ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫੁੱਲ ਦੇਖਣ ਨੂੰ ਤਾਂ ਫੱਬਦੇ ਨੇ ਪਰ ਮਹਿਕ ਫੁੱਲਾਂ 'ਚੋਂ ਆਉਂਦੀ ਨਹੀ

ਫੁੱਲ ਦੇਖਣ ਨੂੰ ਤਾਂ ਫੱਬਦੇ ਨੇ ਪਰ ਮਹਿਕ ਫੁੱਲਾਂ ’ਚੋਂ ਆਉਂਦੀ ਨਹੀ

ਫੁੱਲ ਦੇਖਣ ਨੂੰ ਤਾਂ ਫੱਬਦੇ ਨੇ ਪਰ ਮਹਿਕ ਫੁੱਲਾਂ 'ਚੋਂ ਆਉਂਦੀ ਨਹੀ,

ਰਿਸਤੇ–ਨਾਤੇ ਕਾਗਜ ਦੇ ਫੁੱਲ ਬਣਕੇ ਰਹਿ ਗਏ ਨੇ,

ਹੜ੍ਹ ਨਸ਼ਿਆਂ ਦੇ ਵਿੱਚ ਪੰਜਾਬੀਓ ਕਿਥੋਂ ਵਹਿ ਗਏ ਨੇ,

ਪਾਣੀ ਪੰਜ ਦਰਿਆ ਵੀ ਵਗਦੇ ਨੇ ਪਰ ਸੋਹਣੀ ਕੋਈ ਨਹਾਉਂਦੀ ਨਹੀ,

ਫੁੱਲ ਦੇਖਣ ਨੂੰ...

 

 

ਹੁਣ ਮਾਂ ਬਾਪ ਦੀ ਸੇਵਾ ਤਾਂ ਕੁਝ ਲੋਕ ਹੀ ਕਰਦੇ ,

ਜਾਇਦਾਦ ਦੀ ਖਾਤਿਰ ਬਾਕੀ ਸੱਜਣੋ ਲੜਦੇ ,

ਜੋ ਆਪਣਿਆਂ ਨੂੰ ਠੱਗਦੇ ਨੇ ਕਿਉਂ ਕਿਸਮਤ ਸਜ਼ਾ ਸੁਣਾਉਂਦੀ ਨਹੀ,

ਫੁੱਲ ਦੇਖਣ ਨੂੰ...

 

 

ਕੋਈ ਰੂਪ ਰੁਹਾਨੀ ਬਣ ਕੇ ਏਨ੍ਹਾਂ ਨੂੰ ਸਮਝਾਵੇਗਾ,

ਬਾਬੇ ਨਾਨਕ ਵਰਗਾ ਮੁੜ ਦੁਨੀਆ ਵਿੱਚ ਆਵੇਗਾ,

ਕੰਨਾਂ ਵਿੱਚ ਬੋਲ ਤਾਂ ਵੱਜਦੇ ਨੇ ਜਿੰਦ ਅਮਲਾਂ ਵਿੱਚ ਲਿਆਉਂਦੀ ਨਹੀ,

ਫੁੱਲ ਦੇਖਣ ਨੂੰ..

 

 

ਤੂੰ ਨੇਕ ਨਿਮਾਣਿਆਂ ਲਿਖ–ਲਿਖ ਕੇ ਕੀ ਸੋਚਿਆ ਕਰਦਾ ਏਂ,

ਮਤਲਬ–ਖੋਰੀ ਦੁਨੀਆਂ ਲਈ ਕਿਉਂ ਹਉਕੇ ਭਰਦਾ ਏਂ,

ਸਭ ਪੈਸੇ ਪਿਛੇ ਭੱਜਦੇ ਨੇ ਸੁੱਖ ਚੈਨ ਕਦੇ ਵੀ ਭਾਉਂਦੀ ਨਹੀ,

ਫੁੱਲ ਦੇਖਣ ਨੂੰ ਤਾਂ ਫੱਬਦੇ ਨੇ ਪਰ ਮਹਿਕ ਫੁੱਲਾਂਚੋਂ ਆਉਂਦੀ ਨਹੀ

 

                       -- ਸ਼ੇਰਗਿੱਲ ਨੇਕ

ਮੋਬਾਇਲ ਫ਼ੋਨ:  78149 91381

ਫੁੱਲ ਦੇਖਣ ਨੂੰ ਤਾਂ ਫੱਬਦੇ ਨੇ ਪਰ ਮਹਿਕ ਫੁੱਲਾਂ ’ਚੋਂ ਆਉਂਦੀ ਨਹੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Though Flowers are pretty smell is absent