ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਰੇਲਵੇ ਸਟੇਸ਼ਨ ਅਤੇ ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਧਮਕੀ

ਫਾਇਲ ਫੋਟੋ

ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੇ ਇਕ ਪੱਤਰ ਰਾਹੀਂ ਪੰਜਾਬ ਦੇ ਰੇਲਵੇ ਸਟੇਸ਼ਨ ਅਤੇ ਧਾਰਿਮਕ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਫਿਰੋਜਪੁਰ ਰੇਲਵੇ ਨੂੰ ਭੇਜੇ ਪੱਤਰ ਵਿਚ ਜੰਮੂ ਦੇ ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਉਤੇ ਵੀ ਹਮਲੇ ਦੀ ਧਮਕੀ ਦਿੱਤੀ ਗਈ ਹੈ। ਪਿਛਲੇ ਦਿਨੀਂ ਪ੍ਰਾਪਤ ਹੋਏ ਪੱਤਰ ਦੀ ਜਾਂਚ ਰੇਲਵੇ ਸੁਰੱਖਿਆ ਬਲ ਤੇ ਜੀਆਰਪੀ ਨੇ ਸ਼ੁਰੂ ਕਰ ਦਿੱਤੀ ਹੈ ਅਤੇ ਰੇਲਵੇ ਸਟੇਸ਼ਨ ਉਤੇ ਚੌਕਸੀ ਵਧਾ ਦਿੱਤੀ ਹੈ।

 

ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਚਿੱਠੀ ਅਨੁਸਾਰ ਅਕਤੂਬਰ ਮਹੀਨੇ ਵਿਚ ਹਮਲੇ ਕਰਨ ਲਈ ਕਿਹਾ ਗਿਆ ਹੈ। ਚਿੱਠੀ ਵਿਚ ਕਿਹਾ ਗਿਆ ਕਿ 8 ਅਕਤੂਬਰ ਨੂੰ ਫਿਰੋਜ਼ਪੁਰ ਛਾਉਣੀ, ਫਰੀਦਕੋਟ, ਬਠਿੰਡਾ, ਫਗਵਾੜਾ, ਪਟਿਆਲਾ, ਅੰਮ੍ਰਿਤਸਰ, ਜਲੰਧਰ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਇਆ ਜਾਵੇਗਾ। ਚਿੱਠੀ ਵਿਚ ਕਿਹਾ ਗਿਆ ਕਿ 28 ਅਕਤੂਬਰ ਨੂੰ ਬਠਿੰਡਾ, ਦਮਦਮਾ ਸਾਹਿਬ ਗੁਰਦੁਆਰਾ, ਪਟਿਆਲਾ ਕਾਲੀ ਮਾਤਾ ਮੰਦਰ, ਦੇਵੀ ਤਾਲਾਬ ਮੰਦਰ ਜਲੰਧਰ, ਅੰਮ੍ਰਿਤਸਰ ਦੇ ਧਾਰਮਿਕ ਸਥਾਨ ਨੂੰ ਉਡਾਇਆ ਜਾਵੇਗਾ।

 

ਚਿੱਠੀ ਵਿਚ ‘ਜਾਗਰਣ’ ਗਰੁੱਪ ਦੀ ਖਬਰ ਮੁਤਾਬਕ ਜੰਮੂ ਦੇ ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮੌਤ ਦੇ ਘਾਟ ਉਤਾਰਨ ਲਈ ਕਿਹਾ ਗਿਆ। ਪੱਤਰ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼ ਦੇ ਏਰੀਆ ਕਮਾਂਡਰ ਮੈਸੂਦ ਅਹਿਮਦ ਨੇ ਲਈ ਹੈ। ਪਤੇ ਵਜੋਂ ਜੰਮੂ ਕਸ਼ਮੀਰ ਕਰਾਚੀ ਪਾਕਿਸਤਾਨ ਲਿਖਿਆ ਗਿਆ ਹੈ। ਰੇਲਵੇ ਦੇ ਸਹਾਇਕ ਸੁਰੱਖਿਆ ਕਮਿਸ਼ਨਰ ਅਰੁਣ ਕੁਮਾਰ ਤੇ ਜੀਆਰਪੀ ਫਿਰੋਜ਼ਪੁਰ ਥਾਣਾ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਧਮਕੀ ਵਾਲੇ ਪੱਤਰ ਦੀ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨਾਂ ਤੇ ਰੇਲ ਗੱਡੀਆਂ ਵਿਚ ਵੀ ਚੌਕਸੀ ਵਧਾਈ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Threatened to attack religious places and railway stations