ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ਲਾਗੇ ਹੱਦੋਂ ਵੱਧ ਨਸ਼ੇ ਕਾਰਨ ਮਾਰੇ ਗਏ ਨੌਜਵਾਨ ਦੇ 3 ਦੋਸਤ ਗ੍ਰਿਫ਼ਤਾਰ

ਜਲੰਧਰ ਲਾਗੇ ਹੱਦੋਂ ਵੱਧ ਨਸ਼ੇ ਕਾਰਨ ਮਾਰੇ ਗਏ ਨੌਜਵਾਨ ਦੇ 3 ਦੋਸਤ ਗ੍ਰਿਫ਼ਤਾਰ

ਪੁਲਿਸ ਨੇ ਕੱਲ੍ਹ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ; ਜਿਨ੍ਹਾਂ ਉੱਤੇ ਦੋਸ਼ ਹੈ ਕਿ ਉਹ ਆਪਣੇ 23 ਸਾਲਾ ਦੋਸਤ ਨੂੰ ਨਸ਼ੇ ਦਿੰਦੇ ਸਨ ਤੇ ਕਥਿਤ ਤੌਰ ਉੱਤੇ ਉਨ੍ਹਾਂ ਨਸ਼ਿਆਂ ਕਾਰਨ ਹੀ ਉਸ ਨੌਜਵਾਨ ਦੀ ਮੌਤ ਹੋ ਗਈ ਸੀ। ਉਸ ਨੌਜਵਾਨ ਚਰਨਜੀਤ ਉਰਫ਼ ਚਿਰੰਜੀ ਲਾਲ ਦੀ ਮੌਤ ਬੀਤੀ 24 ਨਵੰਬਰ ਨੂੰ ਜਲੰਧਰ ਜ਼ਿਲ੍ਹੇ ਦੇ ਕਸਬੇ ਗੁਰਾਇਆ ’ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਗਈ ਸੀ।

 

 

ਚਰਨਜੀਤ ਉਰਫ਼ ਚਿਰੰਜੀ ਲਾਲ ਦੇ ਮਾਪੇ ਪਿੰਡ ਮਸਾਣੀ ਰਹਿੰਦੇ ਹਨ। ਚਰਨਜੀਤ ਅਚਾਨਕ ਗ਼ਾਇਬ ਹੋ ਗਿਆ ਸੀ ਤੇ ਉਹ ਇੱਧਰ ਉੱਧਰ ਲੱਭਦੇ ਰਹੇ ਪਰ ਅਗਲੇ ਦਿਨ ਉਸ ਦੀ ਲਾਸ਼ ਇੱਕ ਸੁੰਨਸਾਨ ਥਾਂ ’ਤੇ ਪਈ ਮਿਲੀ ਸੀ।

 

 

ਹੁਣ ਚਰਨਜੀਤ ਦੇ ਦੋਸਤਾਂ ਪਵਨ ਕੁਮਾਰ ਤੇ ਸੁਖਬੀਰ ਸਿੰਘ ਵਾਸੀ ਪਿੰਡ ਮਸਾਣੀ ਅਤੇ ਵਰਿੰਦਰ ਸਿੰਘ ਵਾਸੀ ਪਿੰਡ ਤੂਰਾ – ਨੇੜੇ ਫਿਲੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਾਰੇ ਹੀ ਆਪਣੀ ਉਮਰ ਦੇ 20ਵਿਆਂ ’ਚ ਹਨ।

 

 

ਚਰਨਜੀਤ ਸਿੰਘ ਦੇ ਵੱਡੇ ਭਰਾ ਬਿਕਰਮ ਨੇ ਇਨ੍ਹਾਂ ਤਿੰਨਾਂ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ੍ਰੀ ਬਿਕਰਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਛੋਆ ਭਰਾ ਆਖ਼ਰੀ ਵਾਰ ਇਨ੍ਹਾਂ ਤਿੰਨਾਂ ਨਾਲ ਹੀ ਵੇਖਿਆ ਗਿਆ ਸੀ। ਸ਼ਿਕਾਇਤਕਰਤਾ ਮੁਤਾਬਕ ਚਰਨਜੀਤ ਸ਼ਰਾਬ ਜ਼ਰੂਰ ਪੀਂਦਾ ਸੀ ਪਰ ਨਸ਼ਿਆਂ ਦਾ ਆਦੀ ਨਹੀਂ ਸੀ।

 

 

ਏਐੱਸਆਈ ਸੁਖਵਿੰਦਰ ਪਾਲ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਹੁਣ ਉਨ੍ਹਾਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three friends of the youth arrested who died due to drug overdose