ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2019 ਦੌਰਾਨ ਅੰਮ੍ਰਿਤਸਰ ’ਚ ਔਸਤਨ ਰੋਜ਼ਾਨਾ ਹੋਏ ਚੋਰੀ ਤੇ ਲੁੱਟ–ਖੋਹ ਦੇ 3 ਕੇਸ

2019 ਦੌਰਾਨ ਅੰਮ੍ਰਿਤਸਰ ’ਚ ਔਸਤਨ ਰੋਜ਼ਾਨਾ ਹੋਏ ਚੋਰੀ ਤੇ ਲੁੱਟ–ਖੋਹ ਦੇ 3 ਕੇਸ

ਹੁਣ ਜਾਂ ਤਾਂ ਚੋਰਾਂ ਤੇ ਝਪਟਮਾਰਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਤੇ ਜਾਂ ਫਿਰ ਇਸ ਨੂੰ ਪੁਲਿਸ ਦੀ ਕੋਈ ਢਿੱਲ–ਮੱਠ ਮੰਨਿਆ ਜਾ ਸਕਦਾ ਹੈ ਕਿਉਂਕਿ ਪਿਛਲੇ ਸਾਲ 2019 ਦੌਰਾਨ ਅੰਮ੍ਰਿਤਸਰ ’ਚ ਰੋਜ਼ਾਨਾ ਲੁੱਟ–ਖੋਹ ਤੇ ਚੋਰੀ ਦੇ ਔਸਤਨ ਤਿੰਨ ਮਾਮਲੇ ਦਰਜ ਹੁੰਦੇ ਰਹੇ ਹਨ। ਇਹ ਅੰਕੜੇ ਖ਼ੁਦ ਅੰਮ੍ਰਿਤਸਰ ਪੁਲਿਸ ਵੱਲੋਂ ਹੀ ਜਾਰੀ ਕੀਤੇ ਗਏ ਹਨ।

 

 

ਪੁਲਿਸ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਪਿਛਲੇ ਸਾਲ ਚੋਰੀ ਦੇ 658 ਅਤੇ ਲੁੱਟ–ਖੋਹ ਹਦੇ 328 ਮਾਮਲੇ ਦਰਜ ਕੀਤੇ ਹਨ। ਜਿਸ ਦੌਰਾਨ ਲੋਕਾਂ ਦਾ 5.35 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਇਸ ਵਿੱਚੋਂ 3.37 ਕਰੋੜ ਰੁਪਏ ਚੋਰੀ ਦੇ ਮਾਮਲਿਆਂ ਦੌਰਾਨ ਤੇ 1.97 ਕਰੋੜ ਰੁਪਏ ਲੁੱਟ–ਖੋਹ ਦੌਰਾਨ ਚਲੇ ਗਏ।

 

 

ਹੋਰ ਤਾਂ ਹੋਰ, ਇਨ੍ਹਾਂ ਵਿੱਚੋਂ ਬਹੁਤੇ ਮਾਮਲਿਆਂ ਬਾਰੇ ਪੁਲਿਸ ਨੂੰ ਚੋਰਾਂ ਜਾਂ ਝਪਟਮਾਰਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪੁਲਿਸ ਸਿਰਫ਼ 155 ਮਾਮਲੇ ਹੀ ਹੱਲ ਕਰ ਸਕੀ ਤੇ ਲੋਕਾਂ ਦੇ ਸਿਰਫ਼ 59 ਲੱਖ ਰੁਪਏ ਹੀ ਵਾਪਸ ਮਿਲ ਸਕੇ।

 

 

ਸਾਲ 2019 ’ਚ ਡਕੈਤੀ ਦੀਆਂ ਵੀ 7 ਵਾਰਦਾਤਾਂ ਹੋਈਆਂ। ਉਨ੍ਹਾਂ ਵਿੱਚੋਂ ਸਿਰਫ਼ ਦੋ ਹੀ ਹੱਲ ਹੋ ਸਕੀਆਂ। ਪੁਲਿਸ ਮੁਤਾਬਕ ਲੁੱਟ–ਖੋਹ ਦੀਆਂ ਜ਼ਿਆਦਾਤਰ ਵਾਰਦਾਤਾਂ ਔਰਤਾਂ ਨਾਲ ਵਾਪਰੀਆਂ ਤੇ ਸੈਲਾਨੀਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ।

 

 

ਅੰਮ੍ਰਿਤਸਰ ਪੁਲਿਸ ਦੇ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬਾਕੀ ਰਹਿੰਦੇ ਮਾਮਲੇ ਵੀ ਹੱਲ ਕਰ ਲਏ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਅਜਿਹੀਆਂ ਵਾਰਦਾਤਾਂ ਵਿੱਚ ਕੁਝ ਕਮੀ ਦਰਜ ਕੀਤੀ ਗਈ ਹੈ ਕਿਉਂਕਿ ਪੁਲਿਸ ਨੇ ਸ਼ਹਿਰ ’ਚ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਹੈ।

 

 

ਉਨ੍ਹਾਂ ਦੱਸਿਆ ਕਿ ਸੈਲਾਨੀਆਂ ਲਈ ਸ਼ਿਹਿਰ ਵਿੱਚ ਵਿਸ਼ੇਸ਼ ਪੁਲਿਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਪਿਛਲੇ ਵਰ੍ਹੇ ਹੀ 18 ਕਤਲ ਕੇਸ ਵੀ ਦਰਜ ਹੋਏ, ਜਿਨ੍ਹਾਂ ਵਿੱਚੋਂ ਸਿਰਫ਼ ਚਾਰ ਹੱਲ ਨਹੀਂ ਕੀਤੇ ਜਾ ਸਕੇ, ਬਾਕੀ ਦੇ ਹੱਲ ਹੋ ਗਏ। ਇਸ ਤੋਂ ਪੁਲਿਸ ਨੇ 6.2 ਕਿਲੋਗ੍ਰਾਮ ਹੈਰੋਇਨ, 8 ਕਿਲੋਗ੍ਰਾਮ ਅਫ਼ੀਮ, 7 ਕਿਲੋਗ੍ਰਾਮ ਚਰਸ, 24 ਕਿਲੋਗ੍ਰਾਮ ਭੁੱਕੀ, 7 ਕਿਲੋਗ੍ਰਾਮ ਗਾਂਜਾ ਤੇ ਨਸ਼ੇ ਦੀਆਂ 1 ਲੱਖ 34 ਹਜ਼ਾਰ 559 ਗੋਲ਼ੀਆਂ ਵੀ ਬਰਾਮਦ ਕੀਤੀਆਂ ਗਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three cases of Theft and snatching daily During 2019 in Amritsar