ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਗਾੜੀ ਮੋਰਚੇ `ਤੇ ਹਜ਼ਾਰਾਂ ਨੇ ਵੇਖਿਆ ਵਿਧਾਨ ਸਭਾ ਦੀ ਬਹਿਸ ਦਾ ਸਿੱਧਾ ਪ੍ਰਸਾਰਣ

ਬਰਗਾੜੀ ਮੋਰਚੇ `ਤੇ ਹਜ਼ਾਰਾਂ ਨੇ ਵੇਖਿਆ ਵਿਧਾਨ ਸਭਾ ਦੀ ਬਹਿਸ ਦਾ ਸਿੱਧਾ ਪ੍ਰਸਾਰਣ

ਬਰਗਾੜੀ ਵਿਖੇ ਰੋਸ ਮੁਜ਼ਾਹਰੇ (ਬਰਗਾੜੀ ਮੋਰਚਾ) `ਤੇ ਬੈਠੇ ਸਮਾਨਾਂਤਰ ਭਾਵ ਮੁਤਵਾਜ਼ੀ ਜੱਥੇਦਾਰਾਂ ਅਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਅੱਜ ਪੰਜਾਬ ਵਿਧਾਨ ਸਭਾ `ਚ ਚੱਲ ਰਹੀ ਬਹਿਸ ਦਾ ਸਿੱਧਾ ਪ੍ਰਸਾਰਣ ਵੇਖਿਆ। ਅੱਜ ਸਦਨ `ਚ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਰਿਪੋਰਟ `ਤੇ ਬਹਿਸ ਇਹ ਖ਼ਬਰ ਲਿਖੇ ਜਾਣ ਤੱਕ ਵੀ ਚੱਲ ਰਹੀ ਸੀ।


ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਅਦ `ਚ ਪੁਲਿਸ ਗੋਲ਼ੀਬਾਰੀ ਦੌਰਾਨ ਸ਼ਹੀਦ ਹੋਏ ਦੋ ਸਿੰਘਾਂ ਖਿ਼ਲਾਫ਼ ਕਾਨੁੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਬਰਗਾੜੀ ਮੋਰਚੇ `ਤੇ ਬੈਠੇ ਮੁਜ਼ਾਹਰਾਕਾਰੀਆਂ ਲਈ ਚਾਰ ਵੱਡੀਆਂ ਸਕ੍ਰੀਨਾਂ ਲਾਈਆਂ ਗਈਆਂ ਸਨ; ਤਾਂ ਜੋ ਸਾਰੇ ਵਿਧਾਨ ਸਭਾ ਦਾ ਸਿੱਧਾ ਪ੍ਰਸਾਰਣ ਵੇਖ ਸਕਣ। ਬਰਗਾੜੀ ਦੀ ਅਨਾਜ ਮੰਡੀ `ਚ 1,700 ਤੋਂ ਵੱਧ ਮੁਜ਼ਾਹਰਾਕਾਰੀ ਇਕੱਠੇ ਹੋਏ ਸਨ ਤੇ 300 ਦੇ ਕਰੀਬ ਆਲੇ-ਦੁਆਲੇ ਦੇ ਲੋਕ ਵੀ ਉੱਥੇ ਇਕੱਠੇ ਹੋਏ ਸਨ।


ਮੋਰਚੇ `ਤੇ ਸਿੱਧਾ ਪ੍ਰਸਾਰਣ ਦੁਪਹਿਰ ਵਜੇ ਸ਼ੁਰੂ ਕੀਤਾ ਗਿਆ, ਜੋ ਇਹ ਖ਼ਬਰ ਲਿਖੇ ਜਾਣ ਤੱਕ ਦੇਰ ਸ਼ਾਮ ਤੱਕ ਵੀ ਜਾਰੀ ਸੀ। ਇਸ ਮੌਕੇ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਨੇ ਕਿਹਾ ਕਿ ਇਹ ਰੋਸ ਮੁਜ਼ਾਹਰਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕਿ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ ਤੇ ਮੁਲਜ਼ਮਾਂ ਨੂੰ ਗ੍ਰਿਫਤ਼ਾਰ ਨਹੀਂ ਕਰ ਲਿਆ ਜਾਂਦਾ।


ਇੱਕ ਹੋਰ ਮੁਤਵਾਜ਼ੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਸ ਸਿੱਧੇ ਪ੍ਰਸਾਰਣ ਨੇ ਅਸਲ ਮੁਲਜ਼ਮ ਸਮੁੱਚੀ ਸਿੱਖ ਕੌਮ ਦੇ ਸਾਹਮਣੇ ਲੈ ਆਂਦੇ ਹਨ। ਹੁਣ ਹਰੇਕ ਸਿੱਖ ਨੂੰ ਇਹ ਜਾਣਕਾਰੀ ਹੋ ਜਾਣੀ ਚਾਹੀਦੀ ਹੈ ਕਿ ਇਹ ਪੂਰੀ ਸਾਜਿ਼ਸ਼ ਕਿਵੇਂ ਰਚੀ ਗਈ ਸੀ। ਮੁਲਜ਼ਮਾਂ ਖਿ਼ਲਾਫ਼ ਕਾਰਵਾਈ ਕਰਨ ਲਈ ਇਸ ਮੋਰਚੇ ਦਾ ਵੀ ਸਰਕਾਰ `ਤੇ ਲਗਾਤਾਰ ਦਬਾਅ ਹੈ।


ਇੱਥੇ ਵਰਨਣਯੋਗ ਬਰਗਾੜੀ ਮੋਰਚਾ ਬੀਤੀ 1 ਜੂਨ ਤੋਂ ਲੱਗਾ ਹੋਇਆ ਹੈ। ਬਰਗਾੜੀ ਬੇਅਦਬੀ ਦੀ ਘਟਨਾ ਜੂਨ 2015 `ਚ ਵਾਪਰੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:thousands of protesters saw discussion at Bargari Morcha