ਸ੍ਰੀ ਹਰਮੰਦਰ ਸਾਹਿਬ ਵਿੱਚ ਟਿਕਟੋਕ ਵੀਡੀਓ ਬਣਾਉਣ ਉੱਤੇ ਪਾਬੰਦੀ ਦੇ ਬਾਵਜੂਦ ਤਿੰਨ ਲੜਕੀਆਂ ਨੇ ਵੀਡੀਓ ਬਣਾ ਕੇ ਉਸ ਨੂੰ ਅਪਲੋਡ ਕਰ ਦਿੱਤਾ। ਵੀਡੀਓ ਵਿੱਚ ਲੜਕੀਆਂ ਇੱਕ ਅਸ਼ਲੀਲ ਗਾਣੇ ਉੱਤੇ ਨੱਚਦੀਆਂ ਨਜ਼ਰ ਆ ਰਹੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ ਨੂੰ ਟਿਕਟੋਕ ਬਣਾਉਣ ਤੋਂ ਰੋਕਣ ਲਈ ਹੋਰਡਿੰਗ ਲਾਏ ਗਏ ਹਨ ਪਰ ਇਹ ਸਿਲਸਿਲਾ ਅਜੇ ਵੀ ਜਾਰੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਚਿੱਠੀ ਲਿਖ ਕੇ ਕੰਪਲੈਕਸ ਵਿੱਚ ਟਿਕਟੋਕ ਬਣਾਉਣ ਵਾਲੀਆਂ ਤਿੰਨ ਲੜਕੀਆਂ ਵਿਰੁਧ ਸੰਗਤ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਨ ਨੂੰ ਕਿਹਾ ਹੈ।
ਟਿਕਟੋਕ ਬਣਾਉਣ ਵਾਲੀਆਂ ਲੜਕੀਆਂ ਨੇ ਆਖ਼ਰ ਮੁਆਫੀ ਮੰਗ ਲਈ ਹੈ ਜਿਸ ਕਾਰਨ ਐਸਜੀਪੀਸੀ ਉਨ੍ਹਾਂ ਵਿਰੁਧ ਕਾਰਵਾਈ ਨਹੀਂ ਕਰ ਰਹੀ।
ਗੁਰੂ ਘਰ ਵਿੱਚ ਚਾਰੇ ਪਾਸੇ ਕੈਮਰੇ ਲੱਗੇ ਹਨ ਪਰ ਫਿਰ ਵੀ ਸ਼ਰਧਾਲੂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਹੀ ਜਾਂਦੇ ਹਨ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ।