ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਇਸ ਸਕੂਲ ਨੇ ਨਸ਼ਿਆਂ ਵਿਰੁੱਧ ਜਿੱਤਿਆ ਪਹਿਲਾ ਸਥਾਨ

ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਦਿਆਰਥੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਬੱਡੀ ਪ੍ਰੋਗਰਾਮ ਤਹਿਤ ਤਹਿਸੀਲ ਪੱਧਰਤੇ ਜੇਤੂ ਰਹੀਆਂ ਟੀਮਾਂ ਦੇ ਜ਼ਿਲ੍ਹਾ ਪੱਧਰੀ ਨਾਟਕ ਮੁਕਾਬਲੇ ਐਸ.ਕੇ.ਬੀ.ਡੀ..ਵੀ ਸਕੂਲ ਪੈਚਾਂਵਾਲੀ ਵਿਖੇ ਕਰਵਾਏ ਗਏਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ


ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਡੀ ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਵਿਜੈਪਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ . ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ . ਕੁਲਵੰਤ ਸਿੰਘ ਅਤੇ ਪ੍ਰਾਜੈਕਟ ਦੇ ਜ਼ਿਲ੍ਹਾ ਇੰਚਾਰਜ . ਪੰਮੀ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗਿੱਦੜਾਂ ਵਾਲੀ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਡੀ ਕਦੀਮ ਨੇ ਤੀਜਾ ਸਥਾਨ ਹਾਸਲ ਕੀਤਾ ਹੈ

 

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਬੱਡੀ ਪ੍ਰੋਗਰਾਮ ਤਹਿਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈਸਕੂਲੀ ਵਿਦਿਆਰਥੀ ਬੱਡੀ ਪ੍ਰੋਗਰਾਮ ਦਾ ਹਿੱਸਾ ਬਣ ਕੇ ਨਸ਼ਿਆਂ ਵਿਚ ਗ੍ਰਸਤ ਹੋ ਰਹੇ ਲੋਕਾਂ ਨੂੰ ਇਸ ਦਲਦਲ ਵਿਚੋਂ ਕੱਢਣ ਲਈ ਸੁਚੇਤ ਕਰ ਰਹੇ ਹਨ


ਇਸ ਤੋਂ ਪਹਿਲਾਂ ਐਸ.ਕੇ.ਬੀ.ਡੀ..ਵੀ ਪੈਂਚਾਂਵਾਲੀ ਪਬਲਿਕ ਸਕੂਲ ਦੇ ਪਿ੍ਰੰਸੀਪਲ ਸ੍ਰੀ ਜੀ.ਡੀ. ਸੈਣੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆਇਨ੍ਹਾਂ ਮੁਕਾਬਲਿਆਂ ਵਿਚ ਜੱਜ ਦੀ ਭੂਮਿਕਾ ਸਰਕਾਰੀ ਪ੍ਰਾਇਮਰੀ ਸਕੁਲ ਨਵਾਂ ਸਲੇਮਸ਼ਾਹ ਦੇ ਅਧਿਆਪਕ ਸ੍ਰੀ ਰਾਕੇਸ਼ ਕੰਬੋਜ, ਸਰਕਾਰੀ ਮਿਡਲ ਸਕੂਲ ਤੇਲੂਪੁਰਾ ਦੇ ਅਧਿਆਪਕ ਸ੍ਰੀ ਦੀਪਕ ਕੰਬੋਜ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਦੇ ਸ੍ਰੀ ਕੁਲਜੀਤ ਸਿੰਘ ਭੱਟੀ ਨੇ ਨਿਭਾਈਇਸ ਮੌਕੇ ਸਮੂਹ ਟੀਮਾਂ ਦੇ ਇੰਚਾਰਜ ਅਧਿਆਪਕ ਹਾਜ਼ਰ ਸਨ

 


ਜੇਤੂ ਟੀਮਾਂ ਆਜ਼ਾਦੀ ਜ਼ਸਨਾਂ ਵਿਚ ਲੈਣਗੀਆਂ ਹਿੱਸਾ


ਪ੍ਰਾਜੈਕਟ ਦੇ ਜ਼ਿਲ੍ਹਾ ਇੰਚਾਰਜ . ਪੰਮੀ ਸਿੰਘ ਨੇ ਦੱਸਿਆ ਕਿ ਪਹਿਲੇ ਸਥਾਨਤੇ ਰਹਿਣ ਵਾਲੀ ਟੀਮ ਫ਼ਾਜ਼ਿਲਕਾ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਸਮਾਰੋਹ, ਦੂਜੇ ਸਥਾਨਤੇ ਰਹੀ ਗਿੱਦੜਾਂਵਾਲੀ ਸਕੂਲ ਦੀ ਟੀਮ ਅਬੋਹਰ ਵਿਖੇ ਹੋਣ ਵਾਲੇ ਤਹਿਸੀਲ ਪੱਧਰੀ ਆਜ਼ਾਦੀ ਸਮਾਗਮ ਅਤੇ ਤੀਜੇ ਸਥਾਨ ਦੀ ਢੰਡੀ ਕਦੀਮ ਸਕੂਲ ਦੀ ਟੀਮ ਜਲਾਲਾਬਾਦ ਦੇ ਆਜ਼ਾਾਦੀ ਸਮਾਗਮ ਵਿਚ ਆਪਣੀਆਂ ਪੇਸ਼ਕਾਰੀਆਂ ਦੇਣਗੀਆਂ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This school of Punjab won first place against drugs