ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕ ਹਾਦਸਾ: ਕੈਂਟਰ-ਕਾਰ ਦੀ ਹੋਈ ਟੱਕਰ ‘ਚ ਤਿੰਨ ਦੀ ਮੌਤ

 

ਮਾਨਸਾ ਸੜਕੀ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਆਈ ਹੈ। ਹਾਦਸਾ ਕੈਂਟਰ ਅਤੇ ਆਲਟੋ ਕਾਰ ਵਿਚਾਲੇ ਭੀਖੀ ਮਾਨਸਾ ਰੋਡ ਉੱਤੇ ਭੀਖੀ ਨੇੜੇ ਐਤਵਾਰ ਸ਼ਾਮੀਂ ਵਾਪਰਿਆ। 

 

ਜਾਣਕਾਰੀ ਅਨੁਸਾਰ ਕਾਰ ਵਿੱਚ ਤਿੰਨ ਲੋਕ ਸਵਾਰ ਸਨ, ਉਹ ਤਲਵੰਡੀ ਸਾਬੋ ਤੋਂ ਵਾਪਸ ਆ ਰਹੇ ਸਨ। ਕੈਂਟਰ ਭਿੱਖੀ ਵਾਲੇ ਪਾਸਿਉਂ ਸਾਹਮਣੇ ਤੋਂ ਆ ਰਿਹਾ ਸੀ।

 

ਸੰਗਰੂਰ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਦਾ (21) ਕਾਰ ਸਵਾਰ ਮਨਪਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਜਦੋਂ ਕਿ ਉਸ ਦੇ ਪਿਤਾ ਸਵਰਨ ਸਿੰਘ (51) ਅਤੇ ਉਨ੍ਹਾਂ ਦੇ ਰਿਸ਼ਤੇਦਾਰ 14 ਸਾਲਾ ਵਿਸਵਜੀਤ ਸਿੰਘ ਨੇ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਮ ਤੋੜ ਗਏ।

 

 

ਪੁਲਿਸ ਨੇ ਦੱਸਿਆ ਕਿ ਵਿਸ਼ਵਜੀਤ ਸਿੰਘ ਸਿੰਘ ਜ਼ਿਲ੍ਹਾ ਪਟਿਆਲਾ ਦੇ ਪਿੰਡ ਗੋਬਿੰਦਗੜ੍ਹ ਛੰਨਾ ਦਾ ਵਸਨੀਕ ਸੀ।

 

ਸੰਗਰੂਰ ਜ਼ਿਲ੍ਹੇ ਦੇ ਪਿੰਡ ਦੁੱਗਣ ਦਾ ਕੈਂਟਰ ਚਾਲਕ ਰਮੇਸ਼ ਕੁਮਾਰ ਆਪਣੀ ਪਲਟੀ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ। ਕੈਂਟਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਐਫਆਈਆਰ ਦਰਜ ਕਰ ਲਈ ਗਈ ਹੈ।

 

ਸਹਾਇਕ ਸਬ ਇੰਸਪੈਕਟਰ ਅਤੇ ਜਾਂਚ ਅਧਿਕਾਰੀ ਦੀਪ ਸਿੰਘ ਨੇ ਅੱਗੇ ਦੱਸਿਆ ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three killed in Canter-Car collision in Mansa