ਅਗਲੀ ਕਹਾਣੀ

ਬੇਅਦਬੀ ਦੇ ਦੋਸ਼ੀਆਂ ਨੂੰ ਕਦੇ ਨਹੀਂ ਬਖਸ਼ਾਂਗੇ: ਕੈਪਟਨ ਅਮਰਿੰਦਰ ਸਿੰਘ

ਅਕਾਲੀ ਸਰਕਾਰ ਵੇਲੇ ਹਜ਼ਾਰਾਂ ਨੌਜਵਾਨ ਨਸਿ਼ਆਂ ਦੀ ਭੇਟ ਚੜ੍ਹੇ: ਕੈਪਟਨ

1 / 2ਅਕਾਲੀ ਸਰਕਾਰ ਵੇਲੇ ਹਜ਼ਾਰਾਂ ਨੌਜਵਾਨ ਨਸਿ਼ਆਂ ਦੀ ਭੇਟ ਚੜ੍ਹੇ: ਕੈਪਟਨ

ਅਕਾਲੀ ਸਰਕਾਰ ਵੇਲੇ ਹਜ਼ਾਰਾਂ ਨੌਜਵਾਨ ਨਸਿ਼ਆਂ ਦੀ ਭੇਟ ਚੜ੍ਹੇ: ਕੈਪਟਨ

2 / 2ਅਕਾਲੀ ਸਰਕਾਰ ਵੇਲੇ ਹਜ਼ਾਰਾਂ ਨੌਜਵਾਨ ਨਸਿ਼ਆਂ ਦੀ ਭੇਟ ਚੜ੍ਹੇ: ਕੈਪਟਨ

PreviousNext

ਪੰਜਾਬ `ਚ ਸੱਤਾਧਾਰੀ ਕਾਂਗਰਸ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪ੍ਰਧਾਨ ਭਾਵ ਦੋਵੇਂ ਬਾਦਲਾਂ (ਕ੍ਰਮਵਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ) ਦੇ ਗੜ੍ਹ ਲੰਬੀ ਹਲਕੇ ਦੇ ਕਸਬੇ ਕਿਲਿਆਂਵਾਲੀ `ਚ ਇੱਕ ਵਿਸ਼ਾਲ ਰੈਲੀ ਕੀਤੀ। ਇਸ ਮੌਕੇ ਵੱਡੇ ਹਜੂਮ ਵਿੱਚ ਬਹੁਤ ਜਿ਼ਆਦਾ ਹੱਲਾਸ਼ੇਰੀ ਵੇਖੀ ਗਈ।


ਇਸੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿਣਾ ਪਿਆ ਕਿ ਉਨ੍ਹਾਂ ਆਪਣੀ ਜਿ਼ੰਦਗੀ ਵਿੱਚ ਇਸ ਤੋਂ ਵੱਡੀ ਹੋਰ ਕੋਈ ਰੈਲੀ ਨਹੀਂ ਵੇਖੀ। ਦਰਅਸਲ, ਕਾਂਗਰਸ ਨੇ ਇਸ ਰੈਲੀ `ਚ ਆਪਣੇ ਵੱਕਾਰ ਦਾ ਸੁਆਲ ਬਣਾ ਕੇ ਇੰਨਾ ਵੱਡਾ ਇਕੱਠ ਕੀਤਾ।

 

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤਰ੍ਹਾਂ ਸਾਲ 2019 ਦੀਆਂ ਆਮ ਚੋਣਾਂ ਦਾ ਬਿਗਲ ਵਜਾ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ `ਚ ਅਕਾਲੀ ਦਲ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ। 


ਕੈਪਟਨ ਨੇ ਕਿਹਾ ਕਿ ਅਕਾਲੀ ਦਲ ਲੋਕਾਂ ਵਿੱਚ ਹੁਣ ਆਪਣਾ ਆਧਾਰ ਗੁਆ ਚੁੱਕਾ ਹੈ। ਹੁਣ ਅਕਾਲੀ ਦਲ ਦੇ ਆਗੂ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਹੁਣ ਸੱਤਾ `ਚ ਨਹੀਂ ਕਦੇ ਵਾਪਸ ਨਹੀਂ ਆਉਣਗੇ। 

 

 

 

 

 

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਸਰਕਾਰ `ਚ ਨਸ਼ੇ ਕਾਰਨ ਹਜ਼ਾਰਾਂ ਨੌਜਵਾਨ ਬਰਬਾਦ ਹੋਏ; ਕੀ ਮੁੱਖ ਮੰਤਰੀ ਤੇ ਉੱਪ-ਮੁੱਖ ਮੰਤਰੀ ਨੂੰ ਪਤਾ ਨਹੀਂ ਸੀ ਕਿ ਨਸ਼ਾ ਕਿੱਥੋਂ ਆ ਰਿਹਾ ਹੈ। ਪੰਜਾਬ `ਚ ਨਸ਼ੇ ਨਾਲ ਕਿੰਨੇ ਲੋਕ ਮਰੇ ਹਨ, ਇਹ ਤਾਂ ਬਾਦਲਾਂ ਨੂੰ ਪਤਾ ਹੀ ਹੋਵੇਗਾ।   

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ, ਨਸਿ਼ਆਂ ਦੀ ਸਮੱਗਲਿੰਗ ਲਈ ਜਿ਼ੰਮੇਵਾਰ ਲੋਕਾਂ ਤੇ ਫ਼ਰਜ਼ੀ ਕੇਸਾਂ ਦੇ ਕਿਸੇ ਵੀ ਦੋਸ਼ੀ ਨੂੰ ਬਖ਼ਸਿ਼ਆ ਨਹੀਂ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਕਿਸੇ ਵੀ ਹਾਲਤ `ਚ ਬਖ਼ਸਿ਼ਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਉਦੋਂ ਦੀ ਅਕਾਲੀ-ਭਾਜਪਾ ਸਰਕਾਰ ਨੇ ਬਰਗਾੜੀ `ਚ ਸ਼ਾਂਤੀਪੂਰਨ ਮੁਜ਼ਾਹਰਾਕਾਰੀਆਂ `ਤੇ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। 

 

 

ਅਕਾਲੀ ਸਰਕਾਰ ਵੇਲੇ ਹਜ਼ਾਰਾਂ ਨੌਜਵਾਨ ਨਸਿ਼ਆਂ ਦੀ ਭੇਟ ਚੜ੍ਹੇ: ਕੈਪਟਨ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thousands of youth affected by drugs captain