪਣੇ ਨਾਮਜ਼ਦਗੀ ਕਾਗਜ਼ ਆਪਣੇ ਗਲ਼ੇ ਵਿੱਚ ਬਿਜਲੀ ਦੇ ਮੀਟਰਾਂ ਦਾ ਹਾਰ ਪਾ ਕੇ ਦਾਖ਼ਲ ਕੀਤੇ। ਦਰਅਸਲ, ਇੰਝ ਉਹ ਪੰਜਾਬ ਵਿੱਚ ਮਹਿੰਗੀ ਬਿਜਲੀ ਵਿਰੁੱਧ ਆਪਣਾ ਸੁਨੇਹਾ ਦੇਣਾ ਚਾਹੁੰਦੇ ਸਨ।

 

 

ਟੀਟੂ ਬਾਣੀਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪੰਜਾਬ ਸਰਕਾਰ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦੇ ਹਨ ਕਿ ਆਮ ਖਪਤਕਾਰਾਂ ਉੱਤੇ ਬਿਜਲੀ ਦੇ ਬਿਲਾਂ ਦਾ ਭਾਰੀ ਬੋਝ ਵਧ ਗਿਆ ਹੈ।

 

 

ਉਨ੍ਹਾਂ ਕਿਹਾ ਕਿ ਉਹ ਸਰਕਾਰ ਵਿਰੁੱਧ ਆਪਣੀ ਜੰਗ ਜਾਰੀ ਰੱਖਣਗੇ। ਚੇਤੇ ਰਹੇ ਕਿ ਟੀਟੂ ਬਾਣੀਆਂ ਨੇ ਲੁਧਿਆਣਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This candidate filed nomination papers in distinctive style