ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਦੇ ਸਕਿਓਰਿਟੀ ਜਵਾਨ ਦੇ ਕਾਤਲ ਸਮੇਤ ਮੋਹਾਲੀ ’ਚ 3 ਗ੍ਰਿਫ਼ਤਾਰ

ਕੈਪਟਨ ਦੇ ਸਕਿਓਰਿਟੀ ਜਵਾਨ ਦੇ ਕਾਤਲ ਸਮੇਤ ਮੋਹਾਲੀ ’ਚ 3 ਗ੍ਰਿਫ਼ਤਾਰ

ਤਸਵੀਰ: ਸੰਜੀਵ ਸ਼ਰਮਾ

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਕਿਓਰਿਟੀ ਲਈ ਤਾਇਨਾਤ ਪੁਲਿਸ ਦੇ ਜਵਾਨ (ਕਾਂਸਟੇਬਲ) ਸੁਖਵਿੰਦਰ ਸਿੰਘ ਦੇ ‘ਕਾਤਲ’ ਸਾਹਿਲ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਮੋਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

 

 

ਸੁਖਵਿੰਦਰ ਸਿੰਘ ਦਾ ਕਤਲ ਕਥਿਤ ਤੌਰ ਉੱਤੇ ਸਾਹਿਲ ਨੇ ਸਭ ਦੇ ਸਾਹਮਣੇ ਸਨਿੱਚਰਵਾਰ ਦੀ ਰਾਤ ਨੂੰ ਮੋਹਾਲੀ ਦੇ ਫ਼ੇਸ–11 ਸਥਿਤ ਨਾਈਟ ਕਲੱਬ ‘ਵਾਕਿੰਗ ਸਟ੍ਰੀਟ ਐਂਡ ਕੈਫ਼ੇ’ ’ਚ ਕੀਤਾ ਸੀ। ਉੱਥੇ ਇਨ੍ਹਾਂ ਦੋਵਾਂ ਦੀ ਕਿਸੇ ਗੱਲੋਂ ਬਹਿਸ ਹੋ ਗਈ ਸੀ।

 

 

ਉੱਚੀ ਆਵਾਜ਼ ਵਿੱਚ ਬਹਿਸ ਹੋਣ ਕਾਰਨ ਕੈਫ਼ੇ ਦੇ ਮਾਲਕ ਨੇ ਦੋਵਾਂ ਨੂੰ ਬਾਹਰ ਕੱਢ ਦਿੱਤਾ ਸੀ। ਤਦ ਬਾਹਰ ਜਾਂਦੇ–ਜਾਂਦੇ ਸਾਹਿਲ ਨੇ ਗੋਲੀਆਂ ਚਲਾ ਕੇ ਸੁਖਵਿੰਦਰ ਸਿੰਘ ਨੂੰ ਥਾਏਂ ਮਾਰ ਦਿੱਤਾ ਸੀ। ਉਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਹਿਲ ਉੱਥੋਂ ਫ਼ਰਾਰ ਹੋ ਗਿਆ ਸੀ।

ਕੈਪਟਨ ਦੇ ਸਕਿਓਰਿਟੀ ਜਵਾਨ ਸੁਖਵਿੰਦਰ ਸਿੰਘ ਦੀ ਪੁਰਾਣੀ ਤਸਵੀਰ

 

ਅੰਮ੍ਰਿਤਸਰ ਦੇ ਨਿਵਾਸੀ ਸਾਹਿਲ ਨਾਲ ਉਸ ਦੇ ਜਿਹੜੇ ਦੋਸਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਦੇ ਨਾਂਅ ਆਸ਼ੀਸ਼ ਅਤੇ ਅਤੁਲ ਹਨ।

 

 

ਸੁਖਵਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਸਕਿਓਰਿਟੀ ਨਾਲ ਜੁੜੇ ਹੋਣ ਕਾਰਨ ਮੋਹਾਲੀ ਪੁਲਿਸ ਅਧਿਕਾਰੀ ਕੁਝ ਵਧੇਰੇ ਚੌਕਸ ਵਿਖਾਈ ਦਿੱਤੇ ਤੇ ਉਨ੍ਹਾਂ ਤੁਰਤ–ਫੁਰਤ ਕਾਰਵਾਈ ਨੂੰ ਅੰਜਾਮ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three including murderer of CM Security Cop arrested in Mohali