ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਛੀਵਾੜਾ ਦੇ ਇਸ ਸਰਕਾਰੀ ਪ੍ਰਾਇਮਰੀ ਸਕੂਲ ਨੇ ਬਣਾਇਆ ਖ਼ਾਸ ਮੁਕਾਮ

‘ਨਚਣ ਖੇਡਣ ਮਨ ਕਾ ਚਾਉਇਸ ਤੁਕ ਨੂੰ ਸਿੱਧ ਕਰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ (2) ਨੇ ਸੈਂਟਰ ਪੱਧਰੀ ਹੋਏ ਖੇਡ ਮੁਕਾਬਲਿਆਂ ਵਿੱਚ ਆਵਰ ਆਲ ਟਰਾਫੀ ਹਾਸਲ ਕਰਕੇ ਬਲਾਕ ਵਿੱਚ ਆਪਣੇ ਸਕੂਲ ਦੀ ਪਕੜ ਹੋਰ ਮਜ਼ਬੂਤ ਕੀਤੀ

 

ਇਹ ਸਕੂਲ ਹਫਤਾ ਪਹਿਲਾਂ ਵੀ ਸਭ ਦੇ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਸੀ ਕਿਉਂਕਿ ਇਸ ਸਕੂਲ ਦੀ ਵਿਦਿਆਰਥਣ ਚਰਨਕਵਲ ਕੌਰ ਨੇ ਪੂਰੇ ਜਿਲੇ ਵਿੱਚੋਂ ਸੋਲੋ ਗੀਤ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਆਪਣੇ ਸਕੂਲ ਦੀ ਇਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਅੱਜ ਇਸੇ ਸਕੂਲ ਦੇ ਬੱਚਿਆਂ ਨੇ ਖੇਡਾਂ ਵਿੱਚ ਵੀ ਮੱਲਾ ਮਾਰੀਆਂ। ਇਹ ਸੈਂਟਰ ਪੱਧਰੀ ਖੇਡਾਂ ਪਾ ਸਕੂਲ ਗੜੀ ਤਰਖਾਣਾਂ 1 ਵਿਖੇ ਹੋਈਆਂ।

 

ਮੁੱਖ ਮਹਿਮਾਨ ਵੱਜੋਂ ਸੁਰਿੰਦਰ ਕੁੰਦਰਾ ਪ੍ਰਧਾਨ ਨਗਰ ਕੌਂਸਲ, ਰਾਜੇਸ਼ ਬਿੱਟੂ (ਪੀਏ ਐਮ ਐਲ ਅਮਰੀਕ ਸਿੰਘ ਢਿਲੋਂ), ਗੁਰਨਾਮ ਸਿੰਘ ਖਾਲਸਾ (ਐਮ ਸੀ) ਨੇ ਸ਼ਿਰਕਤ ਕੀਤੀ। ਪਾ ਸਕੂਲ ਮਾਛੀਵਾੜਾ 2 ਦੀਆਂ ਪ੍ਰਾਪਤੀਆਂ ਹੇਠ ਲਿਖੇ ਅਨੁਸਾਰ ਹਨ।

 

ਲੰਬੀ ਛਾਲ ਵਿਚ ਗੋਰੀ ਕੁਮਾਰੀ ਤੇ ਕਮਾਲੂ ਕੁਮਾਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਰਸੀ ਟਪਣ ਵਿਚ ਸਮਰ ਕੁਮਾਰ, ਅਨਾਮਿਕਾ ਕੁਮਾਰੀ ਤੇ ਰੂਬੀ ਕੁਮਾਰੀ ਨੇ ਇਨਾਮ ਹਾਸਲ ਕੀਤੇ। 100ਮੀਟਰ ਦੌੜ ਵੀ ਇਸ ਸਕੂਲ ਦੇ ਇਹਨਾਂ ਹੀ ਤਿੰਨੋ ਬੱਚਿਆ ਦੇ ਹਿੱਸੇ ਆਈ। ਇਸ ਸਕੂਲ ਦੀ ਹੀ ਕੁੜੀਆਂ ਤੇ ਮੁੰਡਿਆਂ ਦੀ ਖੋ ਖੋ ਦੀ ਟੀਮ ਅਵਲ ਰਹੀ। ਸ਼ਤਰੰਜ ਵਿਚ ਦੀਪਕ ਕੁਮਾਰ ਜੇਤੂ ਰਿਹਾ।

 

ਇਹ ਸਾਰੇ ਮੁਕਾਬਲੇ ਜਿੱਤਣ ਕਰਕੇ ਇਕ ਵਾਰ ਫੇਰ ਤੋਂ ਸਾ ਸਕੂਲ ਮਾਛੀਵਾੜਾ (2) ਵਧਾਈ ਦਾ ਪਾਤਰ ਹੈ। ਇਸ ਸਾਰੀ ਜਿੱਤ ਦਾ ਸਿਹਰਾ ਸਕੂਲ ਦੇ ਮਿਹਨਤੀ, ਸਿਰੜੀ, ਤੇ ਯੋਗ ਹੈੱਡ ਟੀਚਰ ਲਖਵਿੰਦਰ ਸਿੰਘ ਗਰੇਵਾਲ ਅਤੇ ਉਸਦੀ ਸਮੂਹ ਅਧਿਆਪਕਾਂ ਦੀ ਟੀਮ ਨੂੰ ਜਾਂਦਾ ਹੈ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This Government Primary School of Machhiwara made special place in position