ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਤਕੀਂ ਨਹੀਂ ਚੱਲਿਆ ਕਾਂਗਰਸੀ ਸਟਾਰ–ਪ੍ਰਚਾਰਕ ਨਵਜੋਤ ਸਿੱਧੂ ਦਾ ਜਾਦੂ

ਐਤਕੀਂ ਨਹੀਂ ਚੱਲਿਆ ਕਾਂਗਰਸੀ ਸਟਾਰ–ਪ੍ਰਚਾਰਕ ਨਵਜੋਤ ਸਿੱਧੂ ਦਾ ਜਾਦੂ

ਹੁਣ ਤੱਕ ਕਾਂਗਰਸ ਦੇ ਸਟਾਰ–ਪ੍ਰਚਾਰਕ ਮੰਨੇ ਜਾਂਦੇ ਰਹੇ ਨਵਜੋਤ ਸਿੰਘ ਸਿੱਧੂ ਦਾ ਜਾਦੂ ਇਸ ਵਾਰ ਦੀਆਂ ਆਮ ਸੰਸਦੀ ਚੋਣਾਂ ’ਚ ਚੱਲ ਨਹੀਂ ਸਕਿਆ। ਪਹਿਲਾਂ ਜਿਹੜੇ ਵੀ ਹਲਕੇ ਵਿੱਚ ਜਾ ਕੇ ਉਹ ਰੈਲੀ ਕਰਦੇ ਸਨ, ਉੱਥੋਂ ਕਾਂਗਰਸੀ ਉਮੀਦਵਾਰ ਜਿੱਤ ਜਾਂਦਾ ਸੀ। ਪਿਛਲੇ ਵਰ੍ਹੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਾਂ ਇਹੋ ਕੁਝ ਵੇਖਣ ਨੂੰ ਮਿਲਿਆ ਸੀ।

 

 

ਤਦ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ’ਚ ਕਾਂਗਰਸ ਦੀ ਸਰਕਾਰ ਕਾਇਮ ਹੋਈ ਸੀ। ਉਦੋਂ ਸ੍ਰੀ ਨਵਜੋਤ ਸਿੰਘ ਸਿੱਧੂ ਦੇ ਪ੍ਰਚਾਰ ਦੀ ਸਫ਼ਲਤਾ ਦਰ 80 ਫ਼ੀ ਸਦੀ ਆਈ ਸੀ ਪਰ ਐਤਕੀਂ ਲੋਕ ਸਭਾ ਚੋਣਾਂ ਦੌਰਾਨ ਇਹ ਸਿਰਫ਼ 10 ਫ਼ੀ ਸਦੀ ਰਹਿ ਗਈ।

 

 

ਲੋਕ ਸਭਾ ਚੋਣਾਂ ਦੌਰਾਨ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਭਾਰਤ ਦੇ 60 ਸੰਸਦੀ ਹਲਕਿਆਂ ਵਿੱਚ 64 ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ 10 ਪ੍ਰੈੱਸ ਕਾਨਫ਼ਰੰਸਾਂ ਨੂੰ ਸੰਬੋਧਨ ਕੀਤਾ ਪਰ ਕਾਂਗਰਸ ਉਨ੍ਹਾਂ ’ਚੋਂ ਸਿਰਫ਼ ਸੱਤ ਹਲਕਿਆਂ ਵਿੱਚ ਹੀ ਜਿੱਤਾਂ ਹਾਸਲ ਕਰ ਸਕੀ।

 

 

ਵਿਧਾਨ ਸਭਾ ਚੋਣਾਂ ਵੇਲੇ ਸ੍ਰੀ ਸਿੱਧੂ ਨੂੰ ਸਟਾਰ ਪ੍ਰਚਾਰਕ ਐਲਾਨਿਆ ਗਿਆ ਸੀ। ਉਨ੍ਹਾਂ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੋਂ ਬਾਅਦ ਦਾ ਦਰਜਾ ਦਿੱਤਾ ਜਾਣ ਲੱਗ ਪਿਆ ਸੀ। ਉਦੋਂ ਇਹ ਵੀ ਕਿਹਾ ਗਿਆ ਸੀ ਕਿ ਸ੍ਰੀ ਸਿੱਧੂ ਦੇ ਪ੍ਰਚਾਰ ਦੀ ਸਫ਼ਲਤਾ ਦੀ ਦਰ ਪ੍ਰਧਾਨ ਮੰਤਰੀ ਦੇ ਪ੍ਰਚਾਰ ਦੀ ਸਫ਼ਲਤਾ ਦੀ ਦਰ ਤੋਂ ਵੀ ਵੱਧ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This time Congress Star Campaigner Navjot Sidhu s magic failed