ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਠਾਨਕੋਟ 'ਚ ਤਿੰਨ ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਪਲਾਨਕੋਟ ਵਿਖੇ ਵੀਰਵਾਰ ਨੂੰ ਤਿੰਨ ਕੋਰੋਨਾ ਮਰੀਜ਼ਾਂ ਨੂੰ ਸਿਹਤਯਾਬ ਦੱਸਦਿਆਂ ਆਪਣੇ ਆਪਣੇ ਘਰ ਜਾਣ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।


ਇਸ ਸਬੰਧੀ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਜੀ ਐਸ ਖਹਿਰਾ ਨੇ ਦੱਸਿਆ ਕਿ ਠੀਕ ਹੋਣ ਵਾਲਿਆਂ ਵਿੱਚ ਦੋ ਔਰਤਾਂ ਅਤੇ ਇਕ ਆਦਮੀ ਸ਼ਾਮਲ ਹੈ, ਇਹ ਸਾਰੇ ਹੀ ਪਿੰਡ ਸੁਜਾਨਪੁਰ ਦੇ ਰਹਿਣ ਵਾਲੇ ਹਨ ਜਿੱਥੋਂ ਜ਼ਿਲ੍ਹੇ ਵਿੱਚ ਕੇਸ ਆਉਣੇ ਸ਼ੁਰੂ ਹੋਏ ਸਨ। 

 

ਉਨ੍ਹਾਂ ਕਿਹਾ ਕਿ ਅੱਜ ਤਿੰਨ ਠੀਕ ਹੋਏ ਮਰੀਜ਼ਾਂ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਗਿਣਤੀ 29 ਸੀ ਜਦਕਿ ਹੁਣ 14 ਐਕਟਿਵ ਕੇਸ ਰਹਿ ਗਏ ਹਨ।

 

ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਵਿੱਚ 14 ਸਰਗਰਮ ਮਾਮਲਿਆਂ ਵਿੱਚੋਂ 13 ਪਠਾਨਕੋਟ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ ਜਦੋਂ ਕਿ ਇਕ ਅੰਮ੍ਰਿਤਸਰ ਵਿਖੇ ਹੈ।

 

 

ਪਠਾਨਕੋਟ 'ਚ ਹੋਟਲਾਂ ਨੂੰ ਸ਼ਰਤਾਂ ਦੇ ਨਾਲ ਭੋਜਨ ਦੀ ਹੋਮ ਡਿਲਿਵਰੀ ਕਰਨ ਦੀ ਇਜ਼ਾਜਤ
 
ਕੋਵਿਡ 19 ਦੇ ਮਾਮਲਿਆਂ ਵਿੱਚ ਕਾਫ਼ੀ ਗਿਰਾਵਟ ਨੂੰ ਵੇਖਦੇ ਹੋਏ ਪਠਾਨਕੋਟ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਹੋਟਲ ਅਤੇ ਛੋਟੇ ਖਾਣੇ ਦਾ ਕੰਮ ਕਰਨ ਵਾਲਿਆਂ ਨੂੰ ਕੁਝ ਸ਼ਰਤਾਂ ਦੇ ਨਾਲ ਕੰਮ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ।  

ਡੀਸੀ ਪਠਾਨਕੋਟ ਜੀ ਐਸ ਖਹਿਰਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਪਠਾਨਕੋਟ ਕੋਰੋਨਵਾਇਰਸ ਮਹਾਂਮਾਰੀ ਫੈਲਣ ਦੇ ਖ਼ਤਰੇ ਦੇ ਮਾਮਲੇ ਵਿੱਚ ਥੋੜ੍ਹਾ ਜਿਹਾ ਸੁਰੱਖਿਅਤ ਦਿਖਾਈ ਦੇ ਰਿਹਾ ਹੈ, ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ।
 
ਉਨ੍ਹਾਂ ਕਿਹਾ ਕਿ ਹੁਣ ਹੋਟਲ ਅਤੇ ਖਾਣ ਪੀਣ ਵਾਲੇ ਕੰਮ ਕਰ ਸਕਦੇ ਹਨ ਪਰ ਹੋਮ ਡਲਿਵਰੀ ਦੀ ਸਹੂਲਤ ਨਾਲ। ਯੂਨਿਟ ਇਹ ਯਕੀਨੀ ਕਰੇਗੀ ਕਿ ਉਨ੍ਹਾਂ ਦੇ ਕਰਮਚਾਰੀ ਕਿਸੇ ਵੀ ਲਾਗ ਤੋਂ ਮੁਕਤ ਹਨ ਜਿਸ ਲਈ ਉਹ ਆਪਣੀ ਤੰਦਰੁਸਤੀ ਦੇ ਨਾਲ-ਨਾਲ ਡਾਕਟਰੀ ਜਾਂਚ ਕਰਵਾਉਣਗੇ। ਅਸੀਂ ਹੋਟਲਾਂ 'ਤੇ ਸਖਤ ਨਜ਼ਰ ਰੱਖਾਂਗੇ ਅਤੇ ਕਿਸੇ ਵੀ ਉਲੰਘਣਾ ਨੂੰ ਗੰਭੀਰ ਅਤੇ ਸਖਤ ਸਜ਼ਾ ਮਿਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three covid 19 patients recover in Pathankot