ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਦੇ ਵੋਟਰ ਐਤਕੀਂ ਉਮੀਦਵਾਰਾਂ ਤੋਂ ਪੁੱਛ ਰਹੇ ਤਿੱਖੇ ਸੁਆਲ

​​​​​​​ਪੰਜਾਬ ਦੇ ਵੋਟਰ ਐਤਕੀਂ ਉਮੀਦਵਾਰਾਂ ਤੋਂ ਪੁੱਛ ਰਹੇ ਤਿੱਖੇ ਸੁਆਲ

ਪੰਜਾਬ ਦੇ ਵੋਟਰ ਹੁਣ ਪਹਿਲਾਂ ਵਾਂਗ ਭੋਲੇ–ਭਾਲੇ ਨਹੀਂ ਰਹੇ। ਉਹ ਪੂਰੀ ਤਰ੍ਹਾਂ ਜਾਗਰੂਕ ਹਨ। ਇਸੇ ਲਈ ਉਹ ਹੁਣ ਵੱਖੋ–ਵੱਖਰੇ ਉਮੀਦਵਾਰਾਂ ਤੋਂ ਵਿਅਕਤੀਗਤ ਸੁਆਲ ਪੁੱਛ ਰਹੇ ਹਨ ਤੇ ਹਰੇਕ ਪਾਰਟੀ ਦੀ ਕਾਰਗੁਜ਼ਾਰੀ ਉੱਤੇ ਵੀ ਉਨ੍ਹਾਂ ਦੀ ਚੌਕਸ ਨਜ਼ਰ ਹੈ।

 

 

ਸਾਲ 2019 ਦੀਆਂ ਆਮ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਮ ਵਾਂਗ ਪਿੰਡਾਂ ਦੇ ਗੇੜੇ ਮਾਰ ਰਹੇ ਹਨ ਪਰ ਐਤਕੀਂ ਉਨ੍ਹਾਂ ਨੂੰ ਪਿੰਡਾਂ ਦੇ ਵਾਸੀਆਂ ਦੇ ਤਿੱਖੇ ਸੁਆਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸੱਦੀਕ ਤੋਂ ਇਸ ਵਾਰ ਲਗਭਗ ਹਰ ਥਾਂ ਉੱਤੇ ਹੀ ਅਨੇਕ ਮੁੱਦਿਆਂ ਬਾਰੇ ਸੁਆਲ ਕੀਤੇ ਜਾ ਰਹੇ ਹਨ। ਪਹਿਲਾਂ ਲੋਕ ਉਨ੍ਹਾਂ ਦੇ ਗੀਤ ਸੁਣ ਲੈਂਦੇ ਹਨ ਤੇ ਫਿਰ ਉਨ੍ਹਾਂ ਤੋਂ ਸੁਆਲ ਕਰਨੇ ਸ਼ੁਰੂ ਕਰ ਦਿੰਦੇ ਹਨ।

 

 

ਇੰਝ ਹੀ ਮੁਹੰਮਦ ਸੱਦੀਕ ਦੇ ਵਿਰੋਧੀ ਉਮੀਦਵਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਲਜ਼ਾਰ ਸਿੰਘ ਰਣੀਕੇ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਘੇਰ ਲਿਆ। ਉਨ੍ਹਾਂ ਸ੍ਰੀ ਰਣੀਕੇ ਤੋਂ ਐੱਨਡੀਏ ਵੱਲੋਂ ਕਿਸਾਨਾਂ ਨਾਲ ਕੀਤੇ ਉਨ੍ਹਾਂ ਵਾਅਦਿਆਂ ਬਾਰੇ ਸੁਆਲ ਕੀਤੇ, ਜੋ ਹਾਲੇ ਤੱਕ ਵੀ ਪੂਰੇ ਨਹੀਂ ਹੋਏ।

 

 

ਇੰਝ ਹੀ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਦੋਂ ਚੁੱਪ ਹੋ ਜਾਣਾ ਪਿਆ, ਜਦੋਂ ਨੌਜਵਾਨਾਂ ਨੇ ਉਨ੍ਹਾਂ ਤੋਂ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਬੇਰੁਜ਼ਗਾਰੀ ਬਾਰੇ ਸੁਆਲ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This time Punjab Voters are asking harsh questions to candidates