ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਐਤਕੀਂ ਪੰਜਾਬ 'ਚ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਵਰ੍ਹੇਗੀ ਮਾਨਸੂਨ

​​​​​​​ਐਤਕੀਂ ਪੰਜਾਬ 'ਚ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਵਰ੍ਹੇਗੀ ਮਾਨਸੂਨ

ਇਸ ਵਰ੍ਹੇ ਮਾਨਸੂਨ ਪੰਜਾਬ 'ਚ ਕੁਝ ਦੇਰੀ ਨਾਲ ਆਈ ਸੀ ਤੇ ਦੇਰੀ ਨਾਲ ਹੀ ਜਾਵੇਗੀ। ਅਜਿਹਾ ਅਨੁਮਾਨ ਭਾਰਤੀ ਮੌਸਮ ਵਿਭਾਗ ਦਾ ਹੈ। ਵਿਭਾਗ ਦੇ ਡਾਇਰੈਕਟਰ ਸ੍ਰੀ ਸੁਰੇਂਦਰ ਪਾਲ ਨੇ ਦੱਸਿਆ ਕਿ ਇਸ ਵਾਰ ਮਾਨੁਸੂਨ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਰਹਿ ਸਕਦੀ ਹੈ।

 

 

ਸ੍ਰੀ ਸੁਰੇਂਦਰ ਪਾਲ ਨੇ ਦੱਸਿਆ ਕਿ 1990ਵਿਆਂ ਦੌਰਾਨ ਮਾਨਸੂਨ ਅਕਸਰ ਸਤੰਬਰ ਦੇ ਦੂਜੇ ਹਫ਼ਤੇ ਵਰ੍ਹਦੀ ਹੁੰਦੀ ਸੀ। ਫਿਰ ਇਹ ਤਰੀਕ ਅੱਗੇ ਵਧ ਕੇ 18 ਸਤੰਬਰ ਹੋ ਗਈ ਸੀ। ਅਗਲੇ ਸਾਲਾਂ ਦੌਰਾਨ ਇਹ ਹੋਰ ਅੱਗੇ ਵਧ ਗਈ ਤੇ ਪਿਛਲੇ ਵਰ੍ਹੇ ਵੀ ਇਹ ਅਕਤੂਬਰ ਤੱਕ ਚੱਲਦੀ ਰਹੀ ਸੀ ਤੇ ਇਸ ਵਾਰ ਵੀ ਇੰਝ ਹੀ ਹੋਣ ਵਾਲਾ ਹੈ।

 

 

ਪਿਛਲੇ ਪੰਜ ਸਾਲਾਂ ਦੌਰਾਨ ਮਾਨਸੂਨ 29 ਸਤੰਬਰ ਤੋਂ ਲੈ ਕੇ 5 ਅਕਤੂਬਰ ਤੱਕ ਵੀ ਵਰ੍ਹਦੀ ਰਹੀ ਹੈ। ਸ੍ਰੀ ਸੁਰੇਂਦਰ ਪਾਲ ਨੇ ਦੱਸਿਆ ਕਿ ਜਲਵਾਯੂ ਦੇ ਰੁਝਾਨ ਹੌਲੀ–ਹੌਲੀ ਬਦਲ ਰਹੇ ਹਨ। ਮਾਨਸੂਨ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਖੇਤਰਾਂ ਵਿੱਚ ਜਾਂਦੀ ਹੈ। ਪਹਿਲਾਂ ਇਹ ਮਾਨਸੂਨ ਸਿਰਫ਼ ਪੰਜਾਬ ਤੇ ਹਰਿਆਣਾ ਤੱਕ ਹੀ ਰਹਿੰਦੀ ਸੀ ਪਰ ਹਣ ਇਹ ਪਾਕਿਸਤਾਨ ਵੀ ਜਾਂਦੀ ਹੈ।

 

 

ਇਸ ਵਾਰ ਪੱਛਮੀ ਗੜਬੜੀ ਨੇ ਵੀ ਮਾਨਸੂਨ ਦੀਆਂ ਹਵਾਵਾਂ ਦੀ ਦਿਸ਼ਾ ਬਦਲੀ ਹੈ। ਇਸ ਲਈ ਵੀ ਇਹ ਥੋੜ੍ਹਾ ਲੰਮਾ ਸਮਾਂ ਚੱਲੇਗੀ।

 

 

ਇੰਝ ਹਾਲੇ ਮੀਂਹ ਤਿੰਨ ਹਫ਼ਤੇ ਹੋਰ ਪੈਂਦਾ ਰਹੇਗਾ। ਇਸ ਦੌਰਾਨ ਭਾਰੀ ਮੀਂਹ ਵੀ ਪੈ ਸਕਦਾ ਹੈ। ਹੁਣ ਭਾਵੇਂ ਮਾਨਸੂਨ ਪ੍ਰਣਾਲੀ ਕੁਝ ਕਮਜ਼ੋਰ ਪੈ ਚੁੱਕੀ ਹੈ, ਇਸ ਲਈ 20 ਮਿਲੀ ਮੀਟਰ ਤੱਕ ਦੀ ਹਲਕੀ ਵਰਖਾ ਹੋ ਸਕਦੀ ਹੈ ਕਿਉਂਕਿ ਤਾਪਮਾਨ ਤੇ ਨਮੀ ਬਹੁਤ ਜ਼ਿਆਦਾ ਹਨ।

 

 

ਅੱਜ ਮੀਂਹ ਨਹੀਂ ਪਵੇਗਾ ਪਰ ਬੁੱਧਵਾਰ ਨੂੰ ਹਲਕੀਆਂ ਛਿੱਟਾਂ ਪੈ ਸਕਦੀਆਂ ਹਨ। ਐਤਵਾਰ ਨੂੰ ਜਿਹੜਾ ਤਾਪਮਾਨ 34.7 ਡਿਗਰੀ ਸੈਲਸੀਅਸ ਸੀ, ਉਹ ਸੋਮਵਾਰ ਨੂੰ ਥੋੜ੍ਹਾ ਵਧ ਕੇ 34.9 ਡਿਗਰੀ ਸੈਲਸੀਅਸ ਹੋ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This year Monsoon will last till October s first week