ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹੁਸੈਨੀਵਾਲਾ ਹੈੱਡ ਤੋਂ ਹਜ਼ਾਰਾਂ ਕਿਊਸੇਕ ਪਾਣੀ ਛੱਡਿਆ, ਪਾਕਿਸਤਾਨੀ ਪਿੰਡ ਡੁੱਬੇ

​​​​​​​ਹੁਸੈਨੀਵਾਲਾ ਹੈੱਡ ਤੋਂ ਹਜ਼ਾਰਾਂ ਕਿਊਸੇਕ ਪਾਣੀ ਛੱਡਿਆ, ਪਾਕਿਸਤਾਨੀ ਪਿੰਡ ਡੁੱਬੇ

ਹਰੀਕੇ ਪੱਤਣ ਹੈੱਡ ਤੋਂ ਹੁਸੈਨੀਵਾਲਾ ਹੈੱਡ ਵਿੱਚ ਲਗਭਗ 55 ਹਜ਼ਾਰ ਕਿਊਸੇਕ ਪਾਣੀ ਛੱਡਿਆ ਗਿਆ ਹੈ। ਸਤਲੁਜ ਦਰਿਆ ਇਸ ਵੇਲੇ ਆਪਣੇ ਕੰਢਿਆਂ ਤੱਕ ਵਗ ਰਿਹਾ ਹੈ। ਦਰਿਆ ਲਾਗਲੇ ਪਿੰਡਾਂ ਦੇ ਵਾਸੀਆਂ ਦੀਆਂ ਨੀਂਦਰਾਂ ਉੱਡੀਆਂ ਹੋਈਆਂ ਹਨ। ਕੁਝ ਹੇਠਲੇ ਸਥਾਨਾਂ ਉੱਤੇ ਦਰਿਆ ਦਾ ਪਾਣੀ ਭਰ ਗਿਆ ਹੈ।

 

 

ਸਤਲੁਜ ਦਰਿਆ ਦੇ ਵਹਿਣ ਵਿੱਚ ਕੁਝ ਪਿੰਡ ਤਾਂ ਤਿੰਨ ਪਾਸਿਓਂ ਪਾਣੀ ਨਾਲ ਘਿਰੇ ਪਏ ਹਨ ਤੇ ਚੌਥੇ ਪਾਸੇ ਪਾਕਿਸਤਾਨੀ ਸਰਹੱਦ ਲੱਗਦੀ ਹੈ। ਹੁਸੈਨੀਵਾਲਾ ਹੈੱਡ ਤੋਂ ਪਾਣੀ ਦਾ ਪੱਧਰ ਘਟਾਉਣ ਲਈ ਪਾਕਿਸਤਾਨ ਵੱਲ ਪਾਣੀ ਛੱਡਿਆ ਗਿਆ ਹੈ; ਇਸ ਨਾਲ ਪਾਕਿਸਤਾਨ ਦੇ ਪਿੰਡ ਵੀ ਪ੍ਰਭਾਵਿਤ ਹੋਏ ਹਨ।

 

 

ਭਲਕੇ ਸਕੂਲੀ ਬੱਚਿਆਂ ਨੂੰ ਕਿਸ਼ਤੀਆਂ ਰਾਹੀਂ ਦਰਿਆ ਪਾਰ ਕੇ ਜਾਣਾ ਪੈਣਾ ਹੈ। ਜਦੋਂ ਪਾਣੀ ਦਾ ਵਹਿਣ ਤੇਜ਼ ਹੁੰਦਾ ਹੈ, ਤਦ ਕਿਸ਼ਤੀ ਰਾਹੀਂ ਦਰਿਆ ਪਾਰ ਕਰਨ ਵਿੱਚ ਡਾਢਾ ਖ਼ਤਰਾ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thousands of Cusecs water released Pakistani villages also submerged