ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅੰਮ੍ਰਿਤਸਰ ਦੇ ਪਿੰਡ ’ਚ ਤਿੰਨ ਜਣਿਆਂ ਵੱਲੋਂ 19 ਸਾਲਾ ਕੁੜੀ ਨਾਲ ਬਲਾਤਕਾਰ

​​​​​​​ਅੰਮ੍ਰਿਤਸਰ ਦੇ ਪਿੰਡ ’ਚ ਤਿੰਨ ਜਣਿਆਂ ਵੱਲੋਂ 19 ਸਾਲਾ ਕੁੜੀ ਨਾਲ ਬਲਾਤਕਾਰ

ਅੰਮ੍ਰਿਤਸਰ ਤੋਂ 26 ਕਿਲੋਮੀਟਰ ਦੂਰ ਪਿੰਡ ਸਹਿਣੇਵਾਲੀ ’ਚ ‘19 ਸਾਲਾ ਕੁੜੀ ਨਾਲ ਬਲਾਤਕਾਰ’ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਰੂਪਨੀਤ ਸਿੰਘ ਉਰਫ਼ ਬਾਜ਼, ਭੋਡੂ ਅਤੇ ਸੱਜਣ ਸਿੰਘ ਵਜੋਂ ਹੋਈ ਹੈ, ਜੋ ਇਸੇ ਪਿੰਡ ਦੇ ਹੀ ਵਸਨੀਕ ਹਨ।

 

 

ਇਸ ਸਬੰਧੀ ਪੀੜਤ ਦੀ ਸ਼ਿਕਾਇਤ ’ਤੇ ਮਾਮਲਾ ਕੱਥੂਨੰਗਲ ਪੁਲਿਸ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਕੁੜੀ ਕਿਸੇ ਹੋਰ ਪਿੰਡ ਦੀ ਹੈ। ਪੀੜਤ ਕੁੜੀ ਨੇ ਦੱਸਿਆ,‘ਰੂਪਨੀਤ ਸਿੰਘ ਦੀ ਭੂਆ ਸਾਡੇ ਪਿੰਡ ’ਚ ਰਹਿੰਦੀ ਹੈ। ਰੂਪਨੀਤ ਸਾਡੇ ਪਿੰਡ ਅਕਸਰ ਆਉਂਦਾ–ਜਾਂਦਾ ਰਹਿੰਦਾ ਹੈ। ਮੇਰੀ ਰੂਪਨੀਤ ਨਾਲ ਦੋਸਤੀ ਹੋ ਗਈ। ਕੁਝ ਸਮੇਂ ਬਾਅਦ ਉਹ ਮੇਰਾ ਬੁਆਏ–ਫ਼ਰੈਂਡ ਬਣ ਗਿਆ ਤੇ ਉਸ ਨੇ ਮੇਰੇ ਨਾਲ ਵਿਆਹ ਰਚਾਉਣ ਦਾ ਵਾਅਦਾ ਕੀਤਾ।’

 

 

ਪੀੜਤ ਕੁੜੀ ਨੇ ਅੱਗੇ ਦੱਸਿਆ ਕਿ ਬੀਤੀ 28 ਜਨਵਰੀ ਨੂੰ ਮੁਲਜ਼ਮ ਉਸ ਨੂੰ ਆਪਣੇ ਪਿੰਡ ਦੇ ਟਿਊਬਵੈੱਲ ’ਤੇ ਲੈ ਗਿਆ, ਜਿੱਥੇ ਦੋ ਜਣੇ ਪਹਿਲਾਂ ਤੋਂ ਹੀ ਮੌਜੂਦ ਸਨ ਤੇ ਫਿਰ ਉਨ੍ਹਾਂ ਤਿੰਨਾਂ ਨੇ ਉਸ ਨਾਲ ਜਬਰ–ਜਨਾਹ ਕੀਤਾ।

 

 

ਕੱਥੂਨੰਗਲ ਪੁਲਿਸ ਥਾਣੇ ਦੇ ਏਐੱਸਆਈ ਭੁਪਿੰਦਰ ਕੌਰ ਨੇ ਦੱਸਿਆ ਕਿ ਪੀੜਤ ਕੁੜੀ ਨੇ ਮੰਗਲਵਾਰ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਤੇ ਉਸ ਤੋਂ ਬਾਅਦ ਹੀ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਸਾਰੇ ਮੁਲਜ਼ਮ ਇਸ ਵੇਲੇ ਫ਼ਰਾਰ ਹਨ ਤੇ ਗ੍ਰਿਫ਼ਤਾਰੀ ਲਈ ਉਨ੍ਹਾਂ ਦੀ ਭਾਲ਼ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three accused raped 19 Years old Girl in Amritsar Village